*ਅਜਨਾਲਾ ਨੇੜੇ ਜ਼ਬਰਦਸਤ ਧਮਾਕਾ, ਇੱਕ ਬੱਚੇ ਦੀ ਮੌਤ, ਦੋ ਜ਼ਖ਼ਮੀ*

0
23

ਅੰਮ੍ਰਿਤਸਰ 18,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਅਜਨਾਲਾ ਨਜ਼ਦੀਕ ਪਿੰਡ ‘ਚ ਬੀਤੀ ਰਾਤ ਪਟਾਕੇ ਬਣਾਉਣ ਲਈ ਲਿਆਂਦੀ ਪਟਾਸ ‘ਚ ਜ਼ਬਰਦਸਤ ਧਮਾਕਾ ਹੋਣ ਕਰਕੇ 14 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਬੱਚੇ ਗੰਭੀਰ ਜਖਮੀ ਹੋ ਗਏ। ਇਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਪੀ (ਡੀ) ਮਨੋਜ ਠਾਕੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਬੀਤੀ ਰਾਤ ਇਹ ਧਮਾਕਾ ਹੋਣ ਕਰਕੇ ਤਿੰਨ ਬੱਚੇ ਜ਼ਖਮੀ ਹੋ ਗਏ ਸਨ, ਜਿਨਾਂ ‘ਚੋਂ ਇੱਕ ਦੀ ਅੱਜ ਸਵੇਰੇ ਤੜਕੇ ਤਿੰਨ ਵਜੇ ਮੌਤ ਹੋ ਗਈ। ਪੁਲਿਸ ਮੁਤਾਬਕ ਪਿੰਡ ਦੇ ਨੌਜਵਾਨਾਂ ਨੇ ਬਟਾਲਾ ਤੋਂ ਪਟਾਸ ਲਿਆਂਦੀ ਸੀ ਜਿਸ ਦੇ ਪਟਾਖੇ ਪਿੰਡ ਵਿੱਚ ਹੋਣ ਵਾਲੇ ਟੂਰਨਾਮੈਂਟ ਤੋਂ ਬਾਅਦ ਇਸਤੇਮਾਲ ਕਰਨੇ ਸਨ ਕਿ ਇਸ ਵਿੱਚ ਬੀਤੀ ਰਾਤ ਧਮਾਕਾ ਹੋ ਗਿਆ।

ਰੂਪਨਗਰ: ਰੋਪੜ ‘ਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਬੀਤੀ ਰਾਤ ਇੱਥੇ ਮਾਲ ਗੱਡੀ ਪਲਟ ਗਈ ਹੈ। ਹਾਦਸੇ ਵਿੱਚ ਰੇਲ ਦੀਆਂ 58 ‘ਚੋਂ 16 ਬੋਗੀਆਂ ਦਾ ਵੱਡਾ ਨੁਕਸਾਨ ਹੋਇਆ ਹੈ। ਇਹ ਰੇਲ ਗੱਡੀ ਰੋਪੜ ਥਰਮਲ ਪਲਾਂਟ ਤੋਂ ਕੋਲਾ ਉਤਾਰਨ ਮਗਰੋਂ ਅੰਬਾਲਾ ਵੱਲ ਰਵਾਨਾ ਹੋਈ ਸੀ। ਮਾਲ ਗੱਡੀ ਰੇਲਵੇ ਸ਼ਟੇਸ਼ਨ ਤੋਂ ਕੁਝ ਹੀ ਦੂਰੀ ‘ਤੇ ਗੁਰਦੁਆਰਾ ਭੱਠਾ ਸਾਹਿਬ ਨਜ਼ਦੀਕ ਰੇਲਵੇ ਲਾਈਨ ‘ਤੇ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਪਲਟ ਗਈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਓ ਰਿਹਾ।


ਹਾਸਲ ਜਾਣਕਾਰੀ ਮੁਤਾਬਕ ਇਸ ਮਾਲ ਗੱਡੀ ਤੋਂ ਕੁਝ ਹੀ ਸਮਾਂ ਪਹਿਲਾਂ ਯਾਤਰੀ ਗੱਡੀ ਜੋ ਦਿੱਲੀ ਲਈ ਰਵਾਨਾ ਹੋਈ ਸੀ, ਉਹ ਸੁਰੱਖਿਅਤ ਲੰਘ ਗਈ। ਇਸ ਤੋਂ ਬਾਅਦ ਰੇਲਵੇ ਲਾਈਨ ਤੇ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਇਹ ਮਾਲ ਗੱਡੀ ਪਲਟ ਗਈ। ਰੇਲ ਗੱਡੀ ਦੇ ਡੱਬੇ ਇੱਕ ਦੂਜੇ ਦੇ ਉੱਪਰ ਚੜ੍ਹ ਗਏ। ਗੱਡੀ ਦੀਆਂ 58 ਵਿੱਚੋਂ ਲਗਪਗ 16 ਬੋਗੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ।

ਇਸ ਹਾਦਸੇ ਤੋਂ ਬਾਅਦ ਕੋਈ ਵੀ ਰੇਲ ਗੱਡੀ ਰੋਪੜ ਸ਼ਟੇਸ਼ਨ ਤੇ ਨਹੀਂ ਆ ਸਕੀ। ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਤੇ ਖੰਭਿਆਂ ਦਾ ਵੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਇਸ ਰੇਲ ਗੱਡੀ ਦਾ ਇੰਜਣ ਕਰੀਬ ਦੋ ਕੁ ਕਿਲੋਮੀਟਰ ਦੂਰ ਖੜ੍ਹਾ ਹੈ। ਇਸ ਹਾਦਸੇ ਤੋਂ ਬਾਅਦ ਰੇਲ ਆਵਾਜਾਈ ਠੱਪ ਹੋ ਗਈ ਹੈ। ਇਸ ਮਾਰਗ ਤੇ ਆਉਣ ਜਾਣ ਵਾਲੀਆਂ ਚਾਰ ਜੋੜੇ ਪੈਸੰਜਰ ਤੇ ਮੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

LEAVE A REPLY

Please enter your comment!
Please enter your name here