ਅਣਮਿਥੇ ਸਮੇਂ ਲਈ ਚੱਲੇਗਾ ਕਿਸਾਨ ਅੰਦੋਲਨ, ਟਿਕੈਤ ਦਾ ਨਵਾਂ ਐਲਾਨ

0
27

ਨਵੀਂ ਦਿੱਲੀ 12,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਚੇਤਾਵਨੀ ਦਿੱਤੀ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਿਹਾ ਕਿਸਾਨ ਅਦੋਲਨ ਅਣਮਿੱਥੇ ਸਮੇਂ ਲਈ ਚੱਲ ਸਕਦਾ ਹੈ ਕਿਉਂਕਿ ਇਸ ਦੀ ਸਮਾਂ ਸੀਮਾਂ ਨੂੰ ਲੈ ਕੇ ਕੋਈ ਯੋਜਨਾ ਨਹੀਂ ਬਣਾਈ ਗਈ।

ਹਾਲਾਂਕਿ ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 2 ਅਕਤੂਬਰ ਤਕ ਦਾ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਸ਼ਾਇਦ ਅਕਤੂਬਰ ਤਕ ਚੱਲ ਸਕਦਾ ਹੈ। ਉਨ੍ਹਾਂ ਇਹ ਗੱਲ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਬਿਆਨ ‘ਤੇ ਕਹੀ, ‘ਜਿਸ ‘ਚ ਉਨ੍ਹਾਂ ਕਿਹਾ ਸੀ ਕਿਸਾਨਾਂ ਦਾ ਪ੍ਰਦਰਸ਼ਨ ਅਕਤੂਬਰ ਤਕ ਚੱਲੇਗਾ।’

ਉਨ੍ਹਾਂ ਕਿਹਾ ਹਰ ਸਾਲ 2 ਅਕਤੂਬਰ ਨੂੰ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਪ੍ਰਦਰਸ਼ਨ ਕਰਨਗੇ। ਕਿਸਾਨਾਂ ‘ਤੇ ਅੱਥਰੂ ਗੈਸ ਤੇ ਗੋਲੀਆਂ ਚਲਾਈਆਂ ਗਈਆਂ। ਅਸੀਂ ਹੁਣ ਹਰ ਸਾਲ ਗਾਜ਼ੀਪਰੁਰ ਬਾਰਡਰ ‘ਤੇ ਸਮਾਗਮ ਕਰਵਾਇਆ ਕਰਾਂਗੇ।

LEAVE A REPLY

Please enter your comment!
Please enter your name here