ਮਾਨਸਾ 23 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) ਪੰਜਾਬ ਸਰਕਾਰ ਵੱਲੋਂ ਅਗਰਵਾਲ ਭਾਈਚਾਰੇ ਨਾਲ ਸੰਬੰਧਿਤ ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਮਾਨਸਾ ਵਿਖੇ ਤਾਇਨਾਤ ਕਰਨ ਤੇ ਅਗਰਵਾਲ ਸਭਾ ਮਾਨਸਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਦੇ ਦਫਤਰ ਜਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਤੋਂ ਮਾਨਸਾ ਦੇ ਵਿਕਾਸ ਲਈ ਢੇਰ ਸਾਰੀਆਂ ਉਮੀਦਾਂ ਜਿਨ੍ਹਾਂ ਪ੍ਰਤੀ ਨਵ-ਨਿਯੁਕਤ ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਨੇ ਗਹਿਰਾ ਵਿਸ਼ਵਾਸ਼ ਦਿਵਾਇਆ ਕਿ ਉਹ ਮਾਨਸਾ ਦੇ ਵਿਕਾਸ ਅਤੇ ਤਰੱਕੀ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਮ ਕਰਨਾ ਆਪਣੀ ਖੁਸ਼ੀ ਸਮਝਣਗੇ। ਜਿਲ੍ਹਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਸ਼੍ਰ੍ਰੀ ਪ੍ਰੇਮ ਮਿੱਤਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪ੍ਰਸ਼ਾਸ਼ਨਿਕ ਨਿਯੁਕਤੀਆਂ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਹੈ ਅਤੇ ਉਨ੍ਹਾਂ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਦੀ ਨਿਯੁਕਤੀ ਕਰਕੇ ਅਗਰਵਾਲ ਭਾਈਚਾਰੇ ਨੂੰ ਮਾਣ-ਸਨਮਾਨ ਸੋਂਪਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਤੋਂ ਮਾਨਸਾ ਵਾਸੀਆਂ ਨੂੰ ਵੱਡੀਆਂ ਆਸਾਂ ਅਤੇ ਉਮੀਦ ਹੈ ਕਿ ਉਹ ਜਿਲ੍ਹਾ ਮਾਨਸਾ ਵਾਸੀਆਂ ਦੀ ਆਸ ਤੇ ਪੂਰਾ ਉਤਰਨਗੇ। ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਅਸ਼ੋਕ ਗਰਗ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਮਾਨਸਾ ਦੇ ਨਵੇਂ ਡੀ.ਸੀ ਦੀ ਨਿਯੁਕਤੀ ਅਤੇ ਅਗਰਵਾਲ ਸਮਾਜ ਨੂੰ ਮਾਣ-ਸਤਿਕਾਰ ਦੇਣ ਦਾ ਵਿਸ਼ੇਸ਼ ਤੌਰ ਤੇ ਸ਼ੁਕਰਾਨਾ ਕੀਤਾ। ਇਸ ਮੌਕੇ ਅਗਰਵਾਲ ਸਭਾ ਨੇ ਸਮੂਹਿਕ ਰੂਪ ਵਿੱਚ ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਦਾ ਸਨਮਾਨ ਕੀਤਾ। ਇਸ ਮੌਕੇ ਅਗਰਵਾਲ ਸਭਾ ਜਿਲ੍ਹਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਜਿਲ੍ਹਾ ਪ੍ਰਧਾਨ ਵਿਨੋਦ ਭੰਮਾ, ਹੁਕਮ ਚੰਦ, ਕ੍ਰਿਸ਼ਨ ਕੁਮਾਰ, ਤੀਰਥ ਸਿੰਘ ਮਿੱਤਲ, ਪਵਨ ਕੋਟਲੀ, ਵਿਸ਼ਾਲ ਗੋਲਡੀ, ਕ੍ਰਿਸ਼ਨ ਫੱਤਾ, ਆਰ.ਸੀ ਗੋਇਲ, ਜਗਤ ਰਾਮ ਤੋਂ ਇਲਾਵਾ ਹੋਰ ਵੀ ਮੌਜੂਦ ਸਨ।