*(PV.SINDHU)ਪੀਵੀ ਸਿੰਧੂ ਨੇ ਟੋਕੀਓ ‘ਚ ਰਚਿਆ ਇਤਿਹਾਸ*

0
98

(ਸਾਰਾ ਯਹਾਂ/ਬਿਊਰੋ ਰਿਪੋਰਟ)ਟੋਕੀਓ ਓਲੰਪਿਕ ਵਿੱਚ ਪੀਵੀ ਸਿੰਧੂ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂਅ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਸਿੰਧੂ ਨੇ ਐਤਵਾਰ ਨੂੰ ਬ੍ਰੌਂਜ਼ ਮੈਡਲ ਮੁਕਾਬਲੇ ਵਿੱਚ ਚੀਨੀ ਖਿਡਾਰਨ ਬਿੰਗ ਜਿਆਓ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ ਹੈ। 

ਓਲੰਪਿਕ ਦੇ ਇਕਹਿਰੇ (Indvidual) ਖੇਡ ਮੁਕਾਬਲਿਆਂ ਵਿੱਚ ਲਗਾਤਾਰ ਦੋ ਤਗ਼ਮੇ ਜਿੱਤਣ ਵਾਲੀ ਪੀਵੀ ਸਿੰਧੂ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਭਾਰਤ ਲਈ ਓਲੰਪਿਕ ਵਿੱਚ ਇਹ ਦੂਜਾ ਤਗ਼ਮਾ ਹੈ। ਸਿੰਧੂ ਦੀ ਉਪਲਬਧੀ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ। ਪੀਵੀ ਸਿੰਧੂ ਨੇ ਮੁਕਾਬਲੇ ਦੀ ਸ਼ੁਰੂਆਤ ਵਿੱਚ ਹੀ ਆਪਣਾ ਦਬਦਬਾ ਕਾਇਮ ਕਰ ਲਿਆ ਸੀ ਅਤੇ ਪਹਿਲੇ ਗੇਮ ਵਿੱਚ 21-13 ਨਾਲ ਹਰਾ ਕੇ ਆਪਣੀ ਪਕੜ ਮਜ਼ਬੂਤ ਕਰ ਲਈ। ਇਸ ਤੋਂ ਬਾਅਦ ਵੀ ਉਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਗ਼ਮਾ ਆਪਣੇ ਨਾਂਅ ਕਰ ਲਿਆ। 

NO COMMENTS