ਮਾਨਸਾ 31 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)


ਸ਼ਹਿਰ ਚ ਬਤੌਰ ਅਡੀਸ਼ਨਲ ਕਾਰਜਕਾਰੀ ਇੰਜੀਨੀਅਰ ਸੇਵਾਵਾਂ ਨਿਭਾ ਰਹੇ ਅ੍ਰਮਿਤ ਪਾਲ ਗੋਇਲ ਅਤੇ ਅਰਥਸ਼ਾਸਤਰ ਲੈਕਚਰਾਰ ਮੈਡਮ ਸੁਸ਼ਮਾ ਗੋਇਲ ਦੀ ਬੇਟੀ ਡਾਕਟਰ ਪਿ੍ੰਜਲ ਗੋਇਲ ਨੂੰ ਐਮ.ਡੀ.ਦੀ ਦਾਖਲਾ ਪ੍ਰੀਖਿਆ ਵਿੱਚ ਵਧੀਆ ਰੈਂਕ ਹਾਸਲ ਕਰਨ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਹੋਣਹਾਰ ਬੇਟੀ ਨੇ ਐਮ.ਬੀ.ਬੀ.ਐਸ.ਦੀ ਪੜ੍ਹਾਈ ਉਸ ਸਮੇਂ ਨੀਟ ਦੀ ਪ੍ਰੀਖਿਆ ਚੋਂ ਵਧੀਆ ਰੈਂਕ ਹਾਸਲ ਕਰਕੇ ਵਰਧਮਾਨ ਮੈਡੀਕਲ ਕਾਲਜ ਦਿੱਲੀ ਤੋਂ ਪੂਰੀ ਕੀਤੀ ਅਤੇ ਹੁਣ ਐਮ.ਡੀ.ਦੀ ਦਾਖਲਾ ਪ੍ਰੀਖਿਆ ਚ ਆਲ ਇੰਡੀਆ 35 ਵਾਂ ਰੈਂਕ ਹਾਸਲ ਕਰਕੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਇਸ ਪ੍ਰਾਪਤੀ ਲਈ ਅਗਰਵਾਲ ਸਭਾ ਮਾਨਸਾ ਵਲੋਂ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਕਰਕੇ ਡਾਕਟਰ ਪਿ੍ੰਜਲ ਗੋਇਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਇਸ ਮੌਕੇ ਪਰਿਵਾਰ ਨੂੰ ਬੇਟੀ ਦੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਕਿਹਾ ਕਿ ਡਾਕਟਰ ਪਿ੍ੰਜਲ ਨੇ ਜਿਥੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਉਸਦੇ ਨਾਲ ਹੀ ਅਗਰਵਾਲ ਸਮਾਜ ਦਾ ਨਾਮ ਵੀ ਰੋਸ਼ਨ ਕੀਤਾ ਹੈ ਉਨ੍ਹਾਂ ਦੱਸਿਆ ਕਿ ਅਗਰਵਾਲ ਸਮਾਜ ਦਾ ਕੋਈ ਵੀ ਵਿਅਕਤੀ ਕਿਸੇ ਵੀ ਖੇਤਰ ਵਿੱਚ ਕੋਈ ਵੱਡੀ ਪ੍ਰਾਪਤੀ ਕਰਦਾ ਹੈ ਤਾਂ ਇਸੇ ਤਰ੍ਹਾਂ ਅਗਰਵਾਲ ਸਭਾ ਮਾਨਸਾ ਵਲੋਂ ਉਸਦਾ ਸਤਿਕਾਰ ਕੀਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਬੇਟੀ ਦੇ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਆਉਣ ਨਾਲ ਦੂਸਰੇ ਬੱਚਿਆਂ ਨੂੰ ਵੀ ਲਗਨ ਨਾਲ ਪੜ੍ਹਾਈ ਕਰਨ ਲਈ ਉਤਸ਼ਾਹ ਮਿਲੇਗਾ। ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਕਿਹਾ ਕਿ ਅਸੀਂ ਅਗਰਵਾਲ ਸਭਾ ਮਾਨਸਾ ਦੇ ਮੈਂਬਰ ਇਸ ਬੱਚੀ ਦਾ ਸਨਮਾਨ ਕਰਦਿਆਂ ਮਾਣ ਮਹਿਸੂਸ ਕਰਦੇ ਹਾਂ ਅਜਿਹੇ ਪ੍ਰੋਗਰਾਮ ਲਗਾਤਾਰ ਕੀਤੇ ਜਾਂਦੇ ਰਹਿਣਗੇ।ਇਸ ਮੌਕੇ ਮੈਡਮ ਸੁਸ਼ਮਾ ਗੋਇਲ ਨੇ ਅਗਰਵਾਲ ਸਭਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਦੀ ਬੇਟੀ ਨੇ ਇਸ ਪ੍ਰਾਪਤੀ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਵਲੋਂ ਵੀ ਬੇਟੀ ਨੂੰ ਹਰ ਸੰਭਵ ਸਹਿਯੋਗ ਦਿੱਤਾ ਗਿਆ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾਂ, ਰਜੇਸ਼ ਪੰਧੇਰ,ਤੀਰਥ ਸਿੰਘ ਮਿੱਤਲ,ਰਾਜ ਨਰਾਇਣ ਕੂਕਾ, ਬਿੰਦਰਪਾਲ ਗਰਗ, ਰਮੇਸ਼ ਜਿੰਦਲ, ਦਰਸ਼ਨ ਪਾਲ ਗਰਗ, ਜੋਨੀ ਜਿੰਦਲ, ਯੁਕੇਸ਼ ਸੋਨੂੰ,ਆਰ.ਸੀ.ਗੋਇਲ,ਓਮ ਪ੍ਰਕਾਸ਼ ਜਿੰਦਲ,ਸਨੀ ਗੋਇਲ, ਪੰਡਿਤ ਸ਼ੰਭੂ ਪ੍ਰਸ਼ਾਦ ਸਮੇਤ ਮੈਂਬਰ ਹਾਜ਼ਰ ਸਨ
