*ਅਪੈਕਸ ਕਲੱਬਾਂ ਦੇ ਗੈ੍ਡ ਫਾਦਰ ਦਾ ਮਾਨਸਾ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ*

0
85

19 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਅਪੈਕਸ ਕਲੱਬ ਮਾਨਸਾ ਵਲੋਂ ਅਪੈਕਸ ਕਲੱਬਾਂ ਦੇ ਗ੍ਰੈਂਡ ਫਾਦਰ ਇਆਨ ਓਟਸ,ਗੈ੍ਡ ਮਦਰ ਕਿ੍ਸ ਓਟਸ ਦਾ ਮਾਨਸਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਇਹ ਜਾਣਕਾਰੀ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਆਸਟ੍ਰੇਲੀਅਨ ਮੂਲ ਦੇ ਇਆਨ ਓਟਸ ਅਤੇ ਕਿ੍ਸ ਓਟਸ ਅਪਣੇ ਅਪੈਕਸਿਅਨ ਸਾਥੀ ਵਿਲਿਯਮ ਨਾਲ ਪਿਛਲੇ ਪੰਦਰਾਂ ਦਿਨਾਂ ਤੋਂ ਭਾਰਤ ਦੇ ਦੌਰੇ ਤੇ ਹਨ ਅਤੇ ਉਨ੍ਹਾਂ ਪੂਰੇ ਭਾਰਤ ਦੇ ਅਪੈਕਸ ਕਲੱਬਾਂ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਅਸਟ੍ਰੇਲੀਆ ਸਮੇਤ ਅੱਠ ਦੇਸ਼ਾਂ ਵਿੱਚ ਕੰਮ ਕਰਨ ਵਾਲੇ ਅਪੈਕਸ ਕਲੱਬਾਂ ਦੇ ਕੰਮਾਂ ਵਾਰੇ ਜਾਣਕਾਰੀ ਦਿੱਤੀ।ਇਸ ਮੌਕੇ ਇਸ ਆਸਟ੍ਰੇਲੀਅਨ ਟੀਮ ਮੈਂਬਰਾਂ ਦਾ ਸਵਾਗਤ ਕਰਦਿਆਂ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਇਹ ਟੀਮ ਪਿਛਲੇ ਪੰਦਰਾਂ ਦਿਨਾਂ ਵਿੱਚ ਭਾਰਤ ਦੇ ਸ਼ਹਿਰਾਂ ਦਾ ਲਗਭਗ ਚਾਰ ਹਜ਼ਾਰ ਕਿਲੋਮੀਟਰ ਦਾ ਸਫ਼ਰ ਸੜਕ ਰਸਤੇ ਤੈਅ ਕਰਕੇ ਅੱਜ ਮਾਨਸਾ ਪਹੁੰਚੀ ਹੈ ਉਨ੍ਹਾਂ ਦੱਸਿਆ ਕਿ ਇਹਨਾਂ ਨਾਲ ਭਾਰਤੀ ਮੂਲ ਦਾ ਇੱਕ ਦਸਵੀਂ ਪਾਸ ਵਿਅਕਤੀ ਅਮਿਤ ਜੋ ਕਿ ਕਈ ਸਾਲ ਪਹਿਲਾਂ ਦਿੱਲੀ ਦੀਆਂ ਸੜਕਾਂ ਤੇ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਅਪੈਕਸਿਅਨ ਵਿਲਿਯਮ ਦੀ ਕਈ ਸਾਲ ਪਹਿਲਾਂ ਦੀ ਭਾਰਤ ਫੇਰੀ ਸਮੇਂ ਉਸਨੂੰ ਦਿੱਲੀ ਦਿਖਾਉਣ ਲਈ ਸੰਪਰਕ ਵਿੱਚ ਆਇਆ ਅਤੇ ਵਿਲਿਯਮ ਨੇ ਕਰੋਨਾ ਕਾਲ ਸਮੇਂ ਅਸਟ੍ਰੇਲੀਆ ਤੋਂ ਇਸ ਆਟੋ ਚਾਲਕ ਅਤੇ ਉਸਦੇ ਗੁਆਂਢੀਆਂ ਲਈ ਵੀ ਲਗਾਤਾਰ ਵਿੱਤੀ ਸਹਾਇਤਾ ਭੇਜੀ ਅਮਿਤ ਦੇ ਦੱਸਣ ਮੁਤਾਬਿਕ ਜਿਸ ਕਾਰ ਤੇ ਉਹ ਭਾਰਤ ਦੀ ਇਕ ਮਹੀਨੇ ਦੀ ਯਾਤਰਾ ਕਰ ਰਹੇ ਹਨ ਉਹ ਕਾਰ ਵਿਲਿਯਮ ਨੇ ਭਾਰਤ ਪਹੁੰਚ ਕੇ ਨਵੀ ਖਰੀਦੀ ਅਤੇ ਉਸਦੀ ਰਜਿਸਟ੍ਰੇਸ਼ਨ ਵੀ ਅਮਿਤ ਦੇ ਨਾਮ ਤੇ ਕਰਵਾਈ ਹੈ ਅਤੇ ਅਸਟ੍ਰੇਲੀਆ ਵਾਪਸ ਜਾਣ ਸਮੇਂ ਇਹ ਕਾਰ ਅਮਿਤ ਨੂੰ ਹੀ ਗਿਫ਼ਟ ਕੀਤੀ ਜਾਵੇਗੀ ਤਾਂ ਕਿ ਉਹ ਆਪਣੇ ਰੋਜ਼ੀ ਰੋਟੀ ਕਮਾਉਣ ਲਈ ਵਰਤ ਸਕੇ।ਇਸ ਮੌਕੇ ਬੋਲਦਿਆਂ ਅਪੈਕਸਿਅਨ ਵਿਲਿਯਮ ਨੇ ਦੱਸਿਆ ਕਿ ਉਹਨਾਂ ਦੇ ਦੇਸ਼ਾਂ ਵਿੱਚ ਅੱਜਕਲ੍ਹ ਕਿਸੇ ਵਿਅਕਤੀ ਨੂੰ ਕਿਸੇ ਕਿਸਮ ਦੀ ਵੀ ਵਿੱਤੀ ਸਹਾਇਤਾ ਦੀ ਜ਼ਰੂਰਤ ਨਹੀਂ ਪੈਂਦੀ ਇਸੇ ਲਈ ਉਹਨਾਂ ਦੇਸ਼ਾਂ ਦੇ ਇੰਟਰਨੈਸ਼ਨਲ ਕਲੱਬਾਂ ਦੇ ਮੈਂਬਰ ਭਾਰਤ ਵਰਗੇ ਦੇਸ਼ਾਂ ਵਿੱਚ ਆ ਕੇ ਲੋਕਾਂ ਲਈ ਸੇਵਾ ਦੇ ਪ੍ਰੋਜੈਕਟ ਕਰਦੇ ਹਨ ਉਨ੍ਹਾਂ ਅਪਣੇ ਇਸ ਦੌਰੇ ਸਬੰਧੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਭਾਰਤ ਦੇ ਲੋਕ ਬਹੁਤ ਵਧੀਆ ਢੰਗ ਨਾਲ ਮਹਿਮਾਨ ਨਿਵਾਜ਼ੀ ਕਰਦੇ ਹਨ।ਇਸ ਮੌਕੇ ਸਰਪ੍ਰਸਤ ਸੁਰੇਸ਼ ਜਿੰਦਲ ਅਤੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸਮਾਜਸੇਵੀ ਕੰਮਾਂ ਲਈ ਪੂਰੀ ਤਰ੍ਹਾਂ ਸਮਰਪਿਤ ਇਹ ਆਸਟ੍ਰੇਲੀਅਨ ਅੱਜ ਸਾਡੇ ਕਲੱਬ ਮਾਨਸਾ ਪਹੁੰਚੇ ਹਨ ਇਹਨਾਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੈਸ਼ੀਅਰ ਧੀਰਜ ਬਾਂਸਲ, ਧਰਮਪਾਲ ਸਿੰਗਲਾ, ਐਡਵੋਕੇਟ ਵਨੀਤ ਗਰਗ, ਰਜਨੀਸ਼ ਮਿੱਤਲ, ਅਪੈਕਸਿਅਨ ਰਜਿੰਦਰ ਗਰਗ,ਮਾਸਟਰ ਸਤੀਸ਼ ਗਰਗ, ਸਤਿੰਦਰ ਪਿੰਟੂ,ਬਨੀਤ ਗੋਇਲ, ਨਰਿੰਦਰ ਜੋਗਾ, ਵਿਨੋਦ ਬਾਂਸਲ,ਨਵੀਨ ਜਿੰਦਲ,ਸੁਰੇਸ਼ ਜਿੰਦਲ, ਅਸ਼ਵਨੀ ਜਿੰਦਲ ਸਮੇਤ ਮੈਂਬਰ ਹਾਜ਼ਰ ਸ

LEAVE A REPLY

Please enter your comment!
Please enter your name here