ਅਧਿਆਪਕਾਂ ਨੂੰ ਭਾਵੁਕ ਕਰ ਗਈ ਕੂਲਰੀਆਂ ਸਕੂਲ ਦੇ ਸੇਵਾਦਾਰ ਲਾਭ ਸਿੰਘ ਦੀ ਸੇਵਾ ਮੁਕਤੀ

0
136

ਮਾਨਸਾ 30 ਅਪ੍ਰੈਲ (ਸਾਰਾ ਯਹਾ ਬਲਜੀਤ ਸ਼ਰਮਾ) ਚਾਰ ਦਹਾਕਿਆਂ ਦੇ ਲਗਭਗ ਅਪਣੀ ਸੇਵਾ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਵਾਲੇ ਸੇਵਾਦਾਰ ਲਾਭ ਸਿੰਘ ਨੂੰ ਅੱਜ ਉਨ੍ਹਾਂ ਦੀ ਸੇਵਾ ਮੁਕਤੀ ਤੇ ਭਾਵਪੂਰਤ ਵਿਦਾਇਗੀ ਦਿੱਤੀ ਗਈ,ਜ਼ੂਮ ਐਪ ਤੇ ਹੋਏ ਇਸ ਸਮਾਗਮ ਦੌਰਾਨ ਜਿਸ ਰੂਪ ਵਿੱਚ ਭਾਵੁਕ ਹੋਏ ਅਧਿਆਪਕਾਂ ਨੇ ਉਸ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ,ਤਾਂ ਲਾਭ ਸਿੰਘ ਦਾ ਗੱਚ ਭਰ ਆਇਆ, ਭਾਵੁਕ ਹੁੰਦਿਆਂ ਉਸ ਨੇ ਕਿਹਾ ਕਿ ਉਹ ਸੇਵਾ ਮੁਕਤੀ ਤੋਂ ਬਾਅਦ ਵੀ ਸਕੂਲ ਦੀ ਸੇਵਾ ਕਰਦੇ ਰਹਿਣਗੇ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਇਸ ਮੌਕੇ ਸ਼ਿਰਕਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਤੇ ਸਿੱਖਿਆ ਵਿਭਾਗ ਨੂੰ ਹਮੈਸ਼ਾ ਮਾਣ ਰਹੇਗਾ, ਉਨ੍ਹਾਂ ਇਸ ਗੱਲ ਤੇ ਤਸੱਲੀ ਜ਼ਾਹਿਰ ਕੀਤੀ ਕਿ ਨਾ ਮਾਤਰ ਪੜ੍ਹਾਈ ਕਰਨ ਵਾਲੇ ਲਾਭ ਸਿੰਘ ਨੇ ਨਾ ਸਿਰਫ ਉਚ ਯੋਗਤਾ ਪ੍ਰਾਪਤ ਅਪਣੇ ਦੋ ਪੁੱਤਰ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੇ ਰੂਪ ਚ ਦਿੱਤੇ । ਸਕੂਲ ਦੇ ਪ੍ਰਿੰਸੀਪਲ ਜਿੱਤਵੇਸ਼ ਕੁਮਾਰ ਨੇ ਕਿਹਾ ਕਿ ਬੇਸ਼ੱਕ ਉਹ ਥੋੜਾ ਸਮਾਂ ਉਸ ਨਾਲ ਬਿਤਾ ਸਕੇ,ਪਰ ਫਿਰ ਈ ਇਸ ਨੇਕ ਦਿਲ ਇਨਸਾਨ ਦੀਆਂ ਯਾਦਾਂ ਉਨ੍ਹਾਂ ਨਾਲ ਬਣੀਆਂ ਰਹਿਣਗੀਆਂ।
ਅੱਜ ਦੇ ਜ਼ੂਮ ਵਿਦਾਇਗੀ ਸਮਾਰੋਹ ਦਾ ਪ੍ਰਬੰਧ ਕਰਨ ਵਾਲੇ ਲੈਕਚਰਾਰ ਦਰਸ਼ਨ ਸਿੰਘ ਬਰੇਟਾ ਨੇ ਕਿਹਾ ਕਿ ਲਾਭ ਸਿੰਘ ਵਰਗੇ ਦਰਵੇਸ਼ ਇਨਸਾਨ ਸਿੱਖਿਆ ਸੰਸਥਾਵਾਂ ਲਈ ਵਰਦਾਨ ਸਾਬਤ ਹੁੰਦੇ ਹਨ, ਦਿਲ ਦਰਿਆ, ਹਸਮੁੱਖ ,ਮਿਹਨਤੀ ਅਤੇ ਸਕੂਲ ਨੂੰ ਸਮਰਪਿਤ ਲਾਭ ਸਿੰਘ ਹਮੇਸ਼ਾਂ ਸਭਨਾਂ ਦੇ ਚੇਤਿਆਂ ਚ ਵਸਿਆ ਰਹੇਗਾ।
ਚਾਰ ਅਪ੍ਰੈਲ 1959 ਨੁੰ ਕੁਲਰੀਆਂ ਵਰਗੇ ਪਿੰਡ ਵਿੱਚ ਜਨਮੇ ਲਾਭ ਸਿੰਘ ਨੇ ਕੋਟੜਾ ਕਲਾਂ ,ਰਾਮਗੜ੍ਹ ਸ਼ਾਹ ਪੁਰੀਆ ਵਿਖੇ ਕੁੱਝ ਮਹੀਨਿਆਂ ਦੀਆਂ ਸੇਵਾਵਾਂ ਨਿਭਾਉਂਣ ਉਪਰੰਤ ਵਾਪਸ ਆਪਣੇ ਪਿੰਡ ਸ.ਹ ਸਕੂਲ ਕੁਲਰੀਆਂ ਵਿਖੇ 4 ਮਹੀਨੇ ਲਗਾ ਕੇ ਸ.ਹ ਸਕੂਲ ਦਾਤੇਵਾਸ ਵਿਖੇ 3 ਸਾਲ , ਸ.ਸ.ਸ ਬਰੇਟਾ ਵਿਖੇ 16 ਸਾਲ ਅਤੇ ਸ.ਸ.ਸ ਕੁਲਰੀਆਂ ਵਿਖੇ 19 ਸਾਲ ਕੁੱਲ ਮਿਲਾ ਕੇ 39 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਣ ਉਪਰੰਤ ਸੇਵਾ ਮੁਕਤ ਹੋ ਰਹੇ ਹਨ।ਹਰ ਇਨਸਾਨ ਦੀ ਤਮੰਨਾ ਹੁੰਦੀ ਹੈ ਕਿ ਉਸਦੀ ਸੰਤਾਨ ਪੜ੍ਹ ਲਿਖ ਕੇ ਮਾਪਿਆਂ ਦਾ ਨਾਂ ਰੋਸ਼ਨ ਕਰੇ ਲਾਭ ਸਿੰਘ ਇਸ ਪੱਖੋਂ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਖੁਸ਼ਨਸੀਬ ਰਿਹਾ ਤਿੰਨ ਬੇਟਿਆਂ ਵਿੱਚੋਂ ਵੱਡਾ ਬੇਟਾ ਤਰਲੋਕ ਸਿੰਘ ਡਬਲ ਅੈੱਮ ਏ ਕਰਨ ਉਪਰੰਤ ਬਤੋਰ ਸ.ਸ ਮਾਸਟਰ ਅਤੇ ਭੁਪਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈੰਪਸ ਵਿਚੋਂ ਅੈੱਮ ਏ ਬੀ ਅੈੱਡ ਕਰਨ ਉਪਰੰਤ ਦੋਨੋ ਜਿਲ੍ਹਾ ਤਰਨਤਾਰਨ ਵਿਖੇ ਸੇਵਾ ਨਿਭਾਅ ਰਹੇ ਹਨ ਸਭ ਤੋਂ ਛੋਤਾ ਬੇਟਾ ਨੀਲ ਧਾਰੀ ਬੀ ਅੈੱਸ ਸੀ ਅੈਗਰੀਕਲਚਰ ਕਰ ਰਿਹਾ ਹੈ ।
ਲਾਭ ਸਿੰਘ ਦੀ ਧਰਮਪਤਨੀ ਕਰਮਜੀਤ ਕੌਰ ਵੱਲੋਂ ਲਾਭ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ । ਲਾਭ ਸਿੰਘ ਦੇ ਬਹੁਤ ਘੱਟ ਪੜ੍ਹੇ ਹੋਣ ਦੇ ਬਾਵਜੂਦ ਵੀ ਆਂਢ ਗੁਆਂਢ ਦੇ ਬਹੁਤ ਪਰਿਵਾਰਾਂ ਨੂੰ ਇਹ ਲਗਾਤਾਰ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰਦੇ ਰਹੇ ਜਿਸਦੀ ਬਦੌਲਤ ਅੱਜ ਬਹੁਤ ਸਾਰੇ ਪਿੰਡ ਦੇ ਬੱਚੇ ਬੱਚੀਆਂ ਆਪਣੀ ਸਿਖਿਆ ਸ਼ਫਲਤਾਪੂਤਵਕ ਲੈ ਰਹੇ ਹਨ
ਇਸ ਮੌਕੇ ਸਕੂਲ ਦੇ ਅਧਿਆਪਕਾਂ ਅਜੇ ਸ਼ਰਮਾਂ, ਮਨਦੀਪ ਸਿੰਘ,ਅੰਜਨਾ ਰਾਣੀ,ਸਤੀਸ਼ ਗਰਗ,ਲੀਲਾ ਰਾਮ ਸ਼ਰਮਾਂ, ਦੇਸ ਰਾਜ ਸਿੰਘ,ਦਲਜੀਤ ਕੌਰ,ਰਿਤੂ ਰਾਜ,ਟੀਨੂੰ ਰਾਏ ਗਰਗ,ਪਰਮਿੰਦਰ ਕਟੌਦੀਆਂ,ਮੀਨਾ ਰਾਣੀ,ਰਜਨੀ ਰਾਣੀ ਅਤੇ ਹੋਰ ਸਟਾਫ ਨੇ ਲਾਭ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਲਈ ਵਧਾਈ ਦਿੱਤੀ।

NO COMMENTS