*ਅਧਿਆਪਕ ਜਥੇਬੰਦੀਆਂ 22 ਜੁਲਾਈ ਨੂੰ ਐਮਐਲਏ ਬਣਾਂਵਾਲੀ ਦਾ ਘਰ ਘੇਰਨਗੇ।*

0
51

ਮਾਨਸਾ,20 ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):

ਬੁਢਲਾਡਾ ਅਤੇ ਸਰਦੂਲਗੜ ਸਬ ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸੈਂਕੜੇ ਅਧਿਆਪਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕਾਂ ਦੀਆਂ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਉਹ ਇੱਕ ਵੱਡੇ ਵਫਦ ਨਾਲ ਡੀਸੀ ਮਾਨਸਾ ਨੂੰ ਮਿਲ ਕੇ ਇਸ ਦਾ ਹੱਲ ਕਰਵਾਉਣ ਲਈ ਆਏ ਸਨ ਪਰ ਉਹਨਾਂ ਨੂੰ ਡੀਸੀ ਸਮੇਤ ਕੋਈ ਵੀ ਅਫਸਰ ਮੌਕੇ ਤੇ ਨਾ ਮਿਲਿਆ। ਇਸ ਮੌਕੇ ਅਧਿਆਪਕ ਆਗੂਆਂ ਕਰਮਜੀਤ ਤਾਮਕੋਟ,ਲਖਵਿੰਦਰ ਲੱਖਾ,ਪਰਮਿੰਦਰ ਮਾਨਸਾ,ਦਰਸ਼ਨ ਅਲੀਸ਼ੇਰ ਨੇ ਦੱਸਿਆਂ ਹਰ ਪਾਸੇ ਰਸਤੇ ਬੰਦ ਹੋਣ ਕਾਰਨ ਅਤੇ ਸਕੂਲਾਂ ਵਿੱਚ ਪਾਣੀ ਭਰਨ ਕਾਰਨ ਅਧਿਆਪਕ ਸਕੂਲਾਂ ਚ ਪਹੁੰਚਣ ਲਈ ਅਸਮਰੱਥ ਹਨ ਪਰ ਵਿਭਾਗ ਉਹਨਾਂ ਨੂੰ ਸਕੂਲਾਂ ਚ ਪੁੱਜਣ ਲਈ ਕਹਿ ਰਿਹਾ ਹੈ। ਇਸ ਮੌਕੇ ਅਧਿਆਪਕ ਆਗੂਆਂ ਗੁਰਪ੍ਰੀਤ ਦਲੇਲਵਾਲਾ,ਰਾਜਵਿੰਦਰ ਬੈਹਣੀਵਾਲ,ਅਮੋਲਕ ਸਿੰਘ, ਤੇਜਿੰਦਰਪਾਲ  ਬੁਰਜ,ਗੁਰਜੀਤ ਰੜ ਨੇ ਕਿਹਾ ਹੜ ਪੀੜਤ ਬੈਲਟ ਦੇ ਜਿਆਦਾਤਰ ਅਧਿਆਪਕ ਹਰਿਆਣਾ ਦੇ ਨਿਵਾਸੀ ਹਨ ਅਤੇ ਰਤੀਆ-ਬੋਹਾ ਰੋਡ ਅਤੇ ਸਿਰਸਾ-ਮਾਨਸਾ ਰੋਡ ਤੇ ਆਵਾਜਾਈ ਬੰਦ ਹੋਣ ਕਾਰਨ ਸਕੂਲਾਂ ਵਿੱਚ ਪਹੁੰਚਣ ਤੋ ਅਸਮਰੱਥ ਹਨ। ਅਧਿਆਪਕ ਆਗੂਆਂ ਨੇ ਅੱਜ ਸਵੇਰ ਤੋ ਸਰਦੂਲਗੜ ਦੇ ਐਮਐਲਏ ਨਾਲ ਸੰਪਰਕ ਕਰਨ ਦੀ ਕੋਸਸ਼ ਕੀਤੀ ਪਰ ਐਮਐਲਏ ਸਾਹਿਬ ਨੇ ਉਹਨਾਂ ਦੀ ਗੱਲ ਨਹੀ ਸੁਣੀ ਜਿਸਦੇ ਸਿੱਟੇ ਵਜੋ ਅਧਿਆਪਕਾਂ ਨੇ 22 ਜੁਲਾਈ ਨੂੰ ਐਮਐਲਏ ਗੁਰਪ੍ਰੀਤ ਬਣਾਂਵਾਲੀ ਦਾ ਘਰ ਘੇਰਨ ਦਾ ਐਲਾਨ ਕੀਤਾ ਹੈ। ਅਧਿਆਪਕ ਆਗੂਆਂ ਨੇ ਜਿਲਾ ਮਾਲ ਅਫਸਰ ਨੂੰ ਮੰਗ ਪੱਤਰ ਦੇ ਕੇ ਕਿਹਾ ਬੁਢਲਾਡਾ ਅਤੇ ਸਰਦੂਲਗੜ ਸਬ ਡਵੀਜ਼ਨ ਦੇ ਸਾਰੇ ਸਕੂਲ ਬੰਦ ਕੀਤੇ ਜਾਣ। ਇਸ ਮੌਕੇ ਹਰਦੀਪ ਸਿੱਧੂ,ਨਵਜੋਸ਼ ਸਪੋਲੀਆਂ, ਸਤੀਸ਼ ਕੁਮਾਰ,ਸੁਖਬੀਰ ਸਿੰਘ,  ਅਮਰਿੰਦਰ ਸਿੰਘ, ਦਮਨਜੀਤ,  ਸਿਕੰਦਰ ਝਬਰ,ਗੁਰਦੀਪ ਬਰਨਾਲਾ,ਚਰਨਪਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here