*CIA ਸਟਾਫ ਨਵਾਂ ਸ਼ਹਿਰ ‘ਚ ਧਮਾਕਾ, ਜਾਂਚ ‘ਚ ਲੱਗੀ ਪੁਲਿਸ*

0
55

ਨਵਾਂ ਸ਼ਹਿਰ 08,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼):CIA ਸਟਾਫ ਨਵਾਂ ਸ਼ਹਿਰ ‘ਚ ਬੀਤੀ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਧਮਾਕਾ ਹੋਇਆ।ਨਵਾਂ ਸ਼ਹਿਰ ਦੇ ਪਿੰਡ ਮਹਾਲੋਂ ‘ਚ ਸਥਿਤ CIA ਸਟਾਫ ‘ਚ ਦੇਰ ਰਾਤ ਹੋਏ ਧਮਾਕੇ ਮਗਰੋਂ ਸਨਸਨੀ ਫੈਲ ਗਈ।ਸ਼ੁਰੂਆਤੀ ਜਾਂਚ ‘ਚ ਇਹ ਪਤਾ ਲਗਾ ਹੈ ਕਿ ਇਹ ਧਮਕਾ ਪਾਣੀ ਪੀਣ ਵਾਲੇ ਵਾਟਰ ਕੂਲਰ ਦੇ ਹੇਠਾਂ ਹੋਇਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਵਿਸਫੋਟਕ ਸਮਗਰੀ ਬਾਹਰੋਂ ਮੇਨ ਸੜਕ ਤੋਂ ਅੰਦਰ ਸੁੱਟੀ ਗਈ ਸੀ।ਪੁਲਿਸ ਦੇ ਵੱਡੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਹਨ।

ਇਸ ਮਾਮਲੇ ਸਬੰਧੀ ਜਦੋਂ SSP ਨਵਾਂ ਸ਼ਹਿਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ, “ਕੰਵਰਦੀਪ ਕੌਰ ਨੇ ਦੱਸਿਆ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ, ਪਰ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਇਹ ਧਮਾਕਾ ਕੱਲ੍ਹ ਹੋਇਆ ਸੀ। ਕੂਲਰ ਦਾ ਕੰਪ੍ਰੈਸਰ ਠੀਕ ਹੈ। ਕੂਲਰ ਦੇ ਹੇਠਾਂ ਕੁਝ ਸ਼ੱਕੀ ਸੀ ਜਾਂ ਨਹੀਂ, ਇਹ ਫੋਰੈਂਸਿਕ ਰਿਪੋਰਟ ਤੋਂ ਪਤਾ ਲੱਗੇਗਾ।”

NO COMMENTS