*ਅਧਿਆਪਕ ਆਪਨੇ ਆਪ ਵਿੱਚ ਇੱਕ ਪਰਉਪਕਾਰੀ ਸੰਸ਼ਥਾ ਹੈ-:ਡਾ ਵਿਜੇ ਸਿੰਗਲਾ*

0
65

ਮਾਨਸਾ 06 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਰੋਟਰੀ ਕਲੱਬ ਮਾਨਸਾ ਵੱਲੋ ਅਧਿਆਪਕ ਦਿਵਸ ਮੋਕੇ ਗਿਆਰਾ ਮੈਰੀਟੋਰੀਅਸ ਅਧਿਆਪਕਾ ਨੂੰ ਨੇਸ਼ਨ ਬਿਲਡਰ ਅਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਸਟੇਟ ਅਵਾਰਡੀ ਡਾ ਵਿਨੋਦ ਮਿੱਤਲ ,ਵਿਦਿਆ ਸਾਗਰ,ਮਧੁਲਿਕਾ ਜੈਨ ,ਕੁਲਦੀਪ ਸਿੰਘ ਚਹਿਲ ,ਪ੍ਰਵੀਨ ਕੁਮਾਰ ,ਕੁਲਦੀਪ ਸਿੰਘ ,ਨੀਲਮ ਰਾਣੀ,ਮਨਦੀਪ ਕੋਰ,ਰਜਨੀ ਬਾਲਾ ,ਸੰਦੀਪ ਸਿੰਘ ,ਹਰਦੀਪ ਕੋਰ ਸਿੱਧੂ ,ਰੋਹਿਤ ਬਾਂਸਲ ,ਮਹੇਸ਼ ਕੁਮਾਰ ਅਧਿਆਪਕਾ ਨੂੰ ਮਾਨਸਾ ਵਿਧਾਇਕ ਡਾ ਵਿਜੇ ਸ਼ਿਗਲਾ ਵੱਲੋ ਸਨਮਾਨਿਤ ਕੀਤਾ ਗਿਆ ।ਮਾਨਸਾ ਵਿਧਾਇਕ ਡਾ ਵਿਜੇ ਸਿੰਗਲਾ ਨੇ ਕਿਹਾ ਕਿ ਅਧਿਆਪਕ ਇਕ ਕਿੱਤੇ ਦਾ ਹੀ ਨਾਂ ਨਹੀਂ ਸਗੋਂ ਅਧਿਆਪਕ ਅਪਣੇ ਆਪ ਵਿਚ ਇਕ ਪਰਉਪਕਾਰੀ ਸੰਸਥਾ ਹੈ।  ਪੁਰਾਣੇ ਸਮੇਂ ਤੋਂ ਹੀ ਅਧਿਆਪਕ ਨੂੰ ਪਰਮਾਤਮਾ ਤੋਂ ਉੱਚਾ ਰੁਤਬਾ ਦਿਤਾ ਜਾਂਦਾ ਰਿਹਾ ਹੈ।  ਅਧਿਆਪਕ ਮਨੁੱਖ ਦੀ ਜ਼ਿੰਦਗੀ ਦੇ ਵਿਕਾਸ, ਤਰੱਕੀ ਅਤੇ ਉੱਚਤਾ ਲਈ ਮਹੱਤਵਪੂਰਨ ਅਤੇ ਅਪੂਰਕ ਧੁਰਾ ਰਿਹਾ ਹੈ।  ਅਧਿਆਪਕ ਅਤੇ ਉਸ ਦੇ ਦਿਤੇ ਗਿਆਨ ਦੀ ਲੋਅ ਸਦਕਾ ਹੀ ਇਕ ਸਭਿਅਕ ਸਮਾਜ ਹੋਂਦ ਵਿਚ ਆਇਆ ਅਤੇ ਸਮਾਜ ਵਿਚ ਸ੍ਰੇਸ਼ਠਤਾ ਅਤੇ ਸ਼ਿਸ਼ਟਤਾ ਬਣੀ ਰਹਿੰਦੀ ਹੈ।  ਅਧਿਆਪਕ ਅਤੇ ਜੀਵਨ ਨੂੰ ਅਪਣੇ ਗਿਆਨ, ਤਜਰਬਿਆਂ, ਸੰਸਕਾਰਾਂ ਅਤੇ ਉੱਚ ਸੋਚ ਕਰ ਕੇ ਖ਼ੁਸ਼ਹਾਲ, ਸੁਖਾਲਾ, ਉੱਤਮ, ਸ਼ਿਸ਼ਟ ਅਤੇ ਸਭਿਅਕ ਬਣਾਉਂਦਾ ਹੈ।  
ਅਧਿਆਪਕਾਂ ਦੀ ਇਸੇ ਮਹਾਨਤਾ ਨੂੰ ਸਹੀ ਥਾਂ ਦਿਲਾਉਣ ਦੇ ਲਈ ਹੀ ਸਾਡੇ ਦੇਸ਼ ਵਿੱਚ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕੋਸ਼ਿਸ਼ਾਂ ਕੀਤੀਆਂ,ਜੋ ਖੁਦ ਵੀ ਇੱਕ ਬਿਹਤਰੀਨ ਅਧਿਆਪਕ ਸਨ।  ਆਪਣੇ ਇਸ ਅਹਿਮ ਯੋਗਦਾਨ ਦੇ ਕਾਰਨ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ ਰਾਧਾਕ੍ਰਿਸ਼ਨਨ ਦੇ ਜਨਮਦਿਨ 5 ਸਤੰਬਰ ਨੂੰ ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜਨਮਦਿਨ ਦੇ ਪ੍ਰਤੀ ਆਦਰ ਪ੍ਰਗਟ ਕੀਤਾ ਜਾਂਦਾ ਹੈ।
ਇਸ ਮੋਕੇ ਕਲੱਬ ਦੇ ਕ੍ਰਿਸ਼ਨ ਬਲਦੇਵ ਰੋਕੀ ,ਪ੍ਰਧਾਨ ਰਵਿੰਦਰ ਰਵੀ ਸਿੰਗਲਾ ,ਸੈਕਟਰੀ ਰੋਹਿਤ ਬਾਂਸਲ ,ਹੇਮ ਰਾਜ ,ਅਮਨ ਮਿੱਤਲ ,ਬਲਜੀਤ ਕੜਵਲ ,ਭੁਪੇਸ ਸਿੰਗਲਾ,ਪ੍ਰਦੀਪ ਕਾਲਾ, ਪਰਮਜੀਤ ਸਦਿਉੜਾ ,ਐਡਵੋਕੇਟ ਨਰਾਇਣ ਗਰਗ ,ਰੋਹਿਤ ਬਾਂਸਲ ਤਾਮਕੋਟ,ਸੁਖਦੇਵ ਸਿੰਘ ਤੇ ਸਾਰੇ ਮੈਬਰ ਹਾਜਰ ਸਨ।

LEAVE A REPLY

Please enter your comment!
Please enter your name here