PNB Scam: ਪੀਐਨਬੀ ਬੈਂਕ ਘੁਟਾਲੇ ‘ਚ ਨੀਰਵ ਮੋਦੀ ਦੀ ਪਤਨੀ ਖਿਲਾਫ ਇੰਟਰਪੋਲ ਵੱਲੋਂ ਗ੍ਰਿਫ਼ਤਾਰੀ ਵਰੰਟ ਜਾਰੀ

0
21

ਨਵੀਂ ਦਿੱਲੀ 25 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਇੰਟਰਪੋਲ ਨੇ ਪੰਜਾਬ ਨੈਸ਼ਨਲ ਬੈਂਕ (PNB) ਧੋਖਾਧੜੀ ਮਾਮਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੀ ਪਤਨੀ ਐਮੀ ਮੋਦੀ ਖ਼ਿਲਾਫ਼ ਮਨੀ ਲਾਂਡਰਿੰਗ ਦੇ ਦੋਸ਼ਾਂ ਦੇ ਹੇਠ ਗਲੋਬਲ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਬੇਨਤੀ ‘ਤੇ ਗਲੋਬਲ ਪੁਲਿਸ ਬਾਡੀ ਇੰਟਰਪੋਲ ਨੇ ‘ਰੈਡ ਨੋਟਿਸ’ ਜਾਰੀ ਕੀਤਾ ਹੈ।

ਇੱਕ ਵਾਰ ਭਗੌੜੇ ਵਿਅਕਤੀਆਂ ਖਿਲਾਫ ਅਜਿਹਾ ਨੋਟਿਸ ਜਾਰੀ ਹੋਣ ਤੋਂ ਬਾਅਦ, ਇੰਟਰਪੋਲ ਆਪਣੇ 192 ਮੈਂਬਰ ਦੇਸ਼ਾਂ ਨੂੰ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਜਾਂ ਹਿਰਾਸਤ ਵਿੱਚ ਲੈਣ ਲਈ ਕਹਿੰਦੀ ਹੈ। ਇਸ ਤੋਂ ਬਾਅਦ, ਹਵਾਲਗੀ ਜਾਂ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਹੋ ਸਕਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਐਮੀ ਮੋਦੀ ਸਾਲ 2018 ਵਿੱਚ ਬੈਂਕ ਧੋਖਾਧੜੀ ਦਾ ਕਥਿਤ ਮਾਮਲਾ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਦੇਸ਼ ਛੱਡ ਗਈ ਸੀ।

ਨੀਰਵ ਮੋਦੀ (49) ਮਾਰਚ 2019 ਵਿੱਚ ਲੰਡਨ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਫਿਲਹਾਲ ਯੂਕੇ ਦੀ ਇੱਕ ਜੇਲ੍ਹ ਵਿੱਚ ਹੈ। ਇਸ ਸਾਲ ਦੇ ਸ਼ੁਰੂ ਵਿਚ ਮੁੰਬਈ ਦੀ ਇੱਕ ਅਦਾਲਤ ਨੇ ਉਸ ਨੂੰ ਭਗੌੜਾ ਆਰਥਿਕ ਅਪਰਾਧੀ ਕਰਾਰ ਦਿੱਤਾ ਸੀ ਤੇ ਉਸ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦਿੱਤੇ ਸਨ। ਈਡੀ ਨੇ ਨੀਰਵ ਮੋਦੀ ਨਾਲ ਸਬੰਧਤ ਲਗਪਗ 329 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।

NO COMMENTS