CCPCR ਦਾ 6ਵਾਂ ਸਥਾਪਨਾ ਦਿਵਸ, ਸਰਕਾਰੀ ਸਕੂਲ ਦੇ 20 ਵਿਦਿਆਰਥੀਆਂ ਨੂ ਮੋਬਾਈਲ ਫੋਨ

0
11

ਚੰਡੀਗੜ੍ਹ 09,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਚੰਡੀਗੜ੍ਹ ਕਮੀਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੇ ਮੰਗਲਵਾਰ ਨੂੰ ਸਨੇਹਾਲਿਆ, ਮਲੋਆ ਵਿਖੇ ਆਪਣੀ 6ਵੀਂ ਫਾਊਂਡੇਸ਼ਨ ਡੇਅ ਮਨਾਈ।ਇਸ ਮੌਕੇ IAS ਮਨਦੀਪ ਸਿੰਘ ਬਰਾੜ, ਡੀ.ਸੀ ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਮੌਜੂਦ ਸੀ।

ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ: ਨਿਸ਼ਤਾ ਜਸਵਾਲ ਵੀ.ਸੀ., ਹਿਮਾਚਲ ਪ੍ਰਦੇਸ਼ ਨੈਸ਼ਨਲ ਲਾਅ ਯੂਨੀਵਰਸਿਟੀ, ਸ਼ਿਮਲਾ  (Ex-Member CCPCR) ਸ਼ਾਮਲ ਹੋਏ।ਕਰਨ ਗਿਲਹੋਤਰਾ ਨੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 20 ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਗਿਫਟ ਕੀਤੇ ਜੋ ਮੋਬਾਈਲ ਫੋਨ ਦੀ ਘਾਟ ਕਾਰਨ ਆਨਲਾਈਨ ਕਲਾਸਾਂ ਵਿੱਚ ਦਾਖਲ ਨਹੀਂ ਹੋ ਸਕੇ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਮਨਦੀਪ ਸਿੰਘ ਬਰਾੜ ਨੇ ਕਿਹਾ,  “ਮੈਨੂੰ ਸ਼੍ਰੀਮਤੀ ਹਰਜਿੰਦਰ ਕੌਰ, ਚੇਅਰਪਰਸਨ, CCPCR ਵਲੋਂ ਚੁੱਕੇ ਗਏ ਉਪਰਾਲਿਆਂ ਤੇ ਮਾਣ ਹੈ। ਸਾਨੂੰ ਸਾਰਿਆਂ ਨੂੰ ਉਸ ਪਾੜ ਨੂੰ ਸਮਝਣ ਅਤੇ ਇਸ ਨੂੰ ਦੂਰ ਕਰਨ ਲਈ ਕੰਮ ਕਰਨ ਦੀ ਜ਼ਰੂਰਤ ਹੈ ਜੋ ਚੰਡੀਗੜ੍ਹ ਨੂੰ ਚਾਈਲਡ ਫਰੈਂਡਲੀ ਸਿਟੀ ਬਣਾਉਣ ਵਿੱਚ ਰੁਕਾਵਟ ਬਣ ਰਿਹਾ ਹੈ।”

NO COMMENTS