*ਅਕਾਲੀ ਦਲ ਨੂੰ ਗੁਲਾਬੀ ਸੂੰਡੀ ਦੇ ਮਾਮਲੇ ਤੇ ਸਿਆਸਤ ਨਹੀਂ ਸੋਭਦੀ: ਮੋਫਰ*

0
48

ਮਾਨਸਾ 25 ਸਤੰਬਰ (ਸਾਰਾ ਯਹਾਂ/ਬਲਜੀਤ ਪਾਲ ) ਨਰਮੇ ਤੇ ਪਈ ਗੁਲਾਬੀ ਸੂੰਡੀ ਦੇ ਹਮਲੇ ਨੂੰ ਲੈ ਕੇ ਕਿਸਾਨਾਂ ਨਾਲ ਖੜ੍ਹਣ ਦਾ ਵੇਲਾ ਹੈ ਨਾ ਕਿ ਇਸ ਉੱਤੇ ਸਿਆਸਤ ਕੀਤੀ ਜਾਵੇ। ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਨਰਮੇ ਦੀ ਸੂੰਡੀ ਪ੍ਰਤੀ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਨੂੰ ਇਸ ਕੁਦਰਤੀ ਪਈ ਆਫਤ ਤੇ ਕੋਈ ਵੀ ਸਿਆਸਤ ਨਹੀਂ ਕਰਨੀ ਚਾਹੀਦੀ, ਜਿਸ ਨਾਲ ਕਿਸਾਨੀ ਦਾ ਮਜਾਕ ਉੱਡੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਪ੍ਰਤੀ ਯਤਨਸ਼ੀਲ ਹੈ ਅਤੇ ਸਰਕਾਰ ਵੱਲੋਂ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਇਹ ਮੁੱਦਾ ਕੇਂਦਰ ਕੋਲ ਉਠਾਉਣਾ ਚਾਹੀਦਾ ਹੈ। ਜਿਸ ਤੇ ਅਕਾਲੀ ਦਲ ਨੇ ਚੁੱਪ ਧਾਰੀ ਹੋਈ ਹੈ। ਜਦਕਿ ਕਾਂਗਰਸ ਸਰਕਾਰ ਲਗਾਤਰ ਇਸ ਮੁੱਦੇ ਤੇ ਫਿਕਰਮੰਦ ਹੈ।

LEAVE A REPLY

Please enter your comment!
Please enter your name here