*ਅਤਿਥੀ ਭੋਜਨ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਵਲੋਂ ਵਿਦਿਆਰਥੀ ਨਾਲ ਭੋਜਨ ਦਾ ਅਨੰਦ ਮਾਣਿਆ*

0
9

ਫ਼ਗਵਾੜਾ 18 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਰਾਜ ਮਿਡ-ਡੇ-ਮੀਲ ਸੋਸਾਇਟੀ ਵਲੋਂ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਪੋਸ਼ਣ ਸਕੀਮ ਤਹਿਤ ਦਿਤੇ ਜਾ ਰਹੇ ਦੁਪਹਿਰ ਦੇ ਭੋਜਨ ਵਿੱਚ ਗੁਣਵਤਾ ਲਿਆਉਣ ਅਤੇ ਇਸ ਵਿੱਚ ਵੱਖ ਵੱਖ ਖੇਤਰਾਂ ਦੀਆਂ ਨਾਮਵਰ ਸਖਸੀਅਤਾਂ ਦੀ ਸਮੂਲੀਅਤ ਕਰਵਾਉਣ ਲਈ ਅਤਿਥੀ ਭੋਜਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਵਲੋਂ ਆਪਣੀ ਮਾਤਾ ਸਰਦਾਰਨੀ ਪ੍ਰਕਾਸ਼ ਕੌਰ ਦੇ ਜਨਮ ਦਿਨ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਰਾਮਤੀਰਥ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਮਠਿਆਈ, ਫਲ ਅਤੇ ਦੁਪਹਿਰ ਦਾ ਭੋਜਨ ਛਕਾਇਆ ਗਿਆ। ਇਸ ਸਮੇਂ ਕੰਵਲਜੀਤ ਸਿੰਘ ਵਲੋਂ ਜਿਥੇ ਨੰਨੇ ਮੁੰਨੇ ਵਿਿਦਆਰਥੀਆਂ ਨੂੰ ਦੁਪਹਿਰ ਦਾ ਭੋਜਨ ਆਪਣੇ ਹੱਥੀ ਵਰਤਾਇਆ ਗਿਆ ਉਥੇ ਹੀ ਉਨ੍ਹਾਂ ਵਲੋਂ ਵਿਦਿਆਰਥੀਆਂ ਦਾ ਨਾਲ ਬੈਠ ਕੇ ਭੋਜਨ ਦਾ ਅਨੰਦ ਮਾਣਿਆ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਉਨਾਂ ਦੇ ਮਾਪਿਆਂ ਵਲੋਂ ਸ਼ਮੂਲੀਅਤ ਕਰਦਿਆਂ ਅਤਿਥੀ ਭੋਜਨ ਛਕਿਆ ਗਿਆ। ਇਸ ਸਮੇਂ ਸ. ਕੰਵਲਜੀਤ ਸਿੰਘ ਨੇ ਗਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਅਤਿਥੀ ਮੁਹਿੰਮ ਸ਼ਲਾਘਾਯੋਗ ਹੈ ਜਿਸ ਤਹਿਤ ਉਨ੍ਹਾਂ ਵਲੋਂ ਆਪਣੀ ਮਾਤਾ ਜੀ ਦੇ ਜਨਮ ਦਿਨ ਨੂੰ ਵਿਦਿਆਰਥੀਆਂ ਸੰਗ ਮਣਾਕੇ ਦਿਲੀ ਖੁਸ਼ੀ ਹੋਈ ਹੈ ਅਤੇ ਅਤਿਥੀ ਭੋਜਨ ਦੌਰਾਨ ਵਿਦਿਆਰਥੀਆਂ ਦੇ ਚਿਹਰੇ ਤੇ ਛਾਈ ਖੁਸ਼ੀ ਦਾ ਕੋਈ ਮੁੱਲ ਹੀ ਨਹੀਂ ਹੈ।ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹੇ ਵੱਖ-ਵੱਖ ਖੇਤਰਾਂ ਦੀਆਂ ਸਨਮਾਨਿਤ ਸਖਸ਼ੀਅਤਾਂ, ਅਧਿਆਪਕਾਂ, ਪੰਚਾਂ ਸਰਪੰਚਾਂ ਅਤੇ ਐਸ.ਐਮ.ਸੀ ਚੇਅਰਮੈਨ ਤੇ ਮੈਂਬਰਾਂ ਨੂੰ ਆਪਣੀਆਂ ਖੁਸ਼ੀਆਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਸਾਂਝੀਆਂ ਕਰਨ ਦੀ ਭਾਵਪੂਰਨ ਅਪੀਲ ਵੀ ਕੀਤੀ। ਇਸ ਮੌਕੇ ਸਕੂਲ ਮੁਖੀ ਰਜਿੰਦਰ ਸਿੰਘ ਅਤੇ ਸਮੁੱਚੇ ਸਟਾਫ ਵਲੋਂ ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਇੰਚਾਰਜ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯਸ਼ਪਾਲ ਬਲਾਕ ਐਲੀਮੈਂਗਟਰੀ ਸਿੱਖਿਆ ਅਫਸਰ,ਸੰਦੀਪ ਕੌਰ,ਮਨਦੀਪ ਕੌਰ,ਨਵਜੋਤ ਕੁਮਾਰੀ,ਸ਼ਿਲਪਾ ਕਰੀਰ, ਸਿਮਰਜੀਤ ਕੌਰ,ਮਨਦੀਪ ਕੌਰ (ਸਾਰੇ ਅਧਿਆਪਕ),  ਸੰਦੀਪ ਕੌਰ ਤੇ ਅਨੀਤਾ ਕੁਮਾਰੀ (ਮਿਡ-ਡੇ-ਮੀਲ ਵਰਕਰ) ਸਮੇਤ ਵਿਦਿਆਰਥੀਆਂ ਦੇ ਮਾਪੇ ਹਾਜਰ ਸਨ। 

LEAVE A REPLY

Please enter your comment!
Please enter your name here