
ਬੁਢਲਾਡਾ 23 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਕੇਂਦਰ ਸਰਕਾਰ ਵੱਲੋਂ ਲਿਆਦੇ ਤਿੰਨ ਕਿਸਾਨ ਮਾਰੂ ਆਰਡੀਨੈਂਸਾ ਦਾ ਅਧਿਆਪਕ ਦਲ ਪੰਜਾਬ ਜਹਾਂਗੀਰ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦਾ ਹੈ ਅਤੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਾ ਹੈ। ਇਹ ਸ਼ਬਦ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਅਧਿਆਪਕ ਦਲ ਪੰਜਾਬ ਦੇ ਮਾਨਸਾ ਦੇ ਜਿਲਾ ਪ੍ਰਧਾਨ ਗੁਰਚਰਨ ਸਿੰਘ ਮਾਨ ਨੇ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਸਾਂ ਨਾਲ ਕਿਸਾਨ, ਛੋਟੇ ਦੁਕਾਨਦਾਰ ਅਤੇ ਮਜਦੂਰ ਵਰਗ ਬਿੱਲਕੁੱਲ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਨੀਤੀਆਂ ਸਰਕਾਰ ਨੇ ਜਿਨਾਂ ਸੂਬਿਆਂ ਵਿੱਚ ਪਹਿਲਾ ਲਾਗੂ ਕੀਤੀਆਂ ਸਨ ਉਥੇ ਦੀ ਕਿਰਸਾਨੀ ਦਾ ਲੱਕ ਟੁੱਟ ਚੁਕਿਆ ਹੈ। ਕੇਂਦਰ ਦੀ ਸਰਕਾਰ ਅਜਿਹੇ ਆਰਡੀਨੈਂਸ ਜਾਰੀ ਕਰਕੇ ਸਿਰਫ ਤੋਂ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹਨਾ ਆਰਡੀਨੈਂਸਾ ਨੂੰ ਵਾਪਸ ਲਿਆ ਜਾਵੇ ਨਹੀਂ ਤਾਂ ਜਥੇਬੰਦੀ ਕਿਸਾਨਾਂ ਦੇ ਸੰਘਰਸ਼ ਵਿੱਚ ਸਾਮਲ ਹੋਵੇਗੀ ਅਤੇ 25 ਸਤੰਬਰ ਦੇ ਬੰਦ ਦੀ ਵੀ ਹਮਾਇਤ ਕਰਦੀ ਹੈ। ਇਸ ਤੋਂ ਇਲਾਵਾ ਨਾਜਮ ਸਿੰਘ, ਦਰਸ਼ਨ ਬਰੇਟਾ, ਰਜਿੰਦਰ ਮਾਨਸਾ, ਪ੍ਰੀਤਮ ਗੁੜਥੜੀ, ਜਰਨੈਲ ਸਿੰਘ, ਸਿਕੰਦਰ ਸਿੰਘ ਆਦਿ ਨੇ ਵੀ ਹਮਾਇਤ ਕੀਤੀ।
