*SHO ਨੇ ਜੜਿਆ ਡਿਪਟੀ ਮੇਅਰ ਦੇ ਥੱਪੜ, ਵੇਖੋ ਵੀਡੀਓ*

0
1055

ਚੰਡੀਗੜ੍ਹ/ਮੋਗਾ: ਮੋਗਾ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਲੁਧਿਆਣਾ ਪੁਲਿਸ ਦੇ ਐਸਐਚਓ ਨੇ ਮੋਗਾ ਦੇ ਡਿਪਟੀ ਮੇਅਰ ਦੇ ਹੀ ਥੱਪੜ ਜੜ ਦਿੱਤਾ।ਇਸ ਘਟਨਾ ਮਗਰੋਂ ਵੀਡੀਆ ਅੱਗ ਵਾਂਗ ਫੈਲ ਗਿਆ ਅਤੇ ਲੋਕ ਲੁਧਿਆਣਾ ਪੁਲਿਸ ਮੁਲਾਜ਼ਮਾਂ ਦਾ ਵਿਰੋਧ ਕਰਨ ਲਈ ਇਕੱਠੇ ਹੋ ਗਏ।

ਦਰਅਸਲ, ਲੁਧਿਆਣਾ ਪੁਲਿਸ ਇੱਕ ਚੋਰੀ ਦਾ ਮੋਟਰਸਾਈਕਲ ਰਿਕਵਰ ਕਰਨ ਲਈ ਮੋਗਾ ਆਈ ਸੀ।ਇਸ ਦੌਰਾਨ ਲੁਧਿਆਣਾ ਪੁਲਿਸ ਦੇ ਐਸਐਚਓ ਕੁਲਦੀਪ ਸਿੰਘ ਨੇ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਥੱਪੜ ਮਾਰ ਦਿੱਤਾ।ਇਸ ਮਗਰੋਂ ਮੋਗਾ ਵਾਸੀ ਲੁਧਿਆਣਾ ਪੁਲਿਸ ਦਾ ਘਿਰਾਓ ਕਰਨ ਲਈ ਇਕੱਠੇ ਹੋ ਗਏ।ਸਥਿਤੀ ਨੂੰ ਵੇਖਦੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। 

ਥੱਪੜ ਮਾਰਨ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਤੇਜ਼ੀ ਨਾਲ ਵਾਈਰਲ ਵੀ ਹੋ ਗਈ।ਹੁਣ ਵੇਖਣਾ ਹੋਏਗਾ ਇਸ ਮਾਮਲੇ ਵਿੱਚ ਅਗੇ ਕੀ ਕਾਰਵਾਈ ਕੀਤੀ ਜਾਂਦੀ ਹੈ।SHO ਕੁਲਦੀਪ ਸਿੰਘ ਲੁਧਿਆਣਾ ਦੇ ਡਵੀਜ਼ਨ ਨੰਬਰ 5 ਵਿੱਚ ਤਾਇਨਾਤ ਹੈ।

NO COMMENTS