*ਅਪਾਹਜ ਹੋਣ ਦੇ ਬਾਵਜੂਦ ਜ਼ਿੰਦਗੀ ‘ਚ ਕਦੇ ਹਾਰ ਨਾ ਮੰਨੀ, ਅੱਜ ਸਿਹਤ ਵਿਭਾਗ ਨੇ ਦਿੱਤਾ ਵੱਡਾ ਅਹੁਦਾ*

0
108

ਬਰਨਾਲਾ  04,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਬਰਨਾਲਾ ਦੇ ਰਹਿਣ ਵਾਲੇ ਡਾ. ਜਸਵੀਰ ਔਲਖ ਨੇ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋ ਕੇ ਉੱਚਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਬਰਨਾਲਾ ਜ਼ਿਲ੍ਹੇ ਦਾ ਸੀਨੀਅਰ ਮੈਡੀਕਲ ਅਫਸਰ ਲਗਾ ਦਿੱਤਾ ਗਿਆ ਹੈ। ਡਾ. ਜਸਵੀਰ ਔਲਖ ਨੂੰ ਬਚਪਨ ਵਿੱਚ ਹੀ ਪੋਲੀਓ ਹੋ ਗਿਆ ਸੀ ਜਿਸ ਕਰਕੇ ੳਹ ਇੱਕ ਲੱਤ ਤੋਂ ਅਪਾਹਜ ਹੋ ਗਏ ਸਨ। ਡਾ.ਔਲਖ ਮੁਤਾਬਕ ਬਾਲ ਉਮਰੇ ਅਪਾਹਜ ਹੋਣ ਕਰਕੇ ਉਨ੍ਹਾਂ ਦੀ ਸਕੂਲੀ ਪੜ੍ਹਾਈ ਵੀ 7 ਸਾਲ ਦੀ ਉਮਰ ਵਿੱਚ ਸ਼ੁਰੂ ਹੋ ਸਕੀ ਸੀ। ਪ੍ਰਾਇਮਰੀ ਸਕੂਲ ਪਾਸ ਕਰਨ ਤੋਂ ਬਾਅਦ ਮਾਪਿਆਂ ਨੇ ਉਨ੍ਹਾਂ ਨੂੰ ਇਸ ਕਰਕੇ ਸਕੂਲੋਂ ਹਟਾ ਲਿਆ ਸੀ ਕਿ ਹਾਈ ਸਕੂਲ ਜਾਣ ਲਈ ਉਨ੍ਹਾਂ ਨੂੰ ਸੜਕ ਪਾਰ ਕਰਨੀ ਪੈਣੀ ਸੀ।

ਡਾ. ਜਸਵੀਰ ਨੇ ਪੰਜਵੀਂ ਜਮਾਤ ਪਾਸ ਕਰਨ ਉਪਰੰਤ ਪਹਿਲੀ ਅਤੇ ਦੂਜੀ ਕਲਾਸ ਦੇ ਬੱਚਿਆਂ ਨੂੰ ਪੜਾਇਆ ਜਿਸਦੇ ਬਦਲੇ ਉਨ੍ਹਾਂ ਨੂੰ ਪ੍ਰਾਇਮਰੀ ਸਕੂਲ ਦੇ ਟੀਚਰ ਨੇ ਛੇਂਵੀ ਜਮਾਤ ਦੇ ਵਿਸ਼ੇ ਪੜਾਏ। ਇਸ ਤਰਾਂ ਇੱਕ ਸਾਲ ਪ੍ਰਾਈਵੇਟ ਤੌਰ ‘ਤੇ ਪੜ ਕੇ ਛੇਵੀਂ ਪਾਸ ਕਰਨ ਤੋਂ ਬਾਅਦ ਉਹ ਅਗਲੀਆਂ ਜਮਾਤਾਂ ਲਈ ਮਾਪਿਆਂ ਨੂੰ ਸਹਿਮਤ ਕਰ ਸਕੇ। ਡਾ.ਔਲਖ ਦੱਸਦੇ ਹਨ ਕਿ ਅੰਗਹੀਣ ਹੋਣ ਕਰਕੇ ਉਹ ਆਮ ਬੱਚਿਆਂ ਵਾਂਗ ਖੇਡ ਕੁੱਦ ਨਹੀਂ ਸਕਦੇ ਸਨ ਜਿਸ ਕਰਕੇ ਉਨ੍ਹਾਂ ਦਾ ਸਕੂਲ ਟਾਈਮ ਤੋਂ ਹੀ ਲਾਇਬ੍ਰੇਰੀ ਵੱਲ ਝੁਕਾਅ ਹੋ ਗਿਆ। ਅਨਪੜ ਮਾਪਿਆ ਦੀ ਔਲਾਦ ਡਾ. ਜਸਵੀਰ ਦੇ ਰਿਸ਼ਤੇ ਚੋਂ ਲੱਗਦੇ ਡਾਕਟਰ ਮਾਮੇ ਤੋਂ ਉਨ੍ਹਾਂ ਨੂੰ ਮੈਡੀਕਲ ਖੇਤਰ ਵਿੱਚ ਆਉਣ ਦੀ ਪ੍ਰੇਰਨਾ ਮਿਲੀ।
Account limits reached.

ਸਕੂਲੀ ਪ੍ਰੀਖਿਆ ਵਿੱਚੋਂ ਚੰਗੇ ਨੰਬਰ ਆਉਣ ਕਰਕੇ ਉਨ੍ਹਾਂ ਨੂੰ ਕਾਲਜ  ਵਲੋਂ ਸਕਾਲਰਸ਼ਿਪ ਵੀ ਮਿਲੀ। ਪੰਜਾਬੀ ਭਾਸ਼ੀ ਸਕੂਲ ਵਿੱਚ ਪੜੇ ਔਲਖ ਨੂੰ ਮੈਡੀਕਲ ਦੀ ਪੜਾਈ ਅੰਗਰੇਜ਼ੀ ਵਿੱਚ ਹਣ ਕਰਕੇ ਕਾਲਜ ਵਿੱਚੋਂ ਇੱਕ ਸਾਲ ਪੜਾਈ ਛੱਡ ਕੇ ਅੰਗਰੇਜ਼ੀ ਦੀ ਕਮਜ਼ੋਰੀ ਦੂਰ ਕਰਨੀ ਪਈ।ਮੈਡੀਕਲ ਵਿੱਚ ਮਾਸਟਰ ਡਿਗਰੀ ਕਰਨ ਵੇਲੇ ਵੀ ਉਨਾਂ ਨੂੰ ਸੀਟ ਲੈਣ ਲਈ ਕੋਰਟ ਦਾ ਸਹਾਰਾ ਲੈਣਾ ਪਿਆ ਅਤੇ ਗਾਇਨੀ ਮਾਹਰ ਦੇ ਤੌਰ ‘ਤੇ ਨਿਯੁਕਤ ਹੋਣ ਲਈ ਵੀ। ਸੀਨਿਉਰਿਟੀ ਦੇ ਅਧਾਰ ‘ਤੇ ਤਰੱਕੀ ਲੈਣ ਲਈ ਵੀ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ।

ਗਾਇਨੀ ਦੇ ਮਾਹਰ ਦੇ ਤੌਰ ਤੇ ਲੰਮਾਂ ਸਮਾਂ ਸੇਵਾਵਾਂ ਨਿਭਾਉਣ ਬਾਅਦ ਇਸੇ ਸਾਲ ਉਨ੍ਹਾਂ ਨੂੰ ਪਦ ਉੱਨਤ ਕਰਕੇ ਸਿਹਤ ਵਿਭਾਗ ਪੰਜਾਬ ਵੱਲੋਂ ਬਰਨਾਲਾ ਜ਼ਿਲ੍ਹੇ ਦਾ ਸੀਨੀਅਰ ਮੈਡੀਕਲ ਅਫਸਰ ਲਗਾ ਦਿੱਤਾ ਗਿਆ ਹੈ। ਪੰਜਾਬ ਦੇ ਸਰਕਾਰੀ ਡਾਕਟਰਾਂ ਵਿੱਚੋਂ ਸਭ ਤੋਂ ਵੱਧ ਔਰਤਾਂ ਦੀਆਂ ਡਲਵਿਰੀਆਂ ਕਰਨ ਲਈ ਉਨ੍ਹਾਂ ਨੂੰ ਸਾਲ 2010-11 ਲਈ ਸਿਹਤ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਵੀ ਮਿਲਿਆ ਅਤੇ ਇਸੇ ਸਾਲ ਸੀ ਸੈਕਸ਼ਨ ਕਰਨ ਵਿੱਚ ਪੰਜਾਬ ਵਿੱਚੋਂ ਤੀਸਰੇ ਨੰਬਰ ‘ਤੇ ਰਹਿਣ ਲਈ ਵੀ ਉਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ।

ਪੰਜਾਬ ਦੀ ਨਾਮੀ ਸੰਸਥਾ ਬਾਬਾ ਫਰੀਦ ਚੈਰੀਟੇਬਲ ਟਰੱਸਟ ਵੱਲੋਂ ਡਾਕਟਰੀ ਸੇਵਾਵਾਂ ਬਦਲੇ ਸਨਮਾਨਿਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਵੀ ਕਈ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਡਾ.ਔਲਖ ਮੁਤਾਬਕ ਅੰਗੀਹਣਤਾ ਕਰਕੇ ਪੜਾਈ ਕਰਨ ਸਮੇਂ ਉਨ੍ਹਾਂ ਨੂੰ ਦਿੱਕਤਾਂ ਦਾ ਜ਼ਰੂਰ ਸਾਹਮਣਾ ਕਰਨਾ ਪਿਆ ਪਰ ਸਮਾਜਿਕ ਤੌਰ ਉੱਤੇ ਅਤੇ ਸਾਥੀ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਹਮੇਸ਼ਾਂ ਸਹਿਯੋਗ ਹੀ ਮਿਲਿਆ ਹੈ। ਆਪਣੀ ਸਫਲਤਾ ਪਿੱਛਲੇ ਰਾਜ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਅੰਗਹੀਣਤਾ ਨੂੰ ਕਦੀ ਕਮਜ਼ੋਰੀ ਨਹੀਂ ਬਣਨ ਦਿੱਤਾ।

LEAVE A REPLY

Please enter your comment!
Please enter your name here