*CM ਭਗਵੰਤ ਮਾਨ ਤੇ ਸਪੀਕਰ ਸੰਧਵਾ ਵਿਚਾਲੇ ਰੇੜਕਾ ਹੋਇਆ ਦੂਰ, ਕੀ ਹੁਣ ਨਹੀਂ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਨੂੰ ਖ਼ਤਰਾ ?*

0
108

ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਚਾਲੇ ਪੈਦਾ ਹੋਇਆ ਰੇੜਕਾ ਹੁਣ ਦੂਰ ਹੋ ਗਿਆ ਹੈ। ਦੋਵਾਂ ਵਿਚਾਲੇ ਕਾਫ਼ੀ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਇਸ ਤਕਰਾਰ ਨੂੰ ਦੁਰ ਕਰਨ ਵਿੱਚ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। 


ਸੰਜੇ ਸਿੰਘ ਨੇ ਦੋਵਾਂ ਲੀਡਰਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਦੂਜੀ ਮੀਟਿੰਗ ਕੀਤੀ ਜੋ ਸੀਐਮ ਦੀ ਰਿਹਾਇਸ਼ ‘ਤੇ ਹੋਈ ਸੀ। ਪਹਿਲੀ ਮੀਟਿੰਗ ਪੰਜਾਬ ਵਿਧਾਨ ਸਭਾ ਕੰਪਲੈਕਸ ਵਿਚ ਹੋਈ ਸੀ ਜੋ ਭਗਵੰਤ ਮਾਨ ਅਤੇ ਕੁਲਤਾਰ ਸੰਧਵਾਂ ‘ਚ ਚੱਲ ਰਹੀ ਸਿਆਸੀ ਅਣਬਣ ਸਬੰਧੀ ਸੀ।

 
ਬੀਤੇ ਦਿਨ ਹੋਈ ਮੀਟਿੰਗ ਵਿਚ ਭਗਵੰਤ ਮਾਨ ਤੇ ਕੁਲਤਾਰ ਸੰਧਵਾਂ ਨੇ ਸੰਕੇਤ ਦਿੱਤਾ ਹੈ ਕਿ ਪਾਰਟੀ ਵਿਚ ਹੁਣ ਸਭ ਠੀਕ ਠਾਕ ਹੈ। ਪਹਿਲਾਂ ਵਾਂਗ ਨੌਰਮਲ ਹੈ। ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਇਸ ਵੇਲੇ ਸੰਕਟ ਵਿਚ ਹੈ ਅਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸ਼ਰਾਬ ਘੁਟਾਲਾ ਮਾਮਲੇ ਤਹਿਤ ਜੇਲ੍ਹ ਵਿੱਚ ਬੰਦ ਹਨ। 

ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ ਮਗਰੋਂ ਵਿਰੋਧੀ ਧਿਰਾਂ ਨੇ ਇਸ ਗੱਲ ਨੂੰ ਹਵਾ ਦਿੱਤੀ ਸੀ ਕਿ ਕੁਲਤਾਰ ਸਿੰਘ ਸੰਧਵਾਂ ਆਪਣੇ ਧੜੇ ਨਾਲ ਦਿੱਲੀ ਵਿਚ ਆਪਣੀ ਸਿਆਸੀ ਤਰੱਕੀ ਲਈ ਹੰਭਲਾ ਮਾਰ ਰਹੇ ਹਨ। ਪਤਾ ਲੱਗਾ ਹੈ ਕਿ ਸੰਜੇ ਸਿੰਘ ਇਨ੍ਹਾਂ ਪ੍ਰਸਥਿਤੀਆਂ ਵਿਚ ਪਾਰਟੀ ਦੇ ਆਗੂਆਂ ਵਿਚਲੀਆਂ ਦੂਰੀਆਂ ਨੂੰ ਖ਼ਤਮ ਕਰਨ ਵਿਚ ਜੁਟੇ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਦੋਵੇਂ ਧਿਰਾਂ ਨੇ ਸਾਰੇ ਗਿਲੇ-ਸ਼ਿਕਵੇ ਅੱਜ ਦੂਰ ਕੀਤੇ ਅਤੇ ਮੁੱਦਿਆਂ ਨੂੰ ਨਜਿੱਠ ਲਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਾਰਟੀ ਅੰਦਰ ਕੋਈ ਮਤਭੇਦ ਨਹੀਂ ਹਨ।

NO COMMENTS