*CBSE Result 2024 Date: ਪ੍ਰੀਖਿਆਵਾਂ ਖ਼ਤਮ! ਇਸ ਦਿਨ ਆਉਣਗੇ ਸੀਬੀਐਸਈ ਬੋਰਡ ਦੇ ਨਤੀਜੇ, ਇੰਝ ਕਰ ਲਓ ਚੈੱਕ*

0
72

 03 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼)ਬੀਤੇ ਦਿਨੀਂ ਸੀਬੀਐਸਈ 12ਵੀਂ ਦੀਆਂ ਪ੍ਰੀਖਿਆਵਾਂ ਖ਼ਤਮ ਹੋ ਗਈਆਂ ਹਨ।10ਵੀਂ ਦੀਆਂ ਪ੍ਰੀਖਿਆਵਾਂ ਹੋ ਚੁੱਕੀਆਂ ਹਨ। ਹੁਣ ਨਤੀਜਿਆਂ ਦੀ ਵਾਰੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਦੋਂ ਨਤੀਜੇ ਆ ਸਕਦੇ ਹਨ।

CBSE ਦੀ 12ਵੀਂ ਦੀ ਪ੍ਰੀਖਿਆ ਹਾਲ ਹੀ ਵਿੱਚ ਖ਼ਤਮ ਹੋਈ ਹੈ, ਦਸਵੀਂ ਦੀ ਪ੍ਰੀਖਿਆ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ। ਹੁਣ ਦੋਹਾਂ ਹੀ ਜਮਾਤਾ ਦੇ ਨਤੀਜੇ ਆਉਣ ਦਾ ਸਮਾਂ ਹੈ। ਹਾਲਾਂਕਿ ਹਾਲੇ ਨਤੀਜੇ ਆਉਣ ਵਿੱਚ ਕੁਝ ਸਮਾਂ ਲੱਗੇਗਾ ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਨਤੀਜੇ ਸਬੰਧੀ ਹਰੇਕ ਅਪਡੇਟ ਮਿਲਦਾ ਰਹੇ ਤਾਂ ਤੁਸੀਂ ਆਫੀਸ਼ੀਅਲ ਵੈਬਸਾਈਟ ‘ਤੇ ਜਾ ਕੇ ਹਰੇਕ ਅਪਡੇਟ ਲੈ ਸਕਦੇ ਹੋ।

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ CBSE ਦੀ 12ਵੀਂ ਦੀਆਂ ਪ੍ਰੀਖਿਆਵਾਂ ਯਾਨੀ 2 ਅਪ੍ਰੈਲ ਨੂੰ ਖ਼ਤਮ ਹੋਈਆਂ ਹਨ। ਜਦੋਂ ਕਿ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 13 ਮਾਰਚ ਤੱਕ ਹੋਈਆਂ ਸਨ। 10ਵੀਂ ਜਮਾਤ ਦੇ ਪੇਪਰ ਖਤਮ ਹੋਏ ਨੂੰ ਕੁਝ ਸਮਾਂ ਬੀਤ ਚੁੱਕਿਆ ਹੈ ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਇੱਕ ਦਿਨ ਪਹਿਲਂ ਹੀ ਖਤਮ ਹੋਈਆਂ ਹਨ। ਹੁਣ ਸਾਰੇ ਵਿਦਿਆਰਥੀ ਨਤੀਜੇ ਦੀ ਉਡੀਕ ਕਰ ਰਹੇ ਹਨ। ਆਓ ਜਾਣਦੇ ਹਾਂ ਪਿਛਲੇ ਸਾਲ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਕਦੋਂ ਜਾਰੀ ਕੀਤੇ ਗਏ ਸਨ।

ਦੋ ਸਾਲ ਤੋਂ ਇਸੇ ਦਿਨ ਆ ਰਿਹਾ ਨਤੀਜਾ

ਜੇਕਰ ਪਿਛਲੇ ਦੋ ਸਾਲਾਂ ਦੇ ਟ੍ਰੈਂਡ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ 2023 ਅਤੇ 2022 ‘ਚ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇੱਕੋ ਦਿਨ ਐਲਾਨੇ ਗਏ ਸਨ। ਹੁਣ ਇਸ ਵਾਰ ਨਤੀਜੇ ਜਾਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨਤੀਜੇ ਇੱਕੋ ਦਿਨ ਆਉਂਦੇ ਹਨ ਜਾਂ ਵੱਖਰੇ-ਵੱਖਰੇ ਦਿਨ। ਹਾਲਾਂਕਿ, ਪ੍ਰੀਖਿਆ ਪੂਰੀ ਹੋਣ ਦੀਆਂ ਤਰੀਕਾਂ ਵਿੱਚ ਬਹੁਤ ਅੰਤਰ ਹੈ।

ਕੀ ਹੈ ਇਸ ਸਾਲ ਦੀ ਅਪਡੇਟ

ਹਾਲ ਹੀ ਵਿੱਚ ਪੇਪਰ ਖਤਮ ਹੋਏ ਹਨ ਤਾਂ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਨਤੀਜੇ ਕਦੋਂ ਆਉਣਗੇ। ਹਾਲਾਂਕਿ ਪਿਛਲੇ 2 ਸਾਲਾਂ ਦੇ ਮੁਤਾਬਕ ਕਿਹਾ ਜਾ ਸਕਦਾ ਹੈ ਕਿ ਨਤੀਜੇ ਮਈ ਮਹੀਨੇ ਦੇ ਮੱਧ ਵਿੱਚ ਆ ਜਾਣਗੇ ਅਤੇ ਵਿਦਿਆਰਥੀਆਂ ਜਾਣਕਾਰੀ ਲੈਣ ਲਈ ਬੋਰਡ ਦੀ ਵੈਬਸਾਈਟ ‘ਤੇ ਨਜ਼ਰ ਮਾਰਦੇ ਰਹਿਣ।

NO COMMENTS