ਮਾਨਸਾ 10,ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਹਿੰਦਰ ਸਿੰਘ ਭੈਣੀ ਬਾਘਾ, ਮੱਖਣ ਸਿੰਘ ਭੈਣੀ ਬਾਘਾ, ਹਰਬੰਸ ਸਿੰਘ ਟਾਂਡੀਆ ਅਤੇ ਮੱਖਣ ਸਿੰਘ ਉੱਡਤ ਨੇ ਪਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਕਿਹਾ ਕਿਹਾ ਕਿ ਅੱਜ ਬਾ ਦੁਪਿਹਰ 3.30ਵਜੇ ਤੱਕ ਮਾਰਕਫੈੱਡ ਦਾ ਇੰਸਪੈਕਟਰ ਝੋਨੇ ਦੀ ਬੋਲੀ ਲਾਉਣ ਨਹੀਂ ਆਇਆ ਜਦੋਂ ਕਿ ਮੰਡੀ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਹਜਾਰਾਂ ਟਨ ਝੋਨਾ ਵਿਕਣ ਕੰਨੀਂਓ ਪਿਆ ਹੈ ਤੇ ਕਿਸਾਨ ਹਫ਼ਤੇ ਹਫ਼ਤੇ ਤੋਂ ਮੰਡੀ ਵਿੱਚ ਪਰੇਸ਼ਾਨ ਹੋ ਰਹੇ ਹਨ। ਮੰਡੀ ਵਿੱਚ ਬੈਠੇ ਕਿਸਾਨ ਹਰਫੂਲ ਸਿੰਘ ਭੰਮੇ ਖੁਰਦ, ਰਾਜਪਾਲ ਸਿੰਘ ਤਾਮਕੋਟ ਅਤੇ ਲਾਲ ਸਿੰਘ ਰਮਦਿੱਤੇ ਵਾਲਾ ਆਦਿ ਕਿਸਾਨਾਂ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੋ ਕਿਸਾਨ ਕਾਟ ਦੇ ਦਿੰਦਾ ਹੈ ਉਸ ਦਾ ਕੋਈ ਸੁਕਾ ਗਿਲਾ ਦੇਖੇ ਬਿਨਾ ਤੋਲ ਦਿੱਤਾ ਜਾਂਦਾ ਹੈ। ਬਾਕੀ ਕਿਸਾਨਾਂ ਦਾ ਝੋਨਾ ਵਿਕਣ ਤੋਂ ਰੁੱਲ ਰਿਹਾ ਹੈ। ਦੂਸਰੇ ਪਾਸੇ ਸਰਕਾਰ ਮਿਤੀ 11ਨਵੰਬਰ ਤੋਂ ਖਰੀਦ ਬੰਦ ਕਰਨ ਦੇ ਫੁਰਮਾਨ ਜਾਰੀ ਕਰ ਰਹੀ ਹੈ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਰਕਾਰ ਦੀ ਨੀਅਤ ਅਤੇ ਨੀਤੀ ਵਿਚ ਖੋਟ ਹੈ। ਪਰ ਕਿਸਾਨ ਜਥੇਬੰਦੀਆਂ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਆਪਣੇ ਏਕੇ ਦੇ ਦਬਾਅ ਸਦਕਾ ਕਿਸਾਨ ਦਾ ਦਾਣਾ ਦਾਣਾ ਵਿਕਾਇਆ ਜਾਵੇਗਾ।