(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ) : ਮਾਨਸਾ ਵਿੱਚ ਨਸ਼ੇ ਦੇ ਸੋਦਾਗਰ ਖਿਲਾਫ ਅਤੇ ਉਹਨਾਂ ਨਾਲ ਮਿਲੇ ਪਰਸ਼ਾਸ਼ਨੀਕ ਅਧਿਕਾਰੀਆ ਖਿਲਾਫ ਮੁਹਿੰਮ ਵਿੱਡਣ ਵਾਲੇ ਨੋਜਵਾਨ ਪਰਵਿੰਦਰ ਸਿੰਘ ਝੋਟਾ ਨੂੰ ਮਾਨਸਾ ਪੁਲਿਸ ਵਲੋ FIR ਨੰਬਰ 131 ਮੀਤੀ 2/62023 ਥਾਣਾ ਸਦਰ ਮਾਨਸਾ ਵਿੱਚ ਗ੍ਰਿਫਤਾਰ ਕੀਤਾ ਗਿਆਂ ਸੀ । ਜਿਸ ਵਿੱਚ ਐਕਸੀਡੈਂਟ ਦੇ ਮਾਮਲੇ ਨੂੰ ਮਾਨਸਾ ਪੁਲਿਸ ਨੇ ਇਰਾਦਾ ਕਤਲ ਦਾ ਸੰਗੀਨ ਮਾਮਲਾਂ ਦਿਖਾਂ ਕੇ ਗੱਲਤ ਤੱਥ ਅਦਾਲਤ ਵਿੱਚ ਪੇਸ਼ ਕਰ ਦੋ ਦਿਨਾ ਦਾ ਪੁਲਿਸ ਰਿਮਾਂਡ ਲੈ ਲਿਆ ਸੀ । ਇਸ ਕਾਰਵਾਈ ਖਿਲਾਫ ਵਿੱਚ ਲੋਕਾ ਦੇ ਲੋਕ ਰੋਹ ਉਠ ਖੱੜਾ ਹੋਈਆ ਅਤੇ ਸਾਰਿਆਂ ਸੰਘਰਸ਼ਸ਼ੀਲ ਧਿਰਾਂ ਨੇ ਪੱਕਾ ਧਰਨਾਂ ਮਾਨਸਾ ਵਿੱਚ ਸ਼ੁਰੂ ਕਰ ਦਿੱਤਾ। ਇਹ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਅਤੇ ਪੰਜਾਬ ਦੇ ਪੁਲਿਸ ਮੁੱਖੀ ਦੇ ਧਿਆਨ ਆਉਣ ਬਾਅਦ ਮਾਨਸਾ ਆਮ ਆਦਮੀ ਪਾਰਟੀ ਦੇ ਜਿਲਾਂ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਜਰਨਲ ਸੱਕਤਰ ਗੁਰਪ੍ਰੀਤ ਸਿੰਘ ਭੁੱਚਰ ਨੇ ਧਰਨੇ ਵਿੱਚ ਪੁੱਹਚ ਕੇ ਅਤੇ ਧਰਨਾਂਕਾਰੀਆ ਨਾਲ ਪੁਲਿਸ ਮੁੱਖੀ ਮਾਨਸਾ ਨਾਲ ਮੁਲਾਕਾਤ ਕਰਾਂ ਪਰਵਿੰਦਰ ਸਿੰਘ ਝੋਟਾ ਨੂੰ ਇਸ ਗਲਤ ਤਰੀਕੇ ਨਾਲ ਦਰਜ ਮੁਕੱਦਮੇ ਵਿੱਚ ਰਿਹਾਂ ਕਰਵਾਉਣ ਦਾ ਭਰੋਸਾ ਦਿੱਤਾ ਸੀ । ਇਸ ਮੁਕੱਦਮੇ ਵਾਰੇ ਜਾਣਕਾਰੀ ਦਿੰਦੇ ਗੁਰਲਾਭ ਸਿੰਘ ਮਾਹਲ ਐਡੋਵਕੇਟ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਦੀ ਅਦਾਲਤ ਵਿੱਚ ਪੈਰਵੀ ਲਈ ਸੰਘਰਸ਼ਸ਼ੀਲ ਜੰਥੇਬੰਦੀਆ ਦੇ ਵਲੋ ਅਤੇ ਪਰਵਿੰਦਰ ਸਿੰਘ ਝੋਟਾ ਵਲੋਂ ਬੰਲਵਤ ਸਿੰਘ ਭਾਟੀਆ , ਲਖਵਿੰਦਰ ਸਿੰਘ ਲਖਣਪਾਲ , ਜੰਸਵਤ ਸਿੰਘ ਐਡਵੋਕੇਟ ਆਦ ਦਾ ਪੈਨਲ ਪੇਸ਼ ਹੋਏ । ਇਸ ਮੁਕੱਦਮੇ ਵਿੱਚ ਮਾਣਯੋਗ ਜੱਜ ਦਲਜੀਤ ਕੋਰ ਦੀ ਅਦਾਲਤ ਵਿੱਚ ਮਾਨਸਾ ਅਦਾਲਤ ਵਿੱਚ ਮਾਨਸਾ ਪੁਲਿਸ ਵਲੋਂ ਪੇਸ਼ ਸਦਰ ਠਾਣਾ ਮੁੱਖੀ ਪ੍ਰਵੀਨ ਸ਼ਰਮਾ ਅਤੇ ਅਵਤਾਰ ਸਿੰਘ ਅਦਾਲਤ ਵਿੱਚ ਦੱਸਿਆ ਕੇ ਪਰਵਿੰਦਰ ਸਿੰਘ ਝੋਟਾ ਖਿਲਾਫ ਦਰਜ ਮੁਕਦਮੇ ਵਿੱਚ ਪਰਚਾਂ ਦਰਜ ਕਰਵਾਉਣ ਵਾਲੇ ਦਾ ਬਿਆਨ ਝੂਠਾਂ ਪਾਇਆ ਗਿਆਂ । ਪਰਵਿੰਦਰ ਸਿੰਘ ਝੋਟਾ ਨਿਰਦੋਸ਼ ਪਾਇਆ ਗਿਆਂ ਮਾਨਸਾ ਪੁਲਿਸ ਵੱਲੋ । ਇਸ ਸੰਬਧੀ 4 ਜੂਨ 2023 ਨੂੰ ਜਿਮਨੀਂ ਨੰ 4 ਇਸ ਸੰਬਧੀ ਪਾ ਦਿੱਤੀ ਹੈ । ਇਹਨਾ ਤੱਥਾ ਦੇ ਅਧਾਰ ਤੇ ਪਰਵਿੰਦਰ ਸਿੰਘ ਝੋਟਾ ਨੂੰ ਰਿਹਾਂ ਕਰ ਦਿਤਾਂ ਗਿਆਂ ।