*LPU ‘ਚ 9ਵੀਂ ਮੰਜ਼ਿਲ ਤੋਂ ਡਿੱਗਕੇ ਵਿਦਿਆਰਥੀ ਦੀ ਮੌਤ, ਹਾਦਸਾ ਜਾਂ ਖ਼ੁਦਕੁਸ਼ੀ ਜਾਂਚ ਦਾ ਵਿਸ਼ਾ*

0
8

03 ਮਈ (ਸਾਰਾ ਯਹਾਂ/ਬਿਊਰੋ ਨਿਊਜ਼)ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉੱਥੇ ਹੀ ਇਹ ਹਾਦਸੇ ਵਾਲੀ ਜਗ੍ਹਾ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ਜਿਸ ਵਿੱਚ ਖੂਨ ਨਾਲ ਲੱਥਪੱਥ ਮਯੰਕ ਦਾ ਲਾਸ਼ ਦਿਖਾਈ ਦੇ ਰਹੀ ਹੈ।

 ਜਲੰਧਰ-ਫਗਵਾੜਾ ਹਾਈਵੇ ਉੱਤੇ ਬਣੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਦੇਰ ਰਾਤ ਹਰਿਆਣਾ ਦੇ ਇੱਕ ਵਿਦਿਆਰਥੀ ਦੀ 9ਵੀਂ ਮੰਜਲ ਤੋਂ ਡਿੱਗਕੇ ਮੌਤ ਹੋ ਗਈ। ਇਹ ਖ਼ੁਦਕੁਸ਼ੀ ਹੈ ਜਾਂ ਹਾਦਸਾ ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਹਰਿਆਣਾ ਦੇ ਰਹਿਣ ਵਾਲੇ ਮਯੰਕ ਵਜੋਂ ਹੋਈ ਹੈ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉੱਥੇ ਹੀ ਇਹ ਹਾਦਸੇ ਵਾਲੀ ਜਗ੍ਹਾ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ਜਿਸ ਵਿੱਚ ਖੂਨ ਨਾਲ ਲੱਥਪੱਥ ਮਯੰਕ ਦਾ ਲਾਸ਼ ਦਿਖਾਈ ਦੇ ਰਹੀ ਹੈ।

ਕਿਵੇਂ ਤੇ ਕਦੋਂ ਵਾਪਰੀ ਇਹ ਘਟਨਾ

ਇਹ ਘਟਨਾ ਰਾਤ ਕਰੀਬ 10ਵਜੇ ਦੀ ਹੈ। ਮਯੰਕ 9ਵੀਂ ਮੰਜਲ ਉੱਤੇ ਰਹਿੰਦਾ ਹੈ। ਦੇਰ ਰਾਤ ਜਦੋਂ ਉਹ ਥੱਲੇ ਡਿੱਗਿਆ ਤਾਂ ਜ਼ੋਰਦਾਰ ਆਵਾਜ਼ ਆਈ ਜਿਸ ਤੋਂ ਬਾਅਦ ਥੱਲੇ ਵਿਦਿਆਰਥੀਆਂ ਦਾ ਇਕੱਠ ਹੋਇਆ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਮਯੰਕ ਨੂੰ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ

ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?

ਸਤਨਾਮਪੁਰਾ ਥਾਣੇ ਦੇ ਐਸਐਚਓ ਗੌਰਵ ਧੀਰ ਨੇ ਦੱਸਿਆ ਕਿ ਪੁਲਿਸ ਖੁਦਕੁਸ਼ੀ ਸਮੇਤ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਹਰਿਆਣਾ ਦੇ ਰਹਿਣ ਵਾਲੇ ਮਯੰਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਭੇਜ ਦਿੱਤਾ ਹੈ। ਫਗਵਾੜਾ ਕਪੂਰਥਲਾ ਪੁਲਿਸ ਨੇ ਮਾਮਲੇ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਜਲਦ ਹੀ ਮਾਮਲੇ ‘ਚ ਕਾਰਵਾਈ ਕਰੇਗੀ।

NO COMMENTS