ICMR ਦਾ ਕੋਰੋਨਾ ਬਾਰੇ ਵੱਡਾ ਖੁਲਾਸਾ! ਦੇਸ਼ ‘ਚ ਨਹੀਂ ਵਾਇਰਸ ਦਾ ਕੋਈ ਭਾਰਤੀ ਵੇਰੀਐਂਟ

0
78

ਨਵੀਂ ਦਿੱਲੀ 31,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਭਾਰਤ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਵਿਖਾਈ ਦੇ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦੌਰਾਨ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕਿਹਾ ਹੈ ਕਿ ਦੇਸ਼ ‘ਚ ਕੋਰੋਨਾ ਵਾਇਰਸ ਦਾ ਇਕ ਵੀ ਭਾਰਤੀ ਵੇਰੀਐਂਟ ਕੇਸ ਸਾਹਮਣੇ ਨਹੀਂ ਆਇਆ ਹੈ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਘੋਸ਼ਣਾ ਕੀਤੀ ਹੈ ਕਿ ਦੇਸ਼ ‘ਚ ਹੁਣ ਤੱਕ ਕੋਰੋਨਾ ਵਾਇਰਸ ਦਾ ਇਕ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਿਸ ‘ਚ ਭਾਰਤੀ ਵੇਰੀਐਂਟ ਹੋਵੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ICMR ਦੇ ਜਨਰਲ ਸੱਕਤਰ ਬਲਰਾਮ ਭਾਰਗਵ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਕੋਈ ਭਾਰਤੀ ਵੇਰੀਐਂਟ ਨਹੀਂ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਵੈਕਸੀਨ ਅਤੇ ਕੋਵਿਸ਼ੀਲਡ ਟੀਕਿਆਂ ਨੇ ਯੂਕੇ ਅਤੇ ਬ੍ਰਾਜ਼ੀਲ ਦੇ ਵੇਰੀਐਂਟਾਂ ਵਿਰੁੱਧ ਆਪਣਾ ਅਸਰ ਵਿਖਾਇਆ ਹੈ, ਜਦਕਿ ਦੱਖਣ ਅਫ਼ਰੀਕਾ ਦੇ ਵੇਰੀਐਂਟ ਦੀ ਵੈਕਸੀਨ ‘ਤੇ ਹਾਲੇ ਕੰਮ ਚੱਲ ਰਿਹਾ ਹੈ।

ਦੇਸ਼ ਦੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਜਦੋਂ ਵੀ ਕੋਈ ਵਾਇਰਸ ਆਪਣੀ ਥਾਂ ਬਦਲ ਜਾਂਦਾ ਹੈ ਤਾਂ ਇਸ ‘ਚ ਮਹੱਤਵਪੂਰਣ ਤਬਦੀਲੀਆਂ ਆਉਂਦੀਆਂ ਹਨ। ਇਸ ਲਈ ਵੈਕਸੀਨ ਦਾ ਇਸ ‘ਤੇ ਟੈਸਟ ਕਰਨਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਵੈਕਸੀਨ ਵਾਇਰਸ ਵਿਰੁੱਧ ਪ੍ਰਭਾਵਸ਼ਾਲੀ ਹੈ ਜਾਂ ਨਹੀਂ।

ਦੇਸ਼ ਦੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਜਦੋਂ ਵੀ ਕੋਈ ਵਾਇਰਸ ਆਪਣੀ ਥਾਂ ਤੋਂ ਸ਼ਿਫ਼ਟ ਹੁੰਦਾ ਹੈ ਤਾਂ ਇਸ ‘ਚ ਮਹੱਤਵਪੂਰਣ ਤਬਦੀਲੀਆਂ ਆਉਂਦੀਆਂ ਹਨ। ਇਸ ਲਈ ਇਸ ‘ਤੇ ਵੈਕਸੀਨ ਦਾ ਟੈਸਟ ਕਰਨਾ ਜ਼ਰੂਰੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਵੈਕਸੀਨ ਵਾਇਰਸ ਵਿਰੁੱਧ ਪ੍ਰਭਾਵਸ਼ਾਲੀ ਹੈ ਜਾਂ ਨਹੀਂ।

ਕੋਰੋਨਾ ਦਾ ਡਬਲ ਮਿਊਟੈਂਟ ਵੇਰੀਐਂਟ

ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਭਾਰਤ ‘ਚ ਕੋਰੋਨਾ ਵਾਇਰਸ ਦੇ ਨਵੇਂ ‘ਡਬਲ ਮਿਊਟੈਂਟ’ ਵੇਰੀਐਂਟ’ ਦਾ ਪਤਾ ਲੱਗਿਆ ਹੈ। ਮੰਤਰਾਲੇ ਨੇ ਦੱਸਿਆ ਸੀ ਕਿ ਕਈ ‘ਵੇਰੀਐਂਟ ਆਫ਼ ਕੰਸਰਸ’ ਦੇਸ਼ ਦੇ 18 ਸੂਬਿਆਂ ‘ਚ ਮਿਲੇ ਹਨ। ਇਸ ਦਾ ਮਤਲਬ ਹੈ ਕਿ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਕਿਸਮਾਂ ਦੇ ਕੋਰੋਨਾ ਵਾਇਰਸ ਪਾਏ ਜਾ ਰਹੇ ਹਨ, ਜੋ ਸਿਹਤ ਉੱਤੇ ਨੁਕਸਾਨਦੇਹ ਪ੍ਰਭਾਵ ਪਾ ਸਕਦੇ ਹਨ। ਇਸ ਦੌਰਾਨ ਨਵੀਂ ਚਿਤਾਵਨੀ ਅਜਿਹੇ ਸਮੇਂ ਆਈ ਹੈ, ਜਦੋਂ ਭਾਰਤ ‘ਚ ਕੋਰੋਨਾ ਲਾਗ ਦੇ ਕੇਸ ਇੱਕ ਵਾਰ ਫਿਰ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਕਈ ਸੂਬੇ ਲੌਕਡਾਊਨ ਲਾਗੂ ਕਰਨ ਦੀ ਤਿਆਰੀ ‘ਚ ਹਨ।

ਕਿੰਨਾ ਖ਼ਤਰਨਾਕ ਹੈ ਡਬਲ ਮਿਊਟੈਂਟ‘ ਵੇਰੀਐਂਟ?

ਡਬਲ ਮਿਊਟੈਂਟ’ ਵੇਰੀਐਂਟ ਖ਼ਤਰਨਾਕ ਹੈ, ਕਿਉਂਕਿ ਇਹ ਨਾ ਸਿਰਫ਼ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਤੋਂ ਬਚ ਸਕਦਾ ਹੈ, ਸਗੋਂ ਸਰੀਰ ‘ਚ ਲਾਗ ਨੂੰ ਤੇਜ਼ੀ ਨਾਲ ਫੈਲਾ ਸਕਦਾ ਹੈ। ਇਹ ਵੇਰੀਐਂਟ ਇਸ ਲਈ ਵੀ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਵਾਇਰਸ ਦੇ ਇਕੋ ਰੂਪ ‘ਚ ਦੋ ਤਬਦੀਲੀਆਂ ਹੋਈਆਂ ਹਨ।

NO COMMENTS