*ਅਗਰਵਾਲ ਸਮਾਜ ਦਾ ਵਫਦ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਮਿਲਿਆ*

0
51

ਚੰਡੀਗੜ,7 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ): ਪੰਜਾਬ ,ਹਰਿਆਣਾ,  ਚੰਡੀਗੜ ਅਤੇ ਹਿਮਾਚਲ ਪ੍ਰਦੇਸ਼ ਅਗਰਵਾਲ ਸਮਾਜ ਦੇ ਇੱਕ ਵਫਦ ਨੇ ਅੱਜ ਇੱਥੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ  ਨੂੰ ਮਿਲ ਕੇ ਮਹਾਰਾਜ ਅਗਰਸੈਨ ਦੀ ਜੀਵਨੀ ਨੂੰ ਪੰਜਾਬ ਸਿੱਖਿਆ ਵਿਭਾਗ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।ਅਗਰਵਾਲ ਸਮਾਜ ਦੇ ਦਰਜਨਾਂ ਅਹੁਦੇਦਾਰ ਅੱਜ  ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰੂ ਸਰਬ-ਭਾਰਤੀ ਅਗਰਵਾਲ ਸੰਮੇਲਨ ਦੇ ਕੌਮੀ ਸੰਗਠਨ ਮੰਤਰੀ (ਉੱਤਰੀ ਭਾਰਤ ਪ੍ਰਭਾਰੀ)ਵਿਜੈ ਬਾਂਸਲ, ਸਾਬਕਾ ਚੇਅਰਮੈਨ ਹਰਿਆਣਾ ਸਰਕਾਰ ਦੀ ਅਗਵਾਈ ਵਿੱਚ ਸਥਾਨਕ ਪੰਜਾਬ ਭਵਨ  ਵਿਖੇ ਮਿਲੇ ਅਤੇ  ਉਹਨਾਂ ਨੇ  ਸ੍ਰੀ ਵਿਜੈ ਇੰਦਰ ਸਿੰਗਲਾ ਵਲੋਂ ਅਗਰਵਾਲ ਸਮਾਜ ਦੀ ਭਲਾਈ ਵਾਸਤੇ ਚੁੱਕੇ ਗਏ ਕਦਮਾ ਵਾਸਤੇ ਧੰਨਵਾਦ ਕੀਤਾ ।  ਸ੍ਰੀ ਵਿਜੈ ਬਾਂਸਲ ਨੇ ਕਿਹਾ ਕਿ ਅਖਿਲ ਭਾਰਤੀ ਅਗਰਵਾਲ ਸੰਮੇਲਨ ਅਤੇ ਸਮੁੱਚੇ ਅਗਰਵਾਲ ਸਮਾਜ ਦੀ ਮੰਗ ਨੂੰ ਪੂਰਾ ਕਰਦਿਆਂ ਸ੍ਰੀ ਸਿੰਗਲਾ ਨੇ ਆਪਣੇ ਅਣਥੱਕ ਯਤਨਾਂ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 2017 ਵਿੱਚ ਅਗਰਸੈਨ ਚੇਅਰ ਸਥਾਪਤ ਕਰਵਾਈ ਸੀ ਜਿਸਦੇ ਵਾਸਤੇ 4 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ। ਇਸਦੇ ਨਾਲ ਹੁਣ ਵਿਦਿਆਰਥੀ ਮਹਾਰਾਜਾ ਅਗਰਸੈਨ ਦੇ ਜੀਵਨ ਉੱਤੇ ਖੋਜ ਕਰ ਸਕਣਗੇ ਅਤੇ ਪੀਐਚਡੀ

ਦੀ ਡਿਗਰੀ ਹਾਸਲ ਕਰ ਸਕਣਗੇ।  ਉਹਨਾਂ ਨੇ ਇਸ ਦੇ ਕੰਮ ਨੂੰ ਹੋਰ ਸੁਚਾਰੂ ਢੰਗ  ਨਾਲ ਚਲਾਉਣ ਲਈ ਇੱਕ ਕਮੇਟੀ ਦਾ ਵੀ ਗਠਨ ਕਰਨ ਦੀ ਮੰਗ ਕੀਤੀ। ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਸ ਮੰਗ ਨੂੰ ਪੂਰਾ ਕਰਨ ਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ । ਅਗਰਵਾਲ ਸਮਾਜ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਦੇਣ ਲਈ ਵੀ ਇਸ ਫੰਡ ਨੂੰ ਵਰਤੋਂ ਵਿੱਚ ਲਿਆਏ ਜਾਣ ਦਾ ਸ੍ਰੀ ਸਿੰਗਲਾ ਨੇ ਭਰੋਸਾ ਦਵਾਇਆ। ਸ੍ਰੀ ਵਿਜੈ ਬਾਂਸਲ ਨੇ ਕਿਹਾ ਕਿ ਪੂਰਾ ਅਗਰਵਾਲ ਸਮਾਜ ਜਹਾਜ ਮਾਰਗ ਨੂੰ ਜੋੜਣ ਵਾਲੀ ਸੜਕ ਦਾ ਨਾਮ ਦੀਵਾਨ ਟੋਡਰ ਮੱਲ ਦੇ ਨਾਂ ’ਤੇ ਰੱਖੇ ਜਾਣ ਲਈ ਸ੍ਰੀ ਸਿੰਗਲਾ ਦਾ ਧੰਨਵਾਦੀ ਹੈ। ਉਹਨਾ ਕਿਹਾ ਕਿ ਦੀਵਾਨ ਟੋਡਰ ਮੱਲ ਨੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਲਈ ਸੋਨੇ ਦੇ ਸਿੱਕੇ ਵਿਛਾ ਕੇ ਥਾਂ ਪ੍ਰਾਪਤ ਕੀਤੀ ਸੀ।ਅਗਰਵਾਲ ਸਮਾਜ ਨੇ ਸਕੂਲਾਂ ਦੇ ਪਾਠਕ੍ਰਮ ਵਿੱਚ ਮਹਾਰਾਜਾ ਅਗਰਸੈਨ ਦੀ ਜੀਵਨੀ ਦਾ ਅਧਿਆਏ ਸ਼ਾਮਲ ਕਰਨ ਦੀ ਮੰਗ ਕੀਤੀ।

ਸ੍ਰੀ ਸਿੰਗਲਾ ਨੇ ਸਿਲੇਬਸ ਦੀ ਸੁਧਾਈ ਮੌਕੇ ਇਸਨੂੰ ਕਿਸੇ ਕਲਾਸ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਨ ਦਾ ਭਰੋਸਾ ਦਵਾਇਆ। ਇਸ ਦੌਰਾਨ ਤਰਸੇਮ ਮਿੱਤਲ, ਅਗਰਵਾਲ ਸਮਾਜ ਸਭਾ ਪੰਜਾਬ ਦੇ ਪ੍ਰਧਾਨ ਡਾ. ਅਜੈ ਕਾਂਸਲ , ਭਗਵਾਨ ਦਾਸ ਮਿੱਤਲ, ਰਮੇਸ਼ ਗੁਪਤਾ, ਸਤੀਸ਼ ਬਾਂਸਲ, ਰਾਕੇਸ਼ ਗਰਗ, ਵਿਕਾਸ ਗਰਗ, ਧਰਮਪਾਲ ਸਿੰਗਲਾ, ਨਵੀਨ ਬਾਂਸਲ, ਕੇਵਲ ਿਸ਼ਨ ਸਿੰਗਲਾ, ਦੀਪਾਂਸ਼ੂ ਬਾਂਸਲ,ਸੁਮਿੰਦਰ ਗਰਗ, ਦਵਿੰਦਰ ਗੁਪਤਾ, ਡੀਆਰ ਸਿੰਗਲਾ, ਯਸ਼ਪਾਲ ਗਰਗ, ਰਾਮ ਕੁਮਾਰ ਸਿੰਗਲਾ ਅਤੇ ਅਨਿਲ ਗਰਗ ਮੌਜੂਦ ਸਨ

NO COMMENTS