ਮਾਨਸਾ(ਸਾਰਾ ਯਹਾਂ/ ਮੁੱਖ ਸੰਪਾਦਕ ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਅਜਾਦੀ ਦੇ 75ਵਂੇ ਅਮ੍ਰਿਤ ਮਹਾਉਤਸਵ ਦੇ ਸੰਬਧ ਵਿੱਚ ਘਰ-ਘਰ ਤਿਰੰਗਾ ਮੁਹਿੰਮ ਵਿੱਚ ਤੇਜੀ ਲਿਆਉਂਦੇ ਹੋਏ ਪਿੰਡਾਂ ਵਿੱਚ ਯੂਥ ਕਲੱਬਾਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ।ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀਆਂ ਹਦਾਇੰਤਾਂ ਅੁਨਸਾਰ ਹਰ ਘਰ ਤਿਰੰਗਾਂ ਮੁਹਿੰਮ ਨੂੰ ਇੱਕ ਲੋਕ ਲਹਿਰ ਦਾ ਰੂਪ ਦਿੱਤਾ ਗਿਆ ਹੈ।ਇਸ ਨਾਲ ਨੋਜਵਾਨਾਂ ਵਿੱਚ ਆਪਣੇ ਦੇਸ਼ ਪ੍ਰਤੀ ਪਿਆਰ ਅਤੇ ਬਲੀਦਾਨ ਦੀ ਭਾਵਨਾ ਪ੍ਰਗਟ ਹੁੰਦੀ ਹੈ।ਜਿਲ੍ਹਾ ਯੂਥ ਅਫਸਰ ਨੇ ਦੱਸਿਆ ਕਿ ਇਸ ਵਾਰ ਹਰ ਘਰ ਤਿਰੰਗਾਂ ਮੁਹਿੰਮ ਚੱਲਣ ਨਾਲ ਉਹ ਯੂਥ ਕਲੱਬਾਂ ਵੀ ਕਾਰਜਸ਼ੀਲ ਹੋ ਗਈਆਂ ਹਨ ਜੋ ਪਿਛਲੇ ਕੁਝ ਸਮੇਂ ਤੋਂ ਕਾਰਜਸ਼ੀਲ ਨਹੀ ਸਨ।ਯੂਥ ਕਲੱਬਾਂ ਵੱਲੋਂ ਸਮੇ ਦੇ ਹਾਣੀ ਬਣਦੇ ਹੋਏ ਸੋਸ਼ਲ ਮੀਡੀਆ ਤੇ ਯੂਥ ਕਲੱਬਾਂ ਦਾ ਅਕਾਊਂਟਸ ਬਣਾਕੇ ਕਲੱਬਾਂ ਦੀਆਂ ਗਤੀਵਿਧੀਆਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਉਹਨਾਂ ਦੀਆਂ ਗਤੀਵਧਿੀਆਂ ਨੂੰ ਹੱਲਾਂਸ਼ੇਰੀ ਮਿਲ ਰਹੀ ਹੈ।
ਨਹਿਰੂ ਯੁਵਾ ਕੇਂਦਰ ਮਾਨਸਾ ਨਾਲ ਸਬੰਧਤ ਵਲੰਟੀਅਰਜ ਦੀ ਟੀਮ ਜਿਸ ਵਿੱਚ ਮਨਪ੍ਰੀਤ ਕੌਰ. ਮੰਜੂ, ਬੇਅੰਤ ਕੌਰ ਕ੍ਰਿਸਨਗੜ੍ਹ ਫਰਵਾਹੀ ,ਗੁਰਪ੍ਰੀਤ ਕੌਰ ਅਕਲੀਆ,ਮਨੋਜ ਕੁਮਾਰ,ਜੋਨੀ ਮਾਨਸਾ,ਗੁਰਪ੍ਰੀਤ ਸਿੰਘ ਹੀਰਕੇ ਸ਼ਾਮਲ ਹਨ ਪਿੰਡ ਪਿੰਡ ਜਾਕੇ ਯੂਥ ਕਲੱਬਾਂ ਨਾਲ ਸਪੰਰਕ ਕਰਕੇ ਉਹਨਾਂ ਨੂੰ 15 ਅਗਸਤ ਅਜਾਦੀ ਦਾ ਦਿਨ ਬੜੀ ਧੂਮਧਾਮ ਨਾਲ ਬਣਾਉਣ ਲਈ ਕਹਿ ਰਹੇ ਹਨ।ਪ੍ਰਭਾਤ ਫੇਰੀ ਵਿੱਚ ਸ਼ਾਮਲ ਯੂਥ ਕਲੱਬਾਂ ਬਾਬਾ ਅਮਰ ਸਿੰਘ ਕਿਰਤੀ ਕਲੱਬ ਫੱਤਾ ਮਾਲੋਕਾ,ਡਾ.ਅੰਬੇਦਕਰ ਸਪੋਰਟਸ ਵੇਲਫੇਅਰ ਕਲੱਬ ਸ਼ੇਖਪੁਰ ਖੁਡਾਲ,ਸ਼ਹੀਦ ਚੰਦਰ ਸ਼ੇਖਰ ਸਪੋਰਟਸ ਕਲੱਬ ਕਰੰਡੀ,ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਹਲੂਪੁਰ,ਭਗਤ ਪੂਰਨ ਸਿੰਘ ਸਪੋਰਟਸ ਕਲੱਬ ਮਾਨਖੇੜਾ ਨੇ ਦੱਸਿਆ ਕਿ ਪਿੰਡਾਂ ਵਿੱਚ ਨੋਜਵਾਨਾਂ ਵਿੱਚ ਤਿਰੰਗਾਂ ਮੁਹਿੰਮ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।
ਪ੍ਰੋਗਰਾਮ ਵੱਖ-ਵੱਖ ਪਿੰਡਾ ਵਿੱਚ ਲਗਾਤਾਰ ਕਰਵਾਏ ਜਾ ਰਹੇ ਹਨ।ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕਿ ਮਿੱਤੀ 1 ਅਗਸਤ ਤੋਂ 15 ਅਗਸਤ ਪੰਦਰਾਂ ਦਿਨ ਲਗਾਤਾਰ ਚਲੱਣ ਵਾਲੇ ਇਸ ਸੱਵਛਤਾ ਪੰਦਰਵਾੜੇ ਤਹਿਤ ਜਿਲੇ੍ਹ ਦੇ ਪਿੰਡਾ ਕੱਲੋ,ਜੋਗਾ, ਰੱਲਾ ਰੜ੍ਹ ,ਭਾਈਦੇਸਾ, ਬੁਰਜ ਹਰੀ ਹੀਰਕੇ ਸਰਦੂਲੇਵਾਲਾ, ਸਰਦੂਲਗੜ੍ਹ , ਆਹੂਲਪੁਰ, ਦੀਨੇਵਾਲ, ਖਿਆਲੀ ਚਹਿਲਾਂਵਾਲੀ, ਛਾਪਿਆਵਾਲੀ , ਨੰਦਗੜ੍ਹ , ਕੌਰਵਾਲਾ, ਸਿਰਸੀਵਾਲਾ, ਸੇਖਪੁਰ ਖੁਡਾਲ, ਰਾਏਪੁਰ ਆਦਿ ਪਿੰਡਾਂ ਦੇ ਯੂਥ ਕਲੱਬਾ ਵੱਲੋ ਆਪਣੇ ਪੱਧਰ ਤੇ ਪਿੰਡ ਦੀਆ ਸ਼ਾਝੀਆਂ ਥਾਵਾ ਦੀ ਸ਼ਾਫ ਸ਼ਫਾਈ ਕੀਤੀ ਜਾ ਰਹੀ ਹੈ ਅਤੇ ਪਿੰਡ ਵਿੱਚ ਲੱਗੇ ਸ਼ਹੀਦਾਂ ਦੇ ਬੁੱਤਾਂ ਦੀ ਸਾਫ ਸਫਾਈ ਵੀ ਕੀਤੀ ਜਾ ਰਹੀ ਹੈ।
ਇਸ ਤੋ ਇਲਾਵਾ ਨਹਿਰੂ ਯੁਵਾ ਕੁੇਂਦਰ ਦੇ ਵੰਲਟੀਅਰ ਦੀਆਂ ਵੱਖ ਵੱਖ ਟੀਮਾਂ ਜਿੰਨਾਂ ਵਿੱਚ ਮੁੱਖ ਤੋਰ ਤੇ ੇ ਅਤੇ ਯੂਥ ਕਲੱਬਾ ਦੇ ਪ੍ਰਧਾਨਾ ਵੱਲੋ ਪਿੰਡ ਸ਼ੰਘਾ ਆਹਲੂਪੁਰ ਭਗਚਾਨਪੁਰ ਹੀਗਣਾ ਬਰਨ, ਚੋਟੀਆਂ ਅਲੀਕੇ ਬੁਢਲਾਡਾ ਹੀਰਕੇ ਵਿਖੇ ਮੋਟਰ ਸਾਈਕਲ, ਸ਼ਾਈਕਲ ਰੈਲੀਆਂ ਕਰ ਕਿ ਲੋਕਾ ਨੂੰ 13 ਤੋਂ 15 ਅਗਸਤ ਤੱਕ ਆਪਣੇ ਘਰਾ ਵਿੱਚ ਤਿਰੰਗਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਯੂਥ ਕਲੱਬਾ ਨੰ ਪਿੰਡਾ ਦੀਆਂ ਸਾਝੀਆਂ ਥਾਵਾ ਤੇ ਲਗਾੳੇੁਣ ਲਈ ਝੰਡੇ ਦਿੱਤੇ
ਇਸ ਮੁਹਿੰਮ ਵਿੱਚ ਸਾਮਲ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵੰਲਟੀਅਰ ਨੇ ਦੱਸਿਆ ਕਿ ਘਰ-ਘਰ ਤਿੰਰਗਾ ਮੁਹਿੰਮ ਸਬੰਧੀ ਲੋਕਾ ਵਿੱਚ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ 13 ਤੋ 5 ਅਗਸਤ ਹਰ ਪਿੰਡ ਦੇਸ ਭਗਤੀ ਦੇ ਰੰਗ ਵਿੱਚ ਰੰਗਿਆ ਜਾਵੇਗਾ। ਉਹਨਾ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਰਾਸ਼ਟਰੀ ਝੰਡਾਂ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਨਹਿਰੂ ਯੁਵਾ ਕੇਂਦਰ ਮਾਨਸਾ ਜਾਂ ਸਬ-ਡਵੀਜਨ ਪੱਧਰ ਤੇ ਐਸ,ਡੀ.ਐਮਜ ਜਾਂ ਸਰਕਾਰੀ ਡਾਕਘਰ ਵਿੱਚੋਂ ਨਾਮਾਤਰ ਦੀ ਕੀਮਤ ਕੇਵਲ ਪੰਚੀ ਰੁਪਏ ਦੀ ਰਾਂਸ਼ੀ ਦੇਕੇ ਝੰਡਾ ਲੇ ਸਕਦਾ ਹੇ।
ਇੱਕ ਵੱਖਰੇ ਬਿਆਨ ਰਾਂਹੀ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਦਫਤਰ ਵਿੱਚ ਵੀ ਝੰਡਾ ਲਹਿਰਾਆ ਜਾਵੇਗਾ ਅਤੇ ਉਸ ਦਿਨ ਜਿਲ੍ਹੇ ਵਿੱਚ ਚੰਗਾਂ ਕੰਮ ਕਰਨ ਵਾਲੀਆਂ ਯੂਥ ਕਲੱਬਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।