*PSEB ਨੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਤਰੀਕ ‘ਚ ਕੀਤਾ ਬਦਲਾਅ, ਜਾਣੋ ਕੀ ਹੈ ਕਾਰਨ*

0
22

(ਸਾਰਾ ਯਹਾਂ/ਬਿਊਰੋ ਨਿਊਜ਼ )  :  ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਤਰੀਕ ਬਦਲ ਦਿੱਤੀ ਹੈ। ਬੋਰਡ ਵੱਲੋਂ ਇਹ ਫੈਸਲਾ ਸੀਬੀਐਸਈ (CBSE) ਵੱਲੋਂ 15 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਪ੍ਰੀਖਿਆ ਅਤੇ ਹੋਲਾ-ਮੁਹੱਲਾ ਸਮੇਤ G-20 ਕਾਨਫਰੰਸ ਅਤੇ ਬੋਰਡ ਦੇ ਹੋਰ ਪ੍ਰਸ਼ਾਸਨਿਕ ਪ੍ਰਬੰਧਾਂ ਕਾਰਨ ਲਿਆ ਗਿਆ ਹੈ।

SCERT ਨੂੰ ਲਿਖੇ ਪੱਤਰ ਵਿੱਚ ਬੋਰਡ ਮੈਨੇਜਮੈਂਟ ਨੇ ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਕ੍ਰਮਵਾਰ 16 ਅਤੇ 20 ਫਰਵਰੀ ਦੀ ਬਜਾਏ 2 ਮਾਰਚ ਤੋਂ ਸ਼ੁਰੂ ਕਰਨ ਲਈ ਕਿਹਾ ਹੈ। ਇਸ ਦੇ ਪਿੱਛੇ ਬੋਰਡ ਨੇ ਸੀਬੀਐਸਈ (CBSE) ਨੂੰ 15 ਫਰਵਰੀ ਤੋਂ ਪ੍ਰੀਖਿਆ ਸ਼ੁਰੂ ਕਰਨ ਸਬੰਧੀ G-20 ਸੰਮੇਲਨ ਦੀ ਤਰੀਕ, ਹੋਲਾ-ਮੁਹੱਲਾ ਅਤੇ ਬੋਰਡ ਦੇ ਹੋਰ ਪ੍ਰਬੰਧਕੀ ਕਾਰਨ ਦੱਸੇ ਸਨ।  

ਬੋਰਡ ਦੇ ਇਸ ਫੈਸਲੇ ਨਾਲ ਉਕਤ ਜਮਾਤ ਦੇ ਵਿਦਿਆਰਥੀਆਂ ਨੂੰ ਹਰ ਵਿਸ਼ੇ ਦੀ ਤਿਆਰੀ ਲਈ ਵਾਧੂ ਸਮਾਂ ਮਿਲ ਗਿਆ ਹੈ। PSEB ਨੇ ਬੋਰਡ ਦੀ ਤਰੀਕ ਬਦਲਣ ਦਾ ਫੈਸਲਾ ਕੀਤਾ ਹੈ ਤਾਂ ਜੋ ਸੂਬਾ ਸਰਕਾਰ ਅਤੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਤੁਹਾਨੂੰ ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਤਰੀਕ ਬਦਲਣ ਦਾ ਫੈਸਲਾ ਕੀਤਾ ਹੈ ਜਿਸ ਦੇ ਪਿੱਛੇ ਬੋਰਡ ਨੇ ਕਈ ਕਾਰਨ ਦੱਸੇ ਹਨ। ਬੋਰਡ ਦੇ ਇਸ ਫੈਸਲੇ ਨਾਲ ਵਿਦਿਆਰਥੀ ਵਰਗ ਨੂੰ ਕਾਫੀ ਫਾਇਦਾ ਹੈ। ਜਿੰਨੇ ਦਿਨ ਪ੍ਰੀਖਿਆ ਦੀ ਤਰੀਕ ਵਿੱਚ ਵਾਧਾ ਹੋਇਆ ਹੈ, ਉੰਨੇ ਦਿਨ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਨ ਲਈ ਹੋਰ ਮਿਲ ਗਏ ਹਨ। ਵਿਦਿਆਰਥੀ ਬੋਰਡ ਦੇ ਇਸ ਫੈਸਲੇ ਦਾ ਖਿੜੇ ਮੱਥੇ ਸਵਾਗਤ ਕਰਨਗੇ। 

NO COMMENTS