*HDFC ਬੈੰਕ ‘ਚ ਵੱਡੀ ਲੁੱਟ, 50 ਲੱਖ ਰੁਪਏ ਦੀ ਨਕਦੀ ਨਾਲ ਲੁਟੇਰੇ ਫਰਾਰ*

0
132

ਤਰਨਤਾਰਨ  04,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼)ਜੰਡਿਆਲਾ ਰੋਡ ਤੇ ਸਥਿਤੀ ਐਚਡੀਐਫਸੀ ਬੈਂਕ ਨੂੰ ਲੁਟੇਰੇ ਨੇ ਆਪਣਾ ਨਿਸ਼ਾਨਾ ਬਣਾਇਆ ਹੈ।ਬੈਂਕ ਵਿੱਚ ਦਿਨ ਦਿਹਾੜੇ 50 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦੇ ਕੇ ਲੁਟੇਰੇ ਫਰਾਰ ਹੋ ਗਏ।ਜਾਣਕਾਰੀ ਮੁਤਾਬਿਕ ਦੋ ਹੀ ਮੁਲਜ਼ਮ ਸੀ ਅਤੇ ਇੱਕ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ।

SSP ਤਰਨਤਾਰਨ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਕਿਹਾ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਨਾਕਾ ਬੰਦੀ ਕੀਤੀ ਜਾ ਰਹੀ ਹੈ।ਪੁਲਿਸ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਸੀਸੀਟੀਵੀ ਵੀ ਖੰਗਾਲ ਰਹੀ ਹੈ।

NO COMMENTS