*PM ਮੋਦੀ 9 ਕਰੋੜ ਕਿਸਾਨਾਂ ਦੇ ਖਾਤਿਆਂ ‘ਚ ਪਾਉਣਗੇ 19 ਹਜ਼ਾਰ ਕਰੋੜ, ਜਾਣੋ- ਕੀ ਹੈ ਯੋਜਨਾ ਤੇ ਕਿਸ ਨੂੰ ਮਿਲੇਗਾ ਲਾਭ*

0
187

ਨਵੀਂ ਦਿੱਲੀ 04, ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ): ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ ਹੈ। 9 ਅਗਸਤ ਨੂੰ ਪੀਐਮ ਮੋਦੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਦੇਸ਼ ਭਰ ਦੇ 9 ਕਰੋੜ ਕਿਸਾਨਾਂ ਨੂੰ 19,000 ਰੁਪਏ ਭੇਜਣਗੇ। ਹਰ ਕਿਸਾਨ ਦੇ ਬੈਂਕ ਖਾਤੇ ਵਿੱਚ ਦੋ ਹਜ਼ਾਰ ਰੁਪਏ ਆਉਣਗੇ। ਪੀਐਮ ਕਿਸਾਨ ਯੋਜਨਾ ਤਹਿਤ, ਸਰਕਾਰ ਹਰ ਸਾਲ 6000 ਰੁਪਏ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਦੀ ਹੈ। ਹੁਣ ਤੱਕ 8 ਕਿਸ਼ਤਾਂ ਕਿਸਾਨਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ। ਹੁਣ 9ਵੀਂ ਕਿਸ਼ਤ ਜਾਰੀ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ 8ਵੀਂ ਕਿਸ਼ਤ ਦਾ ਭੁਗਤਾਨ 14 ਮਈ ਨੂੰ ਕੀਤਾ ਗਿਆ ਸੀ। ਪਿਛਲੇ ਸਾਲ, ਪੀਐਮ ਕਿਸਾਨ ਯੋਜਨਾ ਦੀ ਆਖਰੀ ਕਿਸ਼ਤ ਕ੍ਰਿਸਮਸ ਭਾਵ 25 ਦਸੰਬਰ 2020 ਨੂੰ ਅਦਾ ਕੀਤੀ ਗਈ ਸੀ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਬੰਗਾਲ ਸਰਕਾਰ ਨੇ ਪਹਿਲਾਂ ਇਸ ਯੋਜਨਾ ਨੂੰ ਲਾਗੂ ਕਰਨ ਦਾ ਵਿਰੋਧ ਕੀਤਾ ਸੀ, ਪਰ ਪਿਛਲੀ ਵਾਰ ਇਸ ਯੋਜਨਾ ਵਿੱਚ ਸ਼ਾਮਲ ਹੋਈ ਸੀ।

ਕੀ ਹੈ ਪੀਐਮ ਕਿਸਾਨ ਯੋਜਨਾ
ਪੀਐਮ-ਕਿਸਾਨ ਦੇ ਤਹਿਤ, ਸਰਕਾਰ ਕਿਸਾਨਾਂ ਨੂੰ 6000 ਦੀ ਸਲਾਨਾ ਆਮਦਨ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਪੈਸਾ ਹਰ ਚਾਰ ਮਹੀਨਿਆਂ ਵਿੱਚ ਇੱਕ ਵਾਰ 2000 ਰੁਪਏ ਦੇ ਬਰਾਬਰ ਤਿੰਨ ਨਕਦ ਟ੍ਰਾਂਸਫਰ ਵਿੱਚ ਅਦਾ ਕੀਤਾ ਜਾਂਦਾ ਹੈ। ਇਹ ਸਕੀਮ 24 ਫਰਵਰੀ 2019 ਨੂੰ ਲਾਂਚ ਕੀਤੀ ਗਈ ਸੀ।

ਪੀਐਮ ਕਿਸਾਨ ਯੋਜਨਾ ਦਾ ਲਾਭ ਕਿਵੇਂ ਚੁੱਕਿਆ ਜਾਵੇ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ, ਕਿਸਾਨ ਦੇ ਕੋਲ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਆਧਾਰ ਕਾਰਡ ਤੋਂ ਬਿਨਾਂ ਕੋਈ ਵੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ। ਨਾਲ ਹੀ, 2000 ਰੁਪਏ ਦੀ ਕਿਸ਼ਤ ਲੈਣ ਲਈ, ਬੈਂਕ ਵਿੱਚ ਖਾਤਾ ਹੋਣਾ ਵੀ ਜ਼ਰੂਰੀ ਹੈ।

ਡੀਬੀਟੀ ਰਾਹੀਂ ਖਾਤੇ ਵਿੱਚ ਪੈਸੇ ਭੇਜੇ ਜਾਂਦੇ ਹਨ। ਬੈਂਕ ਖਾਤੇ ਨੂੰ ਆਧਾਰ ਨਾਲ ਜੋੜਨਾ ਵੀ ਜ਼ਰੂਰੀ ਹੈ। ਜੇ ਕੋਈ ਦਸਤਾਵੇਜ਼ ਜਮ੍ਹਾਂ ਕਰਵਾਉਣਾ ਬਾਕੀ ਹੈ, ਤਾਂ ਤੁਸੀਂ ਇਸਨੂੰ ਆਨਲਾਈਨ ਅਪਲੋਡ ਕਰ ਸਕਦੇ ਹੋ। ਜੇ ਤੁਸੀਂ ਅਜੇ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਅਰਜ਼ੀ ਨਹੀਂ ਦਿੱਤੀ ਹੈ, ਤਾਂ ਤੁਸੀਂ ਸਰਕਾਰ ਦੀ ਵੈਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹੋ।

ਜੇ ਤੁਸੀਂ ਇਸ ਯੋਜਨਾ ਲਈ ਅਰਜ਼ੀ ਦਿੱਤੀ ਹੈ ਅਤੇ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਨਾਮ ਲਾਭਪਾਤਰੀਆਂ ਦੀ ਸੂਚੀ ਵਿੱਚ ਹੈ ਜਾਂ ਨਹੀਂ, ਤਾਂ ਤੁਸੀਂ ਵੈਬਸਾਈਟ pmkisan.gov.in ਉੱਤੇ ਜਾ ਕੇ ਜਾਂਚ ਕਰ ਸਕਦੇ ਹੋ। ਇੱਥੇ ਲਾਭਪਾਤਰੀਆਂ ਦੀ ਨਵੀਂ ਸੂਚੀ ਅਪਲੋਡ ਕੀਤੀ ਜਾ ਰਹੀ ਹੈ। ਤੁਸੀਂ ਇੱਥੇ ਆਪਣਾ ਨਾਮ ਰਾਜ/ਜ਼ਿਲ੍ਹਾ/ਤਹਿਸੀਲ/ਪਿੰਡ ਦੇ ਅਨੁਸਾਰ ਵੇਖ ਸਕਦੇ ਹੋ।

NO COMMENTS