*ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ, ਸ਼ਨਾਖਤ ਲਈ ਮੁਰਦਾ ਘਰ ਰੱਖਿਆ*

0
467

ਬੁਢਲਾਡਾ 17 ਜੂਨ ((ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸ਼ਹਿਰ ਦੇ ਅਹਿਮਦਪੁਰ ਫਾਟਕ ਨਜਦੀਕ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਸ਼ਨਾਖਤ ਨਹੀਂ ਹੋ ਸਕੀ। ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ 72 ਘੰਟਿਆ ਲਈ ਰੱਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੇ ਕਾਲੇ ਰੰਗ ਟੀ ਸ਼ਰਟ ਪਹਿਣੀ ਹੋਈ ਹੈ ਅਤੇ ਜਿਸਦੀ ਉਮਰ ਕਰੀਬ 25—30 ਸਾਲ ਜਾਪਦੀ ਹੈ।

LEAVE A REPLY

Please enter your comment!
Please enter your name here