ਅਗਸਤ ਮਹੀਨੇ ਦੌਰਾਨ 13697 ਬਿਨੈਕਾਰਾਂ ਨੇ ਲਿਆ ਫਰਦ ਕੇਂਦਰਾਂ ਦੀਆਂ ਸੇਵਾਵਾਂ ਦਾ ਲਾਹਾ-ਡਿਪਟੀ ਕਮਿਸ਼ਨਰ

0
14

ਮਾਨਸਾ, 17 ਸਤੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ ਮਾਨਸਾ, ਭੀਖੀ, ਜੋਗਾ, ਸਰਦੂਲਗੜ੍ਹ, ਝੁਨੀਰ, ਬੁਢਲਾਡਾ ਅਤੇ ਬਰੇਟਾ ਵਿਖੇ ਖੋਲ੍ਹੇ ਗਏ ਫਰਦ ਕੇਂਦਰਾਂ ਤੋਂ ਅਗਸਤ ਮਹੀਨੇ ਦੌਰਾਨ ਜ਼ਿਲ੍ਹੇ ਦੇ 13697 ਬਿਨੈਕਾਰਾਂ ਨੇ ਫਰਦਾਂ ਪ੍ਰਾਪਤ ਕੀਤੀਆਂ। ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਮਕਸਦ ਨਾਲ ਜ਼ਿਲ੍ਹੇ ਅੰਦਰ ਚੱਲ ਰਹੇ ਫਰਦ ਕੇਂਦਰਾਂ ਦਾ ਲੋਕ ਵੱਡੀ ਗਿਣਤੀ ਵਿਚ ਲਾਹਾ ਪ੍ਰਾਪਤ ਕਰ ਰਹੇ ਹਨ, ਜਿੰਨ੍ਹਾਂ ਰਾਹੀਂ ਆਮ ਜਨਤਾ ਦੇ ਕੰਮ ਪਹਿਲਾਂ ਨਾਲੋਂ ਛੇਤੀ ਹੋ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਮੀਨੀ ਰਿਕਾਰਡ ਦੀ ਜਾਣਕਾਰੀ ਮੌਕੇ ’ਤੇ ਹੀ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ 7 ਫ਼ਰਦ ਕੇਂਦਰਾਂ ’ਚ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਫਰਦ ਕੇਂਦਰ ਮਾਨਸਾ ਵਿਖੇ 3252, ਸਰਦੂਲਗੜ੍ਹ ਵਿਖੇ 2249, ਬੁਢਲਾਡਾ ਵਿਖੇ 3118, ਝੁਨੀਰ ਵਿਖੇ 1222, ਬਰੇਟਾ ਵਿਖੇ 1569, ਜੋਗਾ ਵਿਖੇ 1223 ਅਤੇ ਫਰਦ ਕੇਂਦਰ ਭੀਖੀ ਵਿਖੇ 1064 ਵਿਅਕਤੀਆਂ ਨੇ ਫਰਦਾਂ ਲਈ ਦਰਖ਼ਾਸਤਾਂ ਦਿੱਤੀਆਂ ਸਨ, ਜਿੰਨ੍ਹਾਂ ਨੂੰ ਮੌਕੇ ’ਤੇ ਹੀ ਫ਼ਰਦਾਂ ਦੀਆਂ 84123 ਕਾਪੀਆਂ ਮੁਹੱਈਆ ਕਰਵਾਈਆ ਗਈਆਂ ਅਤੇ 1682460/- ਰੁਪਏ ਦੀ ਰਾਸ਼ੀ ਫੀਸ ਵਜੋਂ ਇਕੱਤਰ ਕੀਤੀ ਗਈ।
ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਮੀਨਾਂ ਦੀਆਂ ਸਾਰੀਆਂ ਫਰਦਾਂ ਵੈਬਸਾਈਟ www.plrs.org.in ’ਤੇ ਅਪਲੋਡ ਕੀਤੀ ਗਈਆਂ ਹਨ, ਜਿੰਨ੍ਹਾਂ ਰਾਹੀਂ ਹਰ ਵਿਅਕਤੀ ਆਪਣੀ ਜ਼ਮੀਨ ਦਾ ਰਿਕਾਰਡ ਇਸ ਵੈਬਸਾਈਟ ’ਤੇ ਜਾ ਕੇ ਆਪਣੇ ਪਿੰਡ ਦਾ ਨਾਮ ਅਤੇ ਖੇਵਟ ਨੰਬਰ ਭਰ ਕੇ ਦੇਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦੇ ਜਰੀਏ ਭਾਰਤ ਦੇਸ਼ ਤੋਂ ਬਾਹਰ ਵਸਦੇ ਪ੍ਰਵਾਸੀ ਭਾਰਤੀ ਵੀ ਆਪਣੀ ਜ਼ਮੀਨ ਦੇ ਰਿਕਾਰਡ ’ਤੇ ਦੂਰ ਬੈਠੇ ਹੀ ਨਜ਼ਰ ਰੱਖ ਸਕਦੇ ਹਨ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਉਨ੍ਹਾਂ ਦੇ ਰਿਕਾਰਡ ਨਾਲ ਛੇੜਛਾੜ ਨਾ ਕਰ ਸਕੇ।

LEAVE A REPLY

Please enter your comment!
Please enter your name here