*NSQF ਵੋਕੇਸ਼ਨਲ ਅਧਿਆਪਕਾਂ ਦਾ ਵਫ਼ਦ ਆਪਣੀਆਂ ਮੰਗਾਂ ਸੰਬੰਧੀ ਕਾਂਗਰਸੀ ਐਮ.ਐਲ.ਏ. ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਮਿਲਿਆ*

0
14

ਮਾਨਸਾ 12 ਦਸੰਬਰ 2021 (ਸਾਰਾ ਯਹਾਂ/ਮੁੱਖ ਸੰਪਾਦਕ ) : NSQF ਅਧਿਆਪਕਾਂ ਦਾ ਵਫ਼ਦ ਡੀ.ਟੀ.ਐਫ. ਮਾਨਸਾ ਦੀ ਅਗਵਾਈ ਹੇਠ ਨਾਜ਼ਰ ਸਿੰਘ
ਮਾਨਸ਼ਾਹੀਆ ਨੂੰ ਮਿਲਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ NSQF ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਚਹਿਲ ਨੇ ਦੱਸਿਆ ਕਿ
NSQF ਅਧਿਆਪਕ ਪਿਛਲੇ 5-6 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਕੰਮਕਰ ਰਹੇ ਹਨ । ਉਹਨਾਂ ਨੇ ਦੱਸਿਆ ਕਿ ਸਾਡਾ ਕੰਪਨੀਆਂ
ਵੱਲੋਂ ਸੋਸ਼ਣ ਕੀਤਾ ਜਾ ਰਿਹਾ ਹੈ।
ਉਹਨਾਂ ਨੇ ਐਮ.ਐਲ.ਏ. ਸਾਹਿਬ ਅੱਗੇ ਮੰਗ ਰੱਖੀ ਕਿ ਸਾਨੂੰ ਕੰਪਨੀਆਂ ਦੇ ਜਾਲ਼ ਵਿੱਚੋਂ ਕੱਢਕੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ
ਜਾਵੇ। ਅਧਿਆਪਕ ਆਗੂ ਗੋਬਿੰਦ ਮਿੱਤਲ ਝੁਨੀਰ ਨੇ ਦੱਸਿਆ ਕਿ 9 ਜੂਨ 2021 ਤੋਂ ਅਸੀਂ ਪਟਿਆਲਾ ਵਿਖੇ ਪੱਕਾ ਮੋਰਚਾ ਲਗਾ ਕੇ
ਬੈਠੇ ਹਾਂ ਪਰ ਅਜੇ ਤੱਕ ਸਾਡੀ ਮੰਗ ਤੇ ਸਰਕਾਰ ਗੌਰ ਨਹੀਂ ਕਰ ਰਹੀ । ਅਸੀਂ ਅਨੇਕਾਂ ਰੈਲੀਆਂ ਪਟਿਆਲਾ ਤੇ ਮੋਰਿੰਡਾ ਵਿਖੇ ਕਰ ਚੁੱਕੇ
ਹਾਂ ਪਰ ਸਰਕਾਰ ਨੇ ਸਾਡੀ ਮੰਗ ਕਿਸੇ ਤਣ-ਪੱਤਣ ਨਹੀਂ ਲਾਈ । ਆਗੂ ਨੇ ਐਮ.ਐਲ.ਏ ਮੰਗ ਰੱਖੀ ਕਿ ਸਾਡੀ ਮੰਗ ਮੁੱਖ ਮੰਤਰੀ ਚੰਨੀ
ਤੱਕ ਪਹੁੰਚਦੀ ਕੀਤੀ ਜਾਵੇ । ਐਮ.ਐਲ.ਏ. ਨਾਜ਼ਰ ਸਿੰਘ ਮਾਨਸ਼ਾਹੀਆ ਨੇ ਅਧਿਆਪਕਾਂ ਨੂੰਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ
ਦਾ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਤੱਕ ਪੁੱਜਦਾ ਕਰਨਗੇ । ਇਸ ਸਮੇਂ ਜੀ.ਟੀ.ਯੂ. ਦੇ ਬਲਾਕ ਪ੍ਰਧਾਨ ਹਰਦੀਪ ਸਿੰਘ ਰੋੜੀ,
ਹਰਜਿੰਦਰ ਸਿੰਘ ਅਨੂਪਗੜ੍ਹ ਜ਼ਿਲ੍ਹਾ ਸਕੱਤਰ ਡੀ.ਟੀ.ਐਫ. ਮਾਨਸਾ, ਸੀਨੀਅਰ ਅਧਿਆਪਕ ਆਗੂ ਗੁਰਤੇਜ ਉੱਭਾ, ਲਖਵਿੰਦਰ
ਮਾਨ(ਜੀ.ਟੀ.ਯੂ.) ਕੁਲਦੀਪ ਅੱਕਾਂਵਾਲੀ,ਰਾਜਵਿੰਦਰ ਬਹਿਣੀਵਾਲ,ਬਲਜਿੰਦਰ ਅਕਲੀਆ,ਨਵਜੋਸ਼ ਸਪੋਲੀਆ,ਦਮਨਜੀਤ ਸਿੰਘ
ਸਾਇੰਸ ਮਾਸਟਰ, ਸੁਖਚੈਨ ਸਿੰਘ ਸੇਖੋਂ ਆਦਿ ਹਾਜ਼ਰ ਸਨ ।

NO COMMENTS