EXCLUSIVE : ਰਾਜੀਵ ਚੌਕ ਮੈਟਰੋ ਸਟੇਸ਼ਨ ‘ਤੇ ਲੱਗੇ ‘ਗੋਲੀ ਮਾਰੋ…’ ਦੇ ਨਾਅਰੇ, 6 ਲੋਕ ਹਿਰਾਸਤ ਵਿਚ

0
33

ਨਵੀਂ ਦਿੱਲੀ: ਸ਼ਨੀਵਾਰ ਨੂੰ ਦਿੱਲੀ ਦੇ ਸਭ ਤੋਂ ਰੁਝੇਵੇਂ ਵਾਲੇ ਮੈਟਰੋ ਸਟੇਸ਼ਨਾਂ ਚੋਂ ਇੱਕ ਰਾਜੀਵ ਚੌਕ ਵਿੱਚ ਕੁਝ ਲੋਕਾਂ ਨੇ ‘ਦੇਸ਼ ਦੇ ਗੱਦਾਰਾਂ ਨੂੰ ਮਾਰੋ’ ਦੇ ਨਾਅਰੇ ਲਗਾਏ। ਇਸ ਘਟਨਾ ਦਾ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਵ੍ਹਾਈਟ ਟੀ-ਸ਼ਰਟ ਪਾਏ ਕੁਝ ਲੋਕ ਦੇਸ਼ ਦੇ ਨਾਅਰੇ ਲਗਾਉਂਦੇ ਹੋਏ, ਗਦਾਰਾਂ ਨੂੰ ਗੋਲੀ ਮਾਰਨ ਦੀ ਗੱਲ ਕਰਦੇ ਲਜ਼ਰ ਆ ਰਹੇ ਹਨ। ਇਸ ਮਾਮਲੇ ਵਿੱਚ ਛੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਦਿੱਲੀ ਮੈਟਰੋ ਦੀ ਸੁਰੱਖਿਆ ਦੇਖਣ ਵਾਲੀ ਸੀਆਈਐਸਐਫ ਦੇ ਜਵਾਨ ਨੇ ਪ੍ਰਦਰਸ਼ਨਕਾਰੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਸਾਰੇ ਛੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੀਆਈਐਸਐਫ ਨੇ ਕਿਹਾ, “ਛੇ ਨੌਜਵਾਨ 29 ਫਰਵਰੀ ਨੂੰ ਸਵੇਰੇ 10.25 ਵਜੇ ਰਾਜੀਵ ਚੌਕ ਮੈਟਰੋ ਸਟੇਸ਼ਨ ’ਤੇ ਨਾਅਰੇਬਾਜ਼ੀ ਕਰਦੇ ਵੇਖੇ ਗਏ। ਉਨ੍ਹਾਂ ਨੂੰ ਤੁਰੰਤ ਸੀਆਈਐਸਐਫ ਨੇ ਰੋਕ ਲਿਆ ਅਤੇ ਅਗਲੀ ਕਾਰਵਾਈ ਲਈ ਪੁਲਿਸ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਮੈਟਰੋ ਰੇਲ ਚਲਦੀ ਰਹੀ।”

ਨਾਅਰੇਬਾਜ਼ੀ ਕਰਨ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਦੇ ਕਾਰਪੋਰੇਟ ਕਮਿਊਨੀਕੇਸ਼ਨ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਅਨੁਜ ਦਿਆਲ ਨੇ ਕਿਹਾ, “ਇਸ ਵੀਡੀਓ ਦੇ ਸੰਦਰਭ ‘ਚ ਦੱਸਿਆ ਗਿਆ ਹੈ ਕਿ ਇਹ ਘਟਨਾ ਅੱਜ ਸਵੇਰੇ ਮੈਟਰੋ ਸਟੇਸ਼ਨ ‘ਤੇ ਵਾਪਰੀ ਅਤੇ ਡੀਐਮਆਰਸੀ ਅਤੇ ਸੀਆਈਐਸਐਫ ਦੇ ਜਵਾਨਾਂ ਨੇ ਅਗਲੀ ਕਾਰਵਾਈ ਕੀਤੀ। ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਤੁਰੰਤ ਦਿੱਲੀ ਮੈਟਰੋ ਰੇਲ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।”

NO COMMENTS