IPL ਇਤਿਹਾਸ ਦੇ ਸਭ ਤੋਂ ਮਹਿੰਗੇ ਰਹੇ ਯੁਵਰਾਜ ਨੂੰ ਨਹੀਂ ਮਿਲਿਆ ਕੋਈ ਖਰੀਦਦਾਰ

0
34

ਚੰਡੀਗੜ੍ਹ: ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਦੇ ਹੁਣ ਤਕ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ ਯੁਵਰਾਜ ਸਿੰਘ ਨੂੰ ਇਸ ਵਾਰ ਸ਼ੁਰੂਆਤੀ ਗੇੜ ਵਿੱਚ ਕੋਈ ਖਰੀਦਦਾਰ ਨਹੀਂ ਮਿਲਿਆ। ਯੁਵਰਾਜ ਸਿੰਘ ਲਈ ਮੂਲ ਕੀਮਤ ਇੱਕ ਕਰੋੜ ਰੁਪਏ ਸੀ। ਸਾਲ 2015 ਵਿੱਚ ਦਿੱਲੀ ਡੇਅਰਡੇਵਿਲਜ਼ ਦੀ ਟੀਮ ਨੇ ਯੁਵਰਾਜ ਨੂੰ 16 ਕਰੋੜ ਰੁਪਏ ਵਿੱਚ ਖਰੀਦਿਆ ਸੀ ਤੇ ਪਿਛਲੇ ਸੀਜ਼ਨ ਵਿੱਚ ਯੁਵਰਾਜ ਕਿੰਗਜ਼ 11 ਪੰਜਾਬ ਵੱਲੋਂ ਖੇਡੇ ਸਨ। ਕਿੰਗਜ਼ ਇਲੈਵਨ ਪੰਜਾਬ ਵੱਲੋਂ ਯੁਵਰਾਜ ਸਿੰਘ ਨੂੰ ਪਿਛਲੀ ਵਾਰ ਵੀ ਸਭ ਤੋਂ ਅਖੀਰ ਵਿੱਚ ਖਰੀਦਿਆ ਗਿਆ ਸੀ।

ਯੁਵਰਾਜ ਨੇ ਆਪਣੇ ਆਈਪੀਐਲ ਕਰੀਅਰ ਵਿੱਚ ਹੁਣ ਤਕ 128 ਮੈਚ ਖੇਡੇ ਹਨ ਤੇ 25 ਦੀ ਔਸਤ ਨਾਲ 2652 ਦੌੜਾਂ ਬਣਾਈਆਂ ਹਨ। ਇਸ ਦੌਰਾਨ ਯੁਵੀ ਨੇ 12 ਅਰਧ ਸੈਂਕੜੇ ਵੀ ਜੜੇ ਹਨ। ਗੇਂਦਬਾਜ਼ੀ ਕਰਦਿਆਂ ਆਈਪੀਐਲ ਟੀ-20 ਕਰੀਅਰ ਵਿੱਚ 7.44 ਦੀ ਦਰ ਨਾਲ 36 ਵਿਕਟਾਂ ਵੀ ਲਈਆਂ ਹਨ।

ਇੱਕ ਕਰੋੜ ਦੇ ਬੇਸ ਪ੍ਰਾਈਸ ਵਾਲੇ ਖਿਡਾਰੀਆਂ ਵਿੱਚ ਚਾਰ ਭਾਰਤੀਆਂ ਸਮੇਤ ਕੁੱਲ 19 ਖਿਡਾਰੀ ਹਨ। ਯੁਵਰਾਜ ਸਿੰਘ, ਅਕਸ਼ਰ ਪਟੇਲ ਤੇ ਮੁਹੰਮਦ ਸ਼ੰਮੀ ਦੀ ਮੂਲ ਕੀਮਤ ਇੱਕ ਕਰੋੜ ਹੈ। ਯੁਵਰਾਜ ਤੇ ਅਕਸ਼ਰ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਮੁੜ ਤੋਂ ਨਹੀਂ ਖਰੀਦਿਆ ਹੈ ਤੇ ਦਿੱਲੀ ਡੇਅਰਡੇਵਿਲਜ਼ ਨੇ ਵੀ ਸ਼ੰਮੀ ਨਾਲੋਂ ਨਾਤਾ ਤੋੜ ਲਿਆ ਹੈ। ਯੁਵਰਾਜ ਦੀ ਇਸ ਹਾਲਤ ਪਿੱਛੇ ਉਨ੍ਹਾਂ ਦੀ ਮੰਦਾ ਪਿਆ ਪ੍ਰਦਰਸ਼ਨ ਹੈ।


EDITED BY : SARA YAHA | | Last Updated : 6:51 PM 18 ਦਸੰਬਰ  2018

LEAVE A REPLY

Please enter your comment!
Please enter your name here