Night Curfew: ਅੱਜ ਸ਼ਾਮ ਸੱਤ ਵਜੇ ਤੋਂ ਲਾਗੂ ਹੋਗੀਆ ਨਾਈਟ ਕਰਫਿਊ, ਪੁਲਿਸ ਕਰਵਾ ਰਹੀ ਮੁਨਾਦੀ

0
145

ਚੰਡੀਗੜ, 21 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ ਅੰਦਰ ਲਗਾਤਾਰ ਵਧਦੇ ਕੋਰੋਨਾ ਕੇਸਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਸਖ਼ਤ ਫੈਸਲਾ ਲੈਂਦਿਆ ਸੂਬੇ ਦੇ ਸਾਰੇ ਸ਼ਹਿਰਾਂ ‘ਚ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਅੱਜ ਸ਼ਾਮ 7 ਵਜੇ ਤੋਂ ਸੂਬੇ ਭਰ ‘ਚ ਨਾਈਟ ਕਰਫਿਊ ਲਾਗੂ ਹੋ ਜਾਵੇਗਾ। ਇਸ ਦੇ ਨਾਲ ਹੀ ਵੀਕਐਂਡ ਲੌਕਡਾਊਨ ਦਾ ਵੀ ਐਲਾਨ ਕੀਤਾ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਦੋ ਦਿਨ ਪਹਿਲਾਂ ਰਾਤ 9 ਵਜੇ ਤੋਂ ਨਾਈਟ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਸੀ ਪਰ ਹੁਣ ਪੰਜਾਬ ਸਰਕਾਰ ਨੇ ਹੋਰ ਸਖ਼ਤੀ ਕਰਦਿਆਂ ਇਸ ਨੂੰ ਸ਼ਾਮ 7 ਵਜੇ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਪੂਰੀ ਤਰਾਂ ਨਾਲ ਪੰਜਾਬ ਵਿੱਚ ਪੁਲਿਸ ਵੱਲੋਂ ਬਕਾਇਦਾ ਮੁਨਾਦੀ ਕਰਵਾਈ ਜਾ ਰਹੀ ਹੈ। ਪੁਲਿਸ ਦੇ ਮੁਲਾਜ਼ਮ ਅਨਾਉਂਸਮੈਂਟ ਕਰਕੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੂੰ ਅਪੀਲ ਕਰ ਰਹੇ ਹਨ ਕਿ ਸਮੂਹ ਦੁਕਾਨਦਾਰ 7 ਵਜੇ ਆਪਣੀਆਂ ਦੁਕਾਨਾਂ ਬੰਦ ਕਰਕੇ ਸਾਰੇ ਦੁਕਾਨਦਾਰ ਘਰ ਚਲੇ ਗਏ

NO COMMENTS