ਅਧਿਆਪਕ ਜਥੇਬੰਦੀਆਂ ਵੱਲੋਂ ਜਿਲਾ ਸਿਖਿਆ ਅਫਸਰ(ਸੈਕੰਡਰੀ) ਨੂੰ ਮੰਗ ਪੱਤਰ।

0
24

ਮਾਨਸਾ 18, ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) : ਅੱਜ ਮਾਨਸਾ ਜਿਲੇ ਦੀਆਂ ਜਥੇਬੰਦੀਆਂ ਵੱਲੋਂ ਗਣਿ ਅਧਿਆਪਕਾਂ ਦੇ ਦੂਰ ਦੁਰੇਡੇ ਕੀਤੇ ਗਏ ਡੈਪੁਟੇਸ਼ਨਾਂ ਦੇ ਵਿਰੋਧ ਵਿੱਚ ਮੰਗ ਪੱਤਰ ਦਿੱਤਾ ਗਿਆ ਅਤੇ ਇਹ ਤਰਕਹੀਣ ਡੈਪੂਟੇਸ਼ਨ ਰੱਦ ਕਰਨ ਦੀ ਮੰਗ ਕੀਤੀ ਗੲੀ।

   ਇਸ ਬਾਰੇ ਜਾਣਕਾਰੀ ਦਿੰਦਿਆਂ ਡੀਟੀਐਫ ਮਾਨਸਾ ਦੇ ਜਿਲਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਦੱਸਿਆ ਕਿ ਸਿੱਖਿਆ ਸਕੱਤਰ ਦੇ ਨਾਦਰਸ਼ਾਹੀ ਫੁਰਮਾਨਾਂ ਕਰਕੇ ਇਹਨਾਂ ਅਧਿਆਪਕਾਂ ਦੇ ਡੈਪੁਟੇਸ਼ਨ ਦੂਰ ਦੁਰੇਡੇ ਸਕੂਲਾਂ ਵਿੱਚ ਕੀਤੇ ਗਏ ਹਨ। ਜਿਸ ਕਰਕੇ ਅਧਿਆਪਕ ਜਥੇਬੰਦੀਆਂ ਅਜਿਹੀ ਧੱਕੇਸ਼ਾਹੀ ਤੋ ਖਫਾ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਚ ਉਹ ਐਸਐਮਸੀ ਤੇ ਮਾਪਿਆਂ ਨਾਲ ਮਿਲ ਕੇ ਇਹਨਾਂ ਅਧਿਆਪਕਾਂ ਦੇ ਪਿੱਤਰੀ ਸਕੂਲ ਵਾਲੇ ਪਿੰਡਾਂ ਵਿੱਚ ਸੰਘਰਸ਼ ਵਿੱਢਣਗੇ ।

     ਇਸ ਮੌਕੇ ਜੀਟੀਯੂ ਦੇ ਜਿਲਾ ਪ੍ਰਧਾਨ ਨਰਿੰਦਰ ਮਾਖਾ ਨੇ ਕਿਹਾ ਕਿ ਜੇ ਸਿੱਖਿਆ ਸਕੱਤਰ ਨੂੰ ਪੜਾਈ ਦਾ ਏਨਾ ਫਿਕਰ ਹੈ ਤਾਂ ਅਧਿਆਪਕਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਤੇ ਨਵੇ ਅਧਿਆਪਕ ਭਰਤੀ ਕਰਨ।

ਇਸ ਵਫਦ ਵਿੱਚ ਗੁਰਤੇਜ ਉੱਭਾ,ਗੁਰਦਾਸ ਬਾਜੇਵਾਲਾ,ਲਖਵਿੰਦਰ ਮਾਨ,ਸਹਿਦੇਵ ਸਿੰਘ, ਕੁਲਦੀਪ ਅੱਕਾਂਵਾਲੀ,ਗੁਰਪ੍ਰੀਤ ਦਲੇਲਵਾਲਾ,ਅਮਿਤ ਦਲੇਲਵਾਲਾ,ਨਵਜੋਸ਼ ਸਪੋਲੀਆ,ਸੁਖਚੈਨ ਮਾਨਸਾ,ਜਸਕਰਨ ਮੂਸਾ ਆਦਿ ਅਧਿਆਪਕ ਸ਼ਾਮਲ ਸਨ।

LEAVE A REPLY

Please enter your comment!
Please enter your name here