Quarantine: ਪੰਜਾਬ ਸਰਕਾਰ ਦਾ ਫੈਸਲਾ, ਹੁਣ ਨਹੀਂ ਲੱਗੇਗਾ ਘਰ ਬਾਹਰ ਕੁਆਰੰਟੀਨ ਪੋਸਟਰ

0
87

ਚੰਡੀਗੜ੍ਹ 4 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ‘ਚ ਹੁਣ ਕੋਰੋਨਾਵਾਇਰਸ ਕਾਰਨ ਹੋਮ ਕੁਆਰੰਟੀਨ ਹੋਏ ਵਿਅਕਤੀਆਂ ਨੂੰ ਕਿਸੇ ਵੀ ਕਿਸਮ ਦੇ ਸਮਾਜਿਕ ਡਰ ਜਾਂ ਭੈਅ ਦੇ ਹੋਮ ਕੁਆਰੰਟੀਨ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਹੋਮ ਕੁਆਰੰਟੀਨ ਅਧੀਨ ਵਿਅਕਤੀਆਂ ਦੇ ਘਰ ਦੇ ਬਾਹਰ ਕਿਸੇ ਵੀ ਪ੍ਰਕਾਰ ਦਾ ਕੁਆਰੰਟੀਨ ਚੇਤਾਵਨੀ ਪੋਸਟਰ ਜਾਂ ਇਸ਼ਤਿਹਾਰ ਨਹੀਂ ਲਾਇਆ ਜਾਵੇਗਾ

ਪੰਜਾਬ ਦੇ ਮੁੱਖ ਮੰਤਰੀ ਨੇ ਕੋਰੋਨਾਵਾਇਰਸ ਕਾਰਨ ਇਕਾਂਤਵਾਸ ਦੇ ਭੈਅ ਨੂੰ ਖ਼ਤਮ ਕਰਨ ਲਈ ਇਹ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਇਸ ਦੇ ਨਾਲ ਹੀ ਜਿਨ੍ਹਾਂ ਘਰਾਂ ਤੇ ਕੁਆਰੰਟੀਨ ਪੋਸਟਰ ਲੱਗੇ ਹਨ, ਉਸ ਨੂੰ ਵੀ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਅਜਿਹਾ ਕਰਨ ਪਿੱਛੇ ਦਾ ਕਾਰਨ ਸਿਰਫ ਇੰਨਾ ਹੈ ਕਿ ਲੋਕਾਂ ਦੇ ਮੰਨ ਅੰਦਰੋਂ ਇਕਾਂਤਵਾਸ ਦਾ ਡਰ ਖ਼ਤਮ ਹੋ ਜਾਵੇ।

ਦੱਸ ਦੇਈਏ ਕੇ ਪੰਜਾਬ ‘ਚ ਕੋਰੋਨਾਵਾਇਰਸ ਕਾਰਨ ਹਾਲਾਤ ਕੁੱਝ ਜ਼ਿਆਦਾ ਬਿਹਤਰ ਨਹੀਂ ਹਨ।ਹਰ ਰੋਜ਼ 1 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ ਦਰਜ ਹੋ ਰਹੇ ਹਨ। ਸੂਬੇ ‘ਚ ਕੁੱਲ 1121016 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ ਜਿਸ ਵਿੱਚ 58515 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ। ਜਦਕਿ 41271 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 15554 ਲੋਕ ਐਕਟਿਵ ਮਰੀਜ਼ ਹਨ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1690 ਹੋ ਗਈ ਹੈ।

NO COMMENTS