DJ ਤੇ ਔਰਕੈਸਟਰਾ ਕਲਾਕਾਰਾਂ ਵੱਲੋਂ ਮੋਗਾ ‘ਚ ਪ੍ਰਦਰਸ਼ਨ, ਕੰਮ ਮੁੜ ਸ਼ੁਰੂ ਕਰਨ ਦੀ ਮੰਗੀ ਇਜਾਜ਼ਤ

0
28

ਮੋਗਾ 28 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਕੋਰੋਨਾਵਾਇਰਸ ਕਾਰਨ ਦੇਸ਼ ਭਰ ‘ਚ ਲੱਗੇ ਲੌਕਡਾਊਨ ਕਾਰਨ ਸਾਰੇ ਕੰਮ ਕਾਜ ਠੱਪ ਪਏ ਹਨ।ਸਰਕਾਰ ਨੇ ਦੇਸ਼ ਦੀ ਆਰਥਿਕਤ ਨੂੰ ਮੁੜ ਲੀਹ ਤੇ ਲਿਆਉਣ ਲਈ ਕਈ ਅਦਾਰੇ ਅਤੇ ਕੰਮ ਕਾਜ ਖੋਲ ਦਿੱਤੇ ਹਨ।ਪਰ ਹਾਲੇ ਵੀ ਬਹੁਤ ਸਾਰੇ ਕਾਰੋਬਾਰ ਐਸੇ ਹਨ ਜੋ ਪਿਛਲੇ ਪੰਜ ਛੇ ਮਹੀਨੇ ਤੋਂ ਪੂਰੀ ਤਰ੍ਹਾਂ ਠੱਪ ਪਏ ਹਨ।ਉਨ੍ਹਾਂ ਵਿੱਚੋਂ ਇੱਕ ਹਨ DJ ਅਤੇ ਔਰਕੈਸਟਰਾ ਮਾਲਕ ਅਤੇ ਵਰਕਰ।ਵਿਆਹਾਂ ਦੇ ਵਿੱਚ ਸਰਕਾਰ ਵਲੋਂ ਲਾਈਆਂ ਪਾਬੰਦੀਆਂ ਕਾਰਨ ਸਿਰਫ 30 ਵਿਅਕਤੀਆਂ ਨੂੰ ਹੀ ਵਿਆਹਾਂ ‘ਚ ਸ਼ਾਮਲ ਹੋਣ ਦੀ ਇਜਾਜ਼ਤ ਹੈ।

ਇਸੇ ਦੇ ਚੱਲਦੇ ਅੱਜ ਪੰਜਾਬ DJ ਐਸੋਸੀਏਸ਼ਨ ਦੇ ਬੈਨਰ ਹੇਠ ਸਮੂਹ ਪੰਜਾਬ ਭਰ ਦੇ DJ ਮਾਲਕ ਅਤੇ ਵਰਕਰ ਮੋਗਾ ਵਿਖੇ ਇੱਕਤਰ ਹੋਏ ਅਤੇ ਮੋਗਾ ਤੋਂ ਜਗਰਾਓਂ ਤੱਕ ਮਾਰਚ ਕੱਢਿਆ ਤੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਅੱਗੇ ਗੁਹਾਰ ਲਾਈ ਕੇ ਸਰਕਾਰ ਜਿੱਥੇ ਬਾਕੀ ਕਾਰੋਬਾਰਾਂ ਨੂੰ ਖੋਲ ਰਹੀ ਹੈ ਉੱਥੇ ਹੀ ਉਨ੍ਹਾਂ ਬਾਰੇ ਵੀ ਸੋਚਿਆ ਜਾਵੇ ਅਤੇ ਉਨ੍ਹਾਂ ਦਾ ਕੰਮ ਖੋਲਿਆ ਜਾਵੇ।

ਐਸੋਸੀਏਸ਼ਨ ਦੇ ਪ੍ਰਧਾਨ ਸੁੱਖ ਸ਼ੇਰਪੁਰ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਬਾਰੇ ਵੀ ਸੋਚਨਾ ਚਾਹਿਦਾ ਹੈ।ਉਨ੍ਹਾਂ ਦੇ ਕੰਮ ਵੀ ਖੋਲਣੇ ਚਾਹਿਦੇ ਹਨ।ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਭਾਵੇਂ ਸਾਡੇ ਕੰਮ ਲਈ SOPs ਜਾਰੀ ਕਰ ਦੇਵੇ ਪਰ ਉਨ੍ਹਾਂ ਦਾ ਕੰਮ ਖੋਲਿਆ ਜਾਵੇ।ਇਸ ਦੌਰਾਨ ਚੰਡੀਗੜ੍ਹ ਤੋਂ ਜਸਵੀਰ ਜੱਸੀ, ਨਕੋਦਰ ਤੋਂ ਸੌਢੀ, ਨਵ ਕਲੋਆ, ਲਵੀ, ਬਾਈ ਦਰਸ਼ੀ ਅਤੇ ਅਮਰਿਤ ਸਮੇਤ ਪੰਜਾਬ ਭਰ ਤੋਂ ਡੀਜੀ ਕਾਰੋਬਾਰੀਆਂ ਨੇ ਇਸ ਰੋਸ ਮੁਜ਼ਾਹਰੇ ‘ਚ ਹਿੱਸਾ ਲਿਆ।

NO COMMENTS