ਮਾਨਸਾ `12 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸਮਾਜਸੇਵੀ ਕੰਮਾਂ ਵਿੱਚ ਮੌਹਰੀ ਰੋਲ ਅਦਾ ਕਰਨ ਵਾਲੇ ਅਪੈਕਸ ਕਲੱਬ ਮਾਨਸਾ ਦੀ ਸਲਾਨਾ ਮੀਟਿੰਗ ਕੀਤੀ ਗਈ ਜਿਸ ਵਿੱਚ ਪਿਛਲੇ ਸਾਲ ਦੀਆਂ ਗਤੀਵਿਧੀਆਂ ਅਤੇ ਹਿਸਾਬ ਕਿਤਾਬ ਪੇਸ਼ ਕੀਤਾ ਗਿਆ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਪਿਛਲੇ ਸਾਲ ਵਿੱਚ ਖੂਨਦਾਨ ਦੇ ਕੈਂਪ ਲਗਾਏ ਗਏ ਅਤੇ ਵਾਤਾਵਰਣ ਦੀ ਸੰਭਾਲ ਲਈ ਸ਼ਹਿਰ ਦੀਆਂ ਸਾਂਝੀਆਂ ਥਾਵਾਂ ਤੇ ਟ੍ਰੀ ਗਾਰਡ ਲਗਾ ਕੇ ਰੁੱਖ ਲਗਾਏ ਅਤੇ ਪੰਛੀਆਂ ਲਈ ਆਲਨੇ ਲਗਾਏ ਇਸ ਤੋਂ ਇਲਾਵਾ ਸਮੇਂ ਸਮੇਂ ਤੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨ ਦੇ ਨਾਲ ਨਾਲ ਪੜਾਈ ਦੇ ਖੇਤਰ ਵਿੱਚ ਹੁਸ਼ਿਆਰ ਕੁੜੀਆਂ ਦਾ ਸਨਮਾਨ ਕਰਕੇ ਹੌਸਲਾ ਅਫ਼ਜ਼ਾਈ ਕੀਤੀ ਗਈ ਖਜਾਨਚੀ ਧੀਰਜ ਬਾਂਸਲ ਨੇ ਪਿਛਲੇ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਇਸ ਤੋਂ ਬਾਅਦ ਪੁਰਾਣੀ ਕਾਰਜਕਾਰੀ ਟੀਮ ਭੰਗ ਕੀਤੀ ਗਈ ਅਤੇ ਨਵੇਂ ਪ੍ਰਧਾਨ ਦੀ ਚੋਣ ਲਈ ਮਤਾ ਪੇਸ਼ ਕੀਤਾ ਗਿਆ। ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਪੁਰਾਣੀ ਟੀਮ ਦੇ ਕੰਮਾਂ ਤੇ ਤਸੱਲੀ ਪ੍ਰਗਟ ਕਰਦਿਆਂ ਸੰਜੀਵ ਪਿੰਕਾ ਨੂੰ ਮੁੜ ਤੋਂ ਸਾਲ 2025 ਲਈ ਪ੍ਰਧਾਨ ਨਿਯੁਕਤ ਕੀਤਾ ਅਤੇ ਪੁਰਾਣੀ ਕਾਰਜਕਾਰੀ ਟੀਮ ਨੂੰ ਮੁੜ ਤੋਂ ਅਗਲੇ ਸਾਲ ਲਈ ਸੇਵਾ ਨਿਭਾਉਣ ਲਈ ਜ਼ਿਮੇਵਾਰੀ ਦਿੱਤੀ ਇਸ ਤਰ੍ਹਾਂ ਸਾਲ 2025 ਲਈ ਸੁਰੇਸ਼ ਜਿੰਦਲ ਸਰਪ੍ਰਸਤ ,ਸੰਜੀਵ ਪਿੰਕਾ ਪ੍ਰਧਾਨ, ਅਸ਼ਵਨੀ ਜਿੰਦਲ ਵਾਈਸ ਪ੍ਰਧਾਨ, ਕਮਲ ਗਰਗ ਸਕੱਤਰ ਅਤੇ ਧੀਰਜ ਬਾਂਸਲ ਨੂੰ ਕੈਸ਼ੀਅਰ ਦੀ ਜ਼ਿਮੇਵਾਰੀ ਦਿੱਤੀ ਗਈ। ਸੰਜੀਵ ਪਿੰਕਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਯਤਨਸ਼ੀਲ ਰਹਿਣਗੇ ਅਤੇ ਉਨ੍ਹਾਂ ਦੀ ਟੀਮ ਦਾ ਅਗਲੇ ਸਾਲ ਲਈ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਸੰਬੰਧੀ ਸੁਵਿਧਾਵਾਂ ਮੁਹਈਆ ਕਰਵਾਉਣ, ਲੋੜਵੰਦ ਮਰੀਜ਼ਾਂ ਲਈ ਸਹਾਇਤਾ ਅਤੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਸਮਾਜਿਕ ਜ਼ਿੰਮੇਵਾਰੀਆਂ ਸੰਬੰਧੀ ਸਹਾਇਤਾ ਕਰਨਾ ਮੁੱਖ ਏਜੰਡਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਸ਼ੁਰੂਆਤ ਵਿੱਚ ਹੀ ਇੱਕ ਲੋੜਵੰਦ ਵਿਅਕਤੀ ਦੀ ਲੜਕੀ ਦੀ ਸ਼ਾਦੀ ਸਮੇਂ ਹਰ ਸੰਭਵ ਸਹਾਇਤਾ ਦੀ ਜ਼ਿਮੇਵਾਰੀ ਕਲੱਬ ਵਲੋਂ ਨਿਭਾਈ ਜਾ ਰਹੀ ਹੈ। ਇਸ ਮੌਕੇ ਧਰਮਪਾਲ ਸਿੰਗਲਾ, ਐਡਵੋਕੇਟ ਵਨੀਤ ਗਰਗ, ਭੁਪੇਸ਼ ਜਿੰਦਲ, ਮਾਸਟਰ ਸਤੀਸ਼ ਗਰਗ,ਕਿ੍ਸ਼ਨ ਗਰਗ,ਰੋਹਿਤ ਭੰਮਾਂ, ਵਨੀਤ ਗੋਇਲ ਸਮੇਤ ਮੈਂਬਰ ਹਾਜ਼ਰ ਸਨ।