ਅਕਾਲੀ-ਬੀਜੇਪੀ ਨੇਤਾ ਸਰਾਬ ਮਾਫੀਆ ਨਾਲ ਸ਼ਾਮਲ- ਬਰਿੰਦਰ ਢਿੱਲੋਂ

0
58

ਚੰਡੀਗੜ, 6 ਅਗਸਤ  (ਸਾਰਾ ਯਹਾ, ਬਲਜੀਤ ਸ਼ਰਮਾ) ਸੂਬੇ ਵਿੱਚ ਵਾਪਰੇ ਜ਼ਹਿਰੀਲੀ ਸ਼ਰਾਬ ਦੁਖਾਂਤ ਦੇ ਦੋਸੀਆਂ ਨੂੰ ਪਨਾਹ ਦੇਣ ਲਈ ਅਕਾਲੀ-ਭਾਜਪਾ ਗੱਠਜੋੜ ਨੂੰ ਦੋਸੀ ਠਹਿਰਾਉਂਦਿਆਂ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਅੱਜ ਕਿਹਾ ਕਿ ਅਕਾਲੀ-ਭਾਜਪਾ ਲੀਡਰਸਪਿ ਨਾਲ ਸਰਾਬ ਤਸਕਰ ਦੀਆਂ ਤਸਵੀਰਾਂ ਨੇ ਕਾਂਗਰਸ ਦੇ ਇਸ ਪੱਖ ਨੂੰ ਸਹੀ ਠਹਿਰਾਇਆ ਹੈ ਕਿ ਇਹ ਗੈਰ ਕਾਨੂੰਨੀ ਕਾਰੋਬਾਰ ਉਨਾਂ ਦੀ ਖੁੱਲੀ ਸਰਪ੍ਰਸਤੀ ਹੇਠ ਵਧਿਆ।

ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਦੁਖਾਂਤ ਦੇ ਮੁੱਖ ਦੋਸੀ ਤਿ੍ਰਵੇਣੀ ਚੌਹਾਨ ਦੇ ਗੱਠਜੋੜ ਦੇ ਨੇਤਾਵਾਂ ਨਾਲ ਡੂੰਘੇ ਸਬੰਧ ਸਨ ਅਤੇ ਉਸ ਦਾ ਕਾਰੋਬਾਰ ਅਕਾਲੀ ਲੀਡਰਸਪਿ ਦੇ ਦਹਾਕੇ ਦੇ ਲੰਬੇ ਸਮੇਂ ਦੌਰਾਨ ਸਿਖਰਾਂ ’ਤੇ ਸੀ। ਉਨਾਂ ਕਿਹਾ ਕਿ ਚੌਹਾਨ ਦੀਆਂ ਸਾਬਕਾ ਮੰਤਰੀਆਂ ਸ੍ਰੀ ਗੁਲਜਾਰ ਸਿੰਘ ਰਣੀਕੇ ਅਤੇ ਬੀਬੀ ਜਾਗੀਰ ਕੌਰ, ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ, ਵਿਧਾਇਕ ਬਟਾਲਾ ਸ੍ਰੀ ਲਖਬੀਰ ਸਿੰਘ ਲੋਧੀਨੰਗਲ ਅਤੇ ਹੋਰਨਾਂ ਸਮੇਤ ਸੀਨੀਅਰ ਅਕਾਲੀ ਨੇਤਾਵਾਂ ਨਾਲ ਹੋਈਆਂ ਤਸਵੀਰਾਂ ਨੇ ਸੰਕੇਤ ਦਿੱਤਾ ਕਿ ਅਕਾਲੀ ਆਗੂ ਵੀ ਸੂਬੇ ਵਿੱਚ ਚਲ ਰਹੇ ਸਰਾਬ ਮਾਫੀਆ ਵਿੱਚ ਸ਼ਾਮਲ ਹਨ। ਸ੍ਰੀ ਢਿੱਲੋਂ ਨੇ ਕਿਹਾ ਕਿ ਇਹ ਸੱਚ ਹੈ ਕਿ ਅਕਾਲੀ-ਭਾਜਪਾ ਗੱਠਜੋੜ ਨੇ ਆਪਣੇ ਸ਼ਾਸਨ ਦੌਰਾਨ ਮਾਫੀਆ ਦੀ ਪ੍ਰਫੁੱਲਤਾ ਨੂੰ ਯਕੀਨੀ ਬਣਾਇਆ।

ਇਸ ਸਬੰਧੀ ਕਾਂਗਰਸੀ ਨੇਤਾਵਾਂ ਦੀ ਸਮੂਲੀਅਤ ਬਾਰੇ ਅਕਾਲੀ-ਭਾਜਪਾ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਭਰਮਾਉਣ ਵਾਲੇ ਬਿਆਨਾਂ ਦਾ ਹਵਾਲਾ ਦਿੰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਇਸ ਸਮੇਂ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਸਹੀ ਸਿੱਧ ਹੋ ਰਿਹਾ ਸੀ ਕਿਉਂਕਿ ਸਾਰਾ ਦੇਸ ਜਾਣਦਾ ਹੈ ਕਿ ਸ੍ਰੋਮਣੀ ਅਕਾਲੀ ਦਲ-ਬੀਜੇਪੀ ਸਾਸਨ ਕਾਲ ਦੌਰਾਨ ਹਰ ਕਿਸਮ ਦੇ ਮਾਫੀਆ ਪ੍ਰਫੁੱਲਤ ਹੋਏ ਸਨ। ਉਨਾਂ ਕਿਹਾ ਕਿ ਸਿਰਫ ਇਹ ਹੀ ਨਹੀਂ, ਬਲਕਿ ਅਕਾਲੀ ਲੀਡਰਸਪਿ ਨੇ ਚੌਹਾਨ ਨੂੰ ਸਰਕਾਰ ਵਿੱਚ ਆਪਣੇ ਕਾਰਜਕਾਲ ਦੌਰਾਨ ਮਨਚਾਹੀ ਪੋਸਟਿੰਗ ਦਿੱਤੀ ਸੀ। ਸ੍ਰੀ ਢਿੱਲੋਂ ਨੇ ਕਿਹਾ ਕਿ ਇਸ ਜੰਿਮੇਵਾਰੀ ਨੂੰ ਨੱਥ ਪਾਉਣ ਲਈ ਅਕਾਲੀ-ਭਾਜਪਾ ਗੱਠਜੋੜ ਬੇਬੁਨਿਆਦ ਬਿਆਨ ਜਾਰੀ ਕਰ ਰਿਹਾ ਹੈ ਜੋ ਹਕੀਕਤ ਤੋਂ ਕੋਹਾਂ ਦੂਰ ਸਨ।

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਯਕੀਨੀ ਬਣਾਉਣ ਲਈ ਸੂਬੇ ਵਿੱਚੋਂ ਨਸਅਿਾਂ ਦੀ ਮਾਰ ਨੂੰ ਖਤਮ ਕੀਤਾ ਜਾਵੇ। ਉਨਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਇਸ ਵਿੱਚ ਸਾਮਲ ਤਸਕਰਾਂ ਖਲਿਾਫ ਧਾਰਾ 302 ਤਹਿਤ ਕੇਸ ਦਰਜ ਕਰਨ ਦੇ ਆਦੇਸ ਦੇ ਚੁੱਕੇ ਹਨ। ਸ੍ਰੀ ਢਿੱਲੋਂ ਨੇ ਕਿਹਾ ਕਿ ਇਸ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਸ ਘਿਨਾਉਣੇ ਅਪਰਾਧ ਦੇ ਦੋਸੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸਅਿਾ ਨਹੀਂ ਜਾਵੇਗਾ।    
———

LEAVE A REPLY

Please enter your comment!
Please enter your name here