ਚੰਡੀਗੜ੍ਹ 28 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਰਿਲਾਇੰਸ ਜੀਓ ਨੇ ਸਿੱਖਾਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਉਥੇ ਆਪਣੀ 4 ਜੀ ਸਰਵਿਸ ਸ਼ੁਰੂ ਕੀਤੀ ਹੈ। ਹੁਣ ਪੰਜਾਬ ਅਤੇ ਹਰਿਆਣਾ ਤੋਂ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਆਪਣੇ ਅਜ਼ੀਜ਼ਾਂ ਨਾਲ ਸੰਪਰਕ ਵਿੱਚ ਰਹਿਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।
ਰਿਲਾਇੰਸ ਜੀਓ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਇਕ ਅਤਿ ਦੁਰਲੱਭ ਖੇਤਰ ‘ਚ 13650 ਫੁੱਟ ਦੀ ਉਚਾਈ ‘ਤੇ ਸਥਿਤ ਪ੍ਰਸਿੱਧ ਸਿੱਖ ਭਾਈਚਾਰੇ ਦੇ ਸ੍ਰੀ ਹੇਮਕੁੰਟ ਸਾਹਿਬ ਵਿਖੇ 4 ਜੀ ਨੈੱਟਵਰਕ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਓਪਰੇਟਰ ਹੈ। ਗੋਵਿੰਦਘਾਟ ਅਤੇ ਘਨਘਰੀਆ ਪਿੰਡ ਖੇਤਰ ਵਿੱਚ ਜੀਓ ਦੇ 4 ਜੀ ਨੈੱਟਵਰਕ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੇ ਦੋ ਮਹੱਤਵਪੂਰਨ ਪੜਾਅ ਹਨ, ਜਿਥੇ ਸ਼ਰਧਾਲੂ ਰੁਕਦੇ ਹਨ। ਯਾਤਰਾ ਦੇ ਖੇਤਰ ਵਿੱਚ ਵਾਇਸ ਦੇ ਨਾਲ ਵੀਡੀਓ ਕਾਲਿੰਗ ਵੀ ਅਸਾਨੀ ਨਾਲ ਕੀਤੀ ਜਾ ਸਕੇਗੀ। 4 ਜੀ ਨੈੱਟਵਰਕ ਦੀ ਤੇਜ਼ ਰਫਤਾਰ ਕਾਰਨ, ਪਹਿਲਾਂ ਆਈਆਂ ਮੁਸ਼ਕਲਾਂ ਨੂੰ ਦੂਰ ਹੋ ਜਾਣਗੀਆਂ।
ਪੰਜਾਬ ਅਤੇ ਹਰਿਆਣਾ ਦੇ ਨਾਲ ਨਾਲ ਦੇਸ਼ ਭਰ ਦੇ ਸਾਰੇ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨਗੇ, ਉਹ ਹੁਣ ਜੀਓ ਦੇ ਨੈਟਵਰਕ ਰਾਹੀਂ ਆਪਣੇ ਪਰਿਵਾਰਾਂ ਨੂੰ ਡਿਜੀਟਲ ਵਾਇਸ ਕਾਲਿੰਗ ਦੇ ਨਾਲ ਨਾਲ ਵੀਡੀਓ ਕਾਲਿੰਗ ਕਰ ਸਕਣਗੇ। ਜੀਓ ਦੇ 4 ਜੀ ਨੈੱਟਵਰਕ ‘ਤੇ ਹਾਈ ਸਪੀਡ ਇੰਟਰਨੈਟ ਸਰਫਿੰਗ ਵੀ ਆਸਾਨੀ ਨਾਲ ਹੋਵੇਗੀ।