Weather update: ਇਨ੍ਹਾਂ ਥਾਵਾਂ ‘ਤੇ ਬਾਰਸ਼ ਦਾ ਅਲਰਟ, ਗੜਗੜਾਹਟ ਨਾਲ ਵਰ੍ਹੇਗਾ ਮੀਂਹ

0
186

ਨਵੀਂ ਦਿੱਲੀ 10 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਓੜੀਸਾ, ਛੱਤੀਸਗੜ੍ਹ, ਵਿਦਰਭ, ਮੱਧ ਪ੍ਰਦੇਸ਼, ਗੁਜਰਾਤ, ਰਾਇਲਸੀਮਾ ਤੇ ਤਾਮਿਲਨਾਡੂ ਪੁੱਡੂਚੇਰੀ ਤੇ ਕਰਾਈਕਲ ‘ਚ ਛਿਟਪੁੱਟ ਸਥਾਨਾਂ ‘ਤੇ ਅਗਲੇ 12 ਘੰਟਿਆਂ ਦੌਰਾਨ ਗਰਜ ਚਮਕ ਦੇ ਨਾਲ ਮੱਧਮ ਤੀਬਰਤਾ ਦੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ‘ਚ ਅਗਲੇ ਕੁਝ ਦਿਨਾਂ ‘ਚ ਬਾਰਸ਼ ਹੋਣ ਦੀ ਸੰਭਾਵਨਾ ਨਹੀਂ ਜਿਸ ਕਾਰਨ ਸ਼ਹਿਰ ਦਾ ਤਾਪਮਾਨ ਵਧਣ ਦੀ ਉਮੀਦ ਹੈ। ਉੱਤਰ ਪ੍ਰਦੇਸ਼ ‘ਚ ਸੂਬੇ ਦੇ ਪੂਰਬੀ ਹਿੱਸੇ ‘ਚ ਕੁਝ ਸਥਾਨਾਂ ‘ਤੇ ਗਰਜ ਚਮਕ ਨਾਲ ਬਾਰਸ਼ ਹੋਈ। ਮੌਸਮ ਵਿਭਾਗ ਨੇ ਕਈ ਸਥਾਨਾਂ ‘ਤੇ ਮੀਂਹ ਜਾਂ ਗਰਜ ਚਮਕ ਦੇ ਨਾਲ ਬਾਰਸ਼ ਹੋਣ ਤੇ ਪੂਰਬੀ ਹਿੱਸਿਆਂ ‘ਚ ਕੁਝ ਸਥਾਨਾਂ ‘ਤੇ ਗੜਗੜਾਹਟ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਆਈਐਮਡੀ ਨੇ ਮਾਨਸੂਨ ਦੇ ਆਪਣੀ ਭਵਿੱਖਬਾਣੀ ‘ਚ ਕਿਹਾ ਕਿ ਅਗਲੇ ਚਾਰ-ਪੰਜ ਦਿਨਾਂ ਦੌਰਾਨ ਭਾਰਤ ‘ਚ ਵਿਆਪਕ ਨਾਲ ਬਹੁਤ ਵਿਆਪਕ ਸਾਲ ਤੇ ਕੁਝ ਸਥਾਨਾਂ ‘ਤੇ ਭਾਰੀ ਬਾਪਸ਼ ਤੇ ਬੱਦਲ ਗਰਜਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਦਿੱਲੀ ‘ਚ ਖੁਸ਼ਕ ਮੌਸਮ ਦੇ ਚੱਲਦਿਆਂ ਤਾਪਮਾਨ ‘ਚ ਥੋੜੀ ਵਾਧਾ ਹੋਇਆ। ਜ਼ਿਆਦਾਤਰ ਤਾਪਮਾਨ ਆਮ ਨਾਲੋਂ ਦੋ ਡਿਗਰੀ ਜ਼ਿਆਦਾ 35.6 ਡਿਗਰੀ ਸੈਲਸੀਅਸ ਦਰਜ ਕੀਤੀ ਗਈ। ਦਿੱਲੀ ‘ਚ ਸਤੰਬਰ ‘ਚ ਅਜੇ ਤਕ ਸਿਰਫ 20.9 ਮਿਮੀ ਬਾਰਸ਼ ਦਰਜ ਕੀਤੀ ਗਈ ਹੈ ਜੋ ਆਮ ਬਾਰਸ਼ 58.3 ਮਿਮੀ ਦੇ ਮੁਕਾਬਲੇ 64 ਪ੍ਰਤੀਸ਼ਤ ਘੱਟ ਹੈ। ਕੁੱਲ ਮਿਲਾ ਕੇ ਰਾਸ਼ਟਰੀ ਰਾਜਧਾਨੀ ‘ਚ ਇਕ ਜੂਨ ਤੋਂ ਹੁਣ ਤਕ 576.5 ਮਿਲੀਮੀਟਰ ਬਾਰਸ਼ ਹੋਈ ਹੈ ਜੋ ਆਮ ਬਾਰਸ਼ 582 ਮਿਮੀ ਤੋਂ ਘੱਟ ਹੈ।

ਪੰਜਾਬ ਤੇ ਹਰਿਆਣਾ ‘ਚ ਜ਼ਿਆਦਾਤਰ ਸਥਾਨਾਂ ‘ਤੇ ਗਰਮੀ ਅਤੇ ਹੁੰਮਸ ਵਾਲਾ ਮੌਸਮ ਬਣਿਆ ਰਿਹਾ। ਜ਼ਿਆਦਾਤਰ ਤਾਪਮਾਨ ਆਮ ਨਾਲੋਂ ਦੋ ਤਿੰਨ ਡਿਗਰੀ ਜ਼ਿਆਦਾ ਦਰਜ ਕੀਤਾ ਗਿਆ ਹੈ। ਦੋਵੇਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ‘ਚ ਜ਼ਿਆਦਾਤਰ ਤਾਪਮਾਨ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

NO COMMENTS