*U19 Asia Cup : ਪਾਕਿਸਤਾਨ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ, ਆਖਰੀ ਗੇਂਦ ‘ਤੇ ਮਿਲੀ ਰੋਮਾਂਚਕ ਜਿੱਤ*

0
56

U19 Asia Cup 2021 25,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਦੁਬਈ ‘ਚ ਖੇਡੇ ਗਏ ਅੰਡਰ-19 ਏਸ਼ੀਆ ਕੱਪ ਦੇ ਰੋਮਾਂਚਕ ਮੈਚ ‘ਚ ਪਾਕਿਸਤਾਨ ਨੇ ਭਾਰਤ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਪਹਿਲਾਂ ਖੇਡਦਿਆਂ 237 ਦੌੜਾਂ ਬਣਾਈਆਂ ਸਨ। ਜਵਾਬ ‘ਚ ਪਾਕਿਸਤਾਨ ਨੇ ਆਖਰੀ ਗੇਂਦ ‘ਤੇ ਅੱਠ ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ।

ਰੋਮਾਂਚਕ ਆਖਰੀ ਓਵਰ

ਆਖ਼ਰੀ ਓਵਰ ‘ਚ ਪਾਕਿਸਤਾਨ ਨੂੰ ਜਿੱਤ ਲਈ ਅੱਠ ਦੌੜਾਂ ਦੀ ਲੋੜ ਸੀ ਅਤੇ ਤਿੰਨ ਵਿਕਟਾਂ ਬਾਕੀ ਸਨ। ਟੀਮ ਇੰਡੀਆ ਦੇ ਕਪਤਾਨ ਨੇ ਗੇਂਦ ਰਵੀ ਕੁਮਾਰ ਨੂੰ ਸੌਂਪੀ। ਰਵੀ ਨੂੰ ਪਹਿਲੀ ਗੇਂਦ ‘ਤੇ ਅਹਿਮ ਸਫਲਤਾ ਮਿਲੀ। ਇਸ ਦੀਆਂ ਅਗਲੀਆਂ ਦੋ ਗੇਂਦਾਂ ‘ਤੇ ਦੋ ਦੌੜਾਂ ਬਣਾਈਆਂ। ਹੁਣ ਪਾਕਿਸਤਾਨ ਨੂੰ ਜਿੱਤ ਲਈ ਤਿੰਨ ਗੇਂਦਾਂ ਵਿਚ ਛੇ ਦੌੜਾਂ ਬਣਾਉਣੀਆਂ ਸਨ। ਇਸ ਤੋਂ ਬਾਅਦ ਚੌਥੀ ਗੇਂਦ ‘ਤੇ ਦੋ ਦੌੜਾਂ ਆਈਆਂ ਤੇ ਫਿਰ ਅਗਲੀ ਗੇਂਦ ‘ਤੇ ਦੋ ਦੌੜਾਂ ਬਣੀਆਂ। ਅਜਿਹੇ ‘ਚ ਹੁਣ ਪਾਕਿਸਤਾਨ ਨੂੰ ਆਖਰੀ ਗੇਂਦ ‘ਤੇ ਦੋ ਦੌੜਾਂ ਬਣਾਉਣੀਆਂ ਸਨ ਅਤੇ ਅਹਿਮਦ ਖਾਨ ਕ੍ਰੀਜ਼ ‘ਤੇ ਸਨ। ਅਹਿਮਦ ਨੇ ਚੌਕਾ ਲਗਾ ਕੇ ਆਪਣੀ ਟੀਮ ਨੂੰ ਯਾਦਗਾਰ ਜਿੱਤ ਦਿਵਾਈ।

NO COMMENTS