PMS SC Scholarship Scam: ਧਰਮਸੋਤ ਨੂੰ ਬਰਖਾਸਤ ਕਰ ਗ੍ਰਿਫਤਾਰ ਕਰਨ ਦੀ ਮੰਗ, ਸਰਕਾਰ ਵਿਰੁੱਧ ‘ਆਪ’ ਨੇ ਖੋਲ੍ਹਿਆ ਮੋਰਚਾ

0
32

ਜਲੰਧਰ 30 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਦੇ ਦਲਿਤ ਵਿਦਿਆਰਥੀਆਂ ਦੀ ਕਰੋੜਾਂ ਰੁਪਏ ਦੀ ਵਜੀਫਾ ਰਾਸ਼ੀ ‘ਚ ਘਪਲਾ ਕਰਨ ਦੇ ਗੰਭੀਰ ਇਲਜ਼ਾਮਾਂ ‘ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਇਸ ਘੁਟਾਲੇ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਸੋਮਵਾਰ 31 ਅਗਸਤ ਨੂੰ ਕਾਂਗਰਸ ਖਿਲਾਫ ਸੂਬਾ ਪੱਧਰੀ ਲੜੀਵਾਰ ਰੋਸ ਪ੍ਰਦਰਸ਼ਨਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ।

ਇਹ ਰੋਸ ਪ੍ਰਦਰਸ਼ਨ ਜਲੰਧਰ ਤੋਂ ਸ਼ੁਰੂ ਹੋਵੇਗਾ ਤੇ ਇਸ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੀਤਾ ਜਾਵੇਗਾ।‘ਆਪ’ ਆਗੂਆਂ ਨੇ ਕਾਂਗਰਸ ਦੀ ਅਮਰਿੰਦਰ ਸਿੰਘ ਸਰਕਾਰ ਨੂੰ ਦਲਿਤ ਤੇ ਗਰੀਬ ਵਿਰੋਧੀ ਮਾਨਸਿਕਤਾ ਰੱਖਣ ਵਾਲੀ ‘ਰਾਜਸ਼ਾਹੀ’ ਸਰਕਾਰ ਕਰਾਰ ਦਿੱਤਾ ਹੈ।

‘ਆਪ’ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ‘ਆਪ’ ਦਾ ਸਘੰਰਸ਼ ਜਾਰੀ ਰਹੇਗਾ ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਕਾਂਗਰਸ, ਬਾਦਲਾਂ ਤੇ ਭਾਜਪਾ ਨੇ ਕਿਸ ਤਰ੍ਹਾਂ ਲੱਖਾਂ ਹੋਣਹਾਰ ਬੱਚਿਆਂ ਦੇ ਸੁਨਹਿਰੀ ਭਵਿੱਖ ਦਾ ਕਤਲ ਕਰ ਦਿੱਤਾ।

NO COMMENTS