Coronavirus: ਅੱਧੀ ਰਾਤ ਤੋਂ ਦੇਸ਼ ਭਰ ‘ਚ ਬੰਦ ਉਡਾਨਾਂ : 11.59 ਵਜੇ ਤੱਕ

0
29

ਮੁੰਬਈ: ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸ਼ਹਿਰੀ ਹਵਾਈ ਮੰਤਰਾਲੇ ਮੁਤਾਬਕ ਬੁੱਧਵਾਰ ਤੋਂ ਭਾਰਤ ‘ਚ ਕਿਸੇ ਵੀ ਘਰੇਲੂ ਕਮਰਸ਼ੀਅਲ ਉਡਾਨ ਦੀ ਸੇਵਾ ਨਹੀਂ ਦਿੱਤੀ ਜਾਵੇਗੀ। ਬਿਆਨ ‘ਚ ਕਿਹਾ ਗਿਆ ਹੈ ਕਿ ਹਵਾਈ ਕੰਪਨੀਆਂ ਨੂੰ ਆਪਣੇ ਸਾਰੇ ਘਰੇਲੂ ਉਡਾਨ ਦੇ ਯਾਤਰੀਆਂ ਨੂੰ ਮੰਗਲਵਾਰ ਦੇਰ ਰਾਤ 11.59 ਵਜੇ ਤੱਕ ਉਨ੍ਹਾਂ ਦੀ ਮੰਜ਼ਿਲ ਤੱਕ ਛੱਡਣਾ ਹੋਵੇਗਾ।

ਇਸ ਤੋਂ ਪਹਿਲਾਂ ਸਰਕਾਰ ਨੇ ਸਾਰੀਆਂ ਅੰਤਰਾਸ਼ਟਰੀ ਉਡਾਨਾਂ ‘ਤੇ ਰੋਕ ਲਗਾ ਦਿੱਤੀ ਸੀ। ਸਰਕਾਰ ਨੇ ਏਅਰਲਾਈਨ ਕੰਪਨੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਏਅਰਲਾਈਨ ਕੰਪਨੀ ਨੂੰ ਹਵਾਈ ਆਵਾਜਾਈ ਦੀ ਇਸ ਤਰ੍ਹਾਂ ਦੀ ਯੋਜਨਾ ਬਨਾਉਣੀ ਹੋਵੇਗੀ ਕਿ ਅੱਜ ਫਲਾਈਟ 23.59 ਵਜੇ ਯਾਨੀ ਘੜੀ ਦੀ ਸੂਈ ‘ਚ ਰਾਤ ਦੇ 12 ਵਜਣ ਤੇ ਕੈਲੇਂਡਰ ‘ਤੇ 24 ਤਰੀਕ ਹੋਣ ਤੋਂ ਪਹਿਲਾਂ ਹੀ ਯਾਤਰੀ ਜਹਾਜ਼ ਜ਼ਮੀਨ ‘ਤੇ ਉਤਰ ਜਾਵੇ। ਨਿਰਦੇਸ਼ਾਂ ਮੁਤਾਬਕ ਕਾਰਗੋ ਜਹਾਜ਼ ਸੇਵਾ ‘ਤੇ ਇਹ ਲਾਗੂ ਨਹੀਂ ਹੁੰਦਾ।

NO COMMENTS