Deprecated: Required parameter $frame_val follows optional parameter $is in /customers/6/a/e/sarayaha.com/httpd.www/wp-content/plugins/revslider/includes/operations.class.php on line 656 Warning: "continue" targeting switch is equivalent to "break". Did you mean to use "continue 2"? in /customers/6/a/e/sarayaha.com/httpd.www/wp-content/plugins/revslider/includes/operations.class.php on line 2758 Warning: "continue" targeting switch is equivalent to "break". Did you mean to use "continue 2"? in /customers/6/a/e/sarayaha.com/httpd.www/wp-content/plugins/revslider/includes/operations.class.php on line 2762 Deprecated: Required parameter $slide follows optional parameter $publishedOnly in /customers/6/a/e/sarayaha.com/httpd.www/wp-content/plugins/revslider/includes/slider.class.php on line 2280 Warning: "continue" targeting switch is equivalent to "break". Did you mean to use "continue 2"? in /customers/6/a/e/sarayaha.com/httpd.www/wp-content/plugins/revslider/includes/output.class.php on line 3706 Deprecated: Required parameter $app_id follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 67 Deprecated: Required parameter $app_secret follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 67 Deprecated: Required parameter $app_id follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 89 Deprecated: Required parameter $app_secret follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 89 Deprecated: Required parameter $current_photoset follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 817 Deprecated: Required parameter $atts follows optional parameter $output in /customers/6/a/e/sarayaha.com/httpd.www/wp-content/themes/Newspaper/includes/wp_booster/td_wp_booster_functions.php on line 1641 Warning: Cannot modify header information - headers already sent by (output started at /customers/6/a/e/sarayaha.com/httpd.www/wp-content/plugins/revslider/includes/operations.class.php:656) in /customers/6/a/e/sarayaha.com/httpd.www/wp-includes/feed-rss2.php on line 8 ਮਾਨਸਾ – Sara Yaha News https://sarayaha.com Sat, 06 Jan 2024 14:58:00 +0000 en-GB hourly 1 https://wordpress.org/?v=6.5.2 *ਫਿਲਮ “ਮੁੰਡਾ ਰਾੱਕਸਟਾਰ” ਕਹਾਣੀ ਤੋਂ ਕਰਵਾਇਆ ਜਾਣੂ, ਫਿਲਮ ਦੀ ਪ੍ਰਮੋਸ਼ਨ ਲਈ ਟੀਮ ਪੁੱਜੀ ਮਾਨਸਾ* https://sarayaha.com/%e0%a8%ab%e0%a8%bf%e0%a8%b2%e0%a8%ae-%e0%a8%ae%e0%a9%81%e0%a9%b0%e0%a8%a1%e0%a8%be-%e0%a8%b0%e0%a8%be%e0%a9%b1%e0%a8%95%e0%a8%b8%e0%a8%9f%e0%a8%be%e0%a8%b0-%e0%a8%95%e0%a8%b9/ https://sarayaha.com/%e0%a8%ab%e0%a8%bf%e0%a8%b2%e0%a8%ae-%e0%a8%ae%e0%a9%81%e0%a9%b0%e0%a8%a1%e0%a8%be-%e0%a8%b0%e0%a8%be%e0%a9%b1%e0%a8%95%e0%a8%b8%e0%a8%9f%e0%a8%be%e0%a8%b0-%e0%a8%95%e0%a8%b9/#respond Sat, 06 Jan 2024 14:57:59 +0000 https://sarayaha.com/?p=90875 ਮਾਨਸਾ 6 ਜਨਵਰੀ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜਲਦ ਆ ਰਹੀ ਪੰਜਾਬੀ ਫਿਲਮ “ਮੁੰਡਾ ਰਾੱਕਸਟਾਰ” ਦੇ ਕਲਾਕਾਰ ਯੁਵਰਾਜ ਹੰਸ, ਆਦਿੱਤੀ ਆਰੀਆ, ਮੁਹੰਮਦ ਨਜੀਮ ਟੀ.ਵੀ. ਸਟਾਰ ਅਦਾਕਾਰ ਅੱਜ ਮਾਨਸਾ ਵਿਖੇ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਪੁੱਜੇ। ਇਸ ਪੂਰੇ ਪ੍ਰੋਗਰਾਮ ਦੇ ਸੰਚਾਲਕ ਵਿਸ਼ਵਜੀਤ ਬਰਾੜ ਨੇ ਕੀਤੀ ਅਤੇ  ਉਨ•ਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ਵਿੱਚ ਲੱਗ ਰਹੀ ਹੈ। ਇਹ ਫਿਲਮ ਦਾ ਵਿਸ਼ਾ ਇੱਕ ਗਾਇਕ ਅਤੇ ਉਸ ਵੱਲੋਂ ਜਿੰਦਗੀ ਵਿੱਚ ਸਫਲ ਹੋਣ ਵਾਸਤੇ ਕੀਤੇ ਸੰਘਰਸ਼ ਦੀ ਕਹਾਣੀ ਹੈ।
ਯੁਵਰਾਜ ਹੰਸ, ਆਦਿੱਤੀ ਆਰੀਆ, ਮੁਹੰਮਦ ਨਜੀਮ ਟੀ.ਵੀ. ਸਟਾਰ ਅਦਾਕਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੇ ਕਿਹਾ ਕਿ ਇੱਕ ਸਾਧਾਰਨ ਪਰਿਵਾਰ ਦਾ ਮਿਲਣਾ ਜੋ ਗਾਉਣ ਦਾ ਸ਼ੋਂਕ ਰੱਖਦਾ ਹੈ। ਜਦੋਂ ਇਸ ਪਿੜ ਵਿੱਚ ਉੱਤਰਦਾ ਹੈ ਤਾਂ ਉਸ ਨੂੰ ਅਨੇਕਾਂ ਦੁਸ਼ਵਾਰੀਆਂ, ਪ੍ਰੇਸ਼ਾਨੀਆਂ, ਦਿੱਕਤਾਂ, ਔਕੜਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਉਸ ਦੇ ਗੀਤ ਚੋਰੀ ਹੋ ਜਾਂਦੇ ਹਨ। ਉਨ•ਾਂ ਕਿਹਾ ਕਿ ਇਹ ਸਾਰੀ ਕਹਾਣੀ ਇਸੇ ਦੁਆਲੇ ਘੁੰਮਦੀ ਹੈ। ਆਦਿੱਤੀ ਆਰੀਆ ਨੇ ਫਿਲਮ ਵਿੱਚ ਇੱਕ ਪੱਤਰਕਾਰ ਦਾ ਕਿਰਦਾਰ ਨਿਭਾਇਆ ਹੈ, ਜੋ ਫਿਲਮ ਦੀ ਕਹਾਣੀ ਵਿੱਚ ਉਸ ਸ਼ੋਂਕੀ ਗਾਇਕ ਦੇ ਲਈ ਆਪਣੇ ਤੌਰ ਤੇ ਲੜਾਈ ਲੜਣਾ ਹੈ ਅਤੇ ਉਸ ਦੀ ਕਹਾਣੀ ਨੂੰ ਸਰਕਾਰਾਂ ਅਤੇ ਸੰਬੰਧਿਤ ਵਿਅਕਤੀਆਂ ਤੱਕ ਪਹੁੰਚਾਉਂਦੀ ਹੈ। ਯੁਵਰਾਜ ਹੰਸ ਨੇ ਕਿਹਾ ਕਿ ਫਿਲਮ ਦਾ ਵਿਸ਼ਾ ਸਿੱਖਿਆ ਗਾਇਕ ਹੋਣਾ ਚਾਹੀਦਾ ਹੈ ਅਤੇ ਸਾਨੂੰ ਹਮੇਸ਼ਾ ਮਾਤਾ-ਪਿਤਾ ਦੀ ਗੱਲ ਜਿੰਦਗੀ ਵਿੱਚ ਮੰਨਣੀ ਜਰੂਰੀ ਸਮਝਣੀ ਚਾਹੀਦੀ ਹੈ।  ਜਦੋਂ ਅਸੀਂ ਬਚਪਨ ਦੇ ਪੜਾਅ ਵਿੱਚੋਂ ਨਿੱਕਲ ਕੇ ਵਿਆਹੁਤਾ ਜਿੰਦਗੀ ਵਿੱਚ ਆਉਂਦੇ ਹਾਂ ਤਾਂ ਬਚਪਨ ਵਿੱਚ ਮਾਤਾ-ਪਿਤਾ ਦੀਆਂ ਕਹੀਆਂ ਗੱਲ ਸੱਚ ਲੱਗਦੀਆਂ ਹਨ।  ਅਦਾਕਾਰ ਆਦਿੱਤੀ ਆਰੀਆ ਨੇ ਨੌਜਵਾਨਾਂ ਬਾਰੇ ਬੋਲਦਿਆਂ ਕਿਹਾ ਕਿ ਅੱਜ ਦੇ ਨੌਜਵਾਨਾਂ ਵਿੱਚ ਸਹਿਣਸ਼ੀਲਤਾ ਦੀ ਘਾਟ ਹੈ।  ਇਸੇ ਘਾਟ ਕਾਰਨ ਸਾਡੇ ਵਿੱਚ ਗੁੱਸਾ ਅਤੇ ਹੋਰ ਅਲਾਮਤਾਂ ਆ ਜਾਂਦੀਆਂ ਹਨ।  ਨੌਜਵਾਨਾਂ ਨੂੰ ਆਪਣੇ ਅੰਦਰ ਸਹਿਣਸ਼ੀਲਤਾ ਅਪਣਾਉਣ ਦੀ ਜਰੂਰਤ ਹੈ।  ਜਿਸ ਨਾਲ ਸਮਾਜ ਅਤੇ ਪਰਿਵਾਰਾਂ ਦਾ ਸਰੋਕਾਰ ਜੁੜਿਆ ਹੋਇਆ ਹੈ।  ਉਨ•ਾਂ ਨੇ ਫਿਲਮ ਅਦਾਕਾਰਾਂ ਲਈ ਨੌਜਵਾਨ ਮੁੰਡੇ-ਕੁੜੀਆਂ ਨੂੰ ਇਹ ਫਿਲਮ ਦੇਖਣ ਲਈ ਪ੍ਰੇਰਦਿਆਂ ਕਿਹਾ ਕਿ ਜੋ ਅਸੀਂ ਗਾਇਕਾਂ, ਅਦਾਕਾਰਾਂ ਦੀ ਚਮਕ-ਦਮਕ ਅਤੇ ਗਲੈਮਰ ਵਾਲੀ ਜਿੰਦਗੀ ਦੇਖਦੇ ਹਾਂ।  ਉਸ ਵਿੱਚ ਵੀ ਅਨੇਕਾਂ ਸੰਘਰਸ਼, ਲੰਮੀ ਦਾਸਤਾਨ ਅਤੇ ਅਨੇਕਾਂ ਔਖੇ-ਸੌਖੇ ਪੜਾਅ ਹੰਢਾਏ ਹੁੰਦੇ ਹਨ।  ਇਹੀ ਸਭ ਕੁਝ ਫਿਲਮ “ਮੁੰਡਾ ਰਾੱਕਸਟਾਰ” ਦੀ ਕਹਾਣੀ ਬਿਆਨ ਕਰਦੀ ਹੈ।  ਇਸ ਮੌਕੇ ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਹੋਰ ਸ਼ਹਿਰ ਵਾਸੀ ਹਾਜਰ ਸਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਿਜੈ ਸਿੰਗਲਾ, ਅਸ਼ੋਕ ਬਾਂਸਲ, ਲਖਵਿੰਦਰ ਮੂਸਾ, ਬਲਵੰਤ ਭਾਟੀਆ, ਮਾਰਕੀਟ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਡਾ ਜਨਕ ਰਾਜ ਸਿੰਗਲਾ, ਵਿਕਰਮ ਟੈਕਸਲਾ ਆਦਿ ਹਾਜ਼ਰ ਸਨ।

]]>
https://sarayaha.com/%e0%a8%ab%e0%a8%bf%e0%a8%b2%e0%a8%ae-%e0%a8%ae%e0%a9%81%e0%a9%b0%e0%a8%a1%e0%a8%be-%e0%a8%b0%e0%a8%be%e0%a9%b1%e0%a8%95%e0%a8%b8%e0%a8%9f%e0%a8%be%e0%a8%b0-%e0%a8%95%e0%a8%b9/feed/ 0
*ਬਿਜਲੀ ਬੰਦ ਰਹੇਗੀ…..* https://sarayaha.com/%e0%a8%ac%e0%a8%bf%e0%a8%9c%e0%a8%b2%e0%a9%80-%e0%a8%ac%e0%a9%b0%e0%a8%a6-%e0%a8%b0%e0%a8%b9%e0%a9%87%e0%a8%97%e0%a9%80/ https://sarayaha.com/%e0%a8%ac%e0%a8%bf%e0%a8%9c%e0%a8%b2%e0%a9%80-%e0%a8%ac%e0%a9%b0%e0%a8%a6-%e0%a8%b0%e0%a8%b9%e0%a9%87%e0%a8%97%e0%a9%80/#respond Thu, 02 Nov 2023 13:42:57 +0000 https://sarayaha.com/?p=88246 ਮਾਨਸਾ 02 ਨਵੰਬਰ(ਸਾਰਾ ਯਹਾਂ/ਬਲਜੀਤ ਕੜਵਲ): 11kv ਇੰਡਸਟਰੀ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਮਿਤੀ 4 ਨਵੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜ਼ੇ ਤੋਂ ਸ਼ਾਮ 4 ਵਜ਼ੇ ਤੱਕ ਲਾਇਟ ਬੰਦ ਰਹੇਗੀ ਜੀ ਇਸ ਨਾਲ ਚੱਲਦਾ ਏਰੀਆ ਖੋਖਰ ਰੋਡ, ਸਮਰਾਟ ਸਿਨੇਮਾ, LIC ਦੱਫਤਰ, KCL ਘਰਾਟ ਇੰਡਸਟਰੀ, ਖਾਲਸਾ ਪੱਤੀ, ਫੌਜੀ ਹਸਪਤਾਲ, ਕ੍ਰਿਸ਼ਨਾ ਕਲੋਨੀ, ਮੂੱਸਾ ਚੁੰਗੀ ਵਾਲਾ ਏਰੀਆ, ਸੰਧੂ ਆਸ਼ਰਮ ਰੋਡ, ਗੋਇਲ ਕੂਲਰ ਫੈਕਟਰੀ, ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਮਹਿੰਦਰਾ ਏਜੰਸੀ ਤੱਕ ਦਾ ਸਾਰਾ ਏਰੀਆ ਪ੍ਰਭਾਵਿਤ ਰਹੇਗਾ ਇਸਦੀ ਸਾਰੀ ਜਾਣਕਾਰੀ ਇੰਜੀ: ਅੰਮ੍ਰਿਤਪਾਲ ਗੋਇਲ ਐਸ.ਡੀ.ਓ. ਸ਼ਹਿਰੀ ਮਾਨਸਾ ਅਤੇ ਇੰਜੀ. ਤਰਵਿੰਦਰ ਸਿੰਘ ਜੇ. ਈ. ਨੇ ਦਿੱਤੀ |

]]>
https://sarayaha.com/%e0%a8%ac%e0%a8%bf%e0%a8%9c%e0%a8%b2%e0%a9%80-%e0%a8%ac%e0%a9%b0%e0%a8%a6-%e0%a8%b0%e0%a8%b9%e0%a9%87%e0%a8%97%e0%a9%80/feed/ 0
*ਟੂਰਨਾਮੈਂਟ ਵਿਚ ਅੰਡਰ-14,17,19 ਦੇ ਸਮੂਹਾਂ ਵਿੱਚ ਕੁੜੀਆਂ ਅਤੇ ਮੁੰਡਿਆਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ* https://sarayaha.com/%e0%a8%9f%e0%a9%82%e0%a8%b0%e0%a8%a8%e0%a8%be%e0%a8%ae%e0%a9%88%e0%a8%82%e0%a8%9f-%e0%a8%b5%e0%a8%bf%e0%a8%9a-%e0%a8%85%e0%a9%b0%e0%a8%a1%e0%a8%b0-141719-%e0%a8%a6%e0%a9%87-%e0%a8%b8%e0%a8%ae/ https://sarayaha.com/%e0%a8%9f%e0%a9%82%e0%a8%b0%e0%a8%a8%e0%a8%be%e0%a8%ae%e0%a9%88%e0%a8%82%e0%a8%9f-%e0%a8%b5%e0%a8%bf%e0%a8%9a-%e0%a8%85%e0%a9%b0%e0%a8%a1%e0%a8%b0-141719-%e0%a8%a6%e0%a9%87-%e0%a8%b8%e0%a8%ae/#respond Sun, 23 Jul 2023 14:45:43 +0000 https://sarayaha.com/?p=83182 ਮਾਨਸਾ, 22 ਜੁਲਾਈ:-(ਸਾਰਾ ਯਹਾਂ/ਮੁੱਖ ਸੰਪਾਦਕ ):

ਖੇਡਾਂ ਦੇ ਮੁੱਖ ਮੰਤਵ ‘ਮਨੁੱਖ ਦਾ ਸਰਵਪੱਖੀ ਵਿਕਾਸ’ ਨੂੰ ਧਿਆਨ ਵਿੱਚ ਰੱਖਦਿਆਂ ਆਈ.ਸੀ.ਐਸ.ਈ. ਬੋਰਡ ਵੱਲੋਂ ਹਰ ਸਾਲ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਦੇ ਜ਼ੋਨਲ ਵਾਲੀਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਮਾਨਸਾ ਜ਼ਿਲ੍ਹੇ ਦੇ ਇਕਲੌਤੇ ਆਈ.ਸੀ.ਐਸ.ਈ. ਬੋਰਡ ਦੇ ਸਕੂਲ “ਦਾ ਰੈਨੇਸਾਂ ਸਕੂਲ” ਨੇ ਕੀਤੀ, ਜਿਸ ਵਿੱਚ ਸਮੁੱਚੇ ਮੋਗਾ ਜ਼ੋਨ ਦੇ ਆਈ.ਸੀ.ਐਸ.ਈ. ਬੋਰਡ ਦੇ ਸਕੂਲਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਮੋਗਾ ਜ਼ੋਨ ਦੇ ਖੇਡਾਂ ਦੇ ਕੋਆਰਡੀਨੇਟਰ ਸਰਦਾਰ ਸਿਮਰਨਜੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਖਿਡਾਰੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਖੇਡਾਂ ਜਿੱਥੇ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੀਆਂ ਹਨ, ਉੱਥੇ ਹੀ ਸਾਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਸਿਖਾਉਂਦੀਆਂ ਹਨ।
ਟੂਰਨਾਮੈਂਟ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਦੇ ਸਮੂਹਾਂ ਵਿੱਚ ਕੁੜੀਆਂ ਅਤੇ ਮੁੰਡਿਆਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ U-14 ਕੁੜੀਆਂ,  U-14 ਮੁੰਡੇ, U-17 ਮੁੰਡੇ ਤੇ U-19 ਕੁੜੀਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਅਤੇ U-17 ਕੁੜੀਆਂ  ਤੇ U-19 ਮੁੰਡਿਆਂ ਦੀਆਂ ਟੀਮਾਂ ਨੇ ਦੂਜਾ ਸਥਾਨ ਹਾਸਲ ਕੀਤਾ।


 ਅੰਡਰ -14 ਕੁੜੀਆਂ ਦੀ ਟੀਮ ਕਪਤਾਨ ਬਰਿੰਦਰ ਕੌਰ, ਅੰਡਰ-14 ਮੁੰਡਿਆਂ ਦੀ ਟੀਮ ਦੇ ਕਪਤਾਨ ਅਭੈਵੀਰ ਸਿੰਘ, ਅੰਡਰ-17 ਮੁੰਡਿਆਂ ਦੀ ਟੀਮ ਦੇ ਕਪਤਾਨ ਮਹਿਕਦੀਪ ਸਿੰਘ ਅਤੇ ਅੰਡਰ-19 ਟੀਮ ਦੀ ਕਪਤਾਨ ਪਰਵੀਨ ਕੌਰ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਮਨਪ੍ਰੀਤ ਸਿੰਘ ਦੇ ਸਿਰ ਬੰਨ੍ਹਿਆ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਹੁਣ ਰੀਜ਼ਨਲ ਟੂਰਨਾਮੈਂਟ ਲਈ ਬਰਿੰਗ ਸਕੂਲ, ਬਟਾਲਾ ਵਿਖੇ ਖੇਡਣਗੀਆਂ ਜਿੱਥੇ ਉਹ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਅਤੇ ਚੰਡੀਗੜ੍ਹ ਦੀਆਂ ਟੀਮਾਂ ਨਾਲ ਮੁਕਾਬਲਾ ਕਰਨਗੀਆਂ।
 ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਜੀ ਨੇ ਸਕੂਲ ਦੀ ਖੇਡ ਪਾਲਿਸੀ ਨੂੰ ਸਾਂਝਾ ਕਰਦਿਆਂ ਕਿਹਾ ਕਿ ਇਸ ਟੂਰਨਾਮੈਂਟ ਦੀ ਸਫ਼ਲਤਾ ਜ਼ਮੀਨੀ ਪੱਧਰ ‘ਤੇ ਖੇਡਾਂ ਵਿੱਚ ਨਿਵੇਸ਼ ਦੀ ਮਹੱਤਤਾ ਦਾ ਸਬੂਤ ਹੈ। ਸਕੂਲਾਂ ਵਿੱਚ ਅਜਿਹੇ ਸਮਾਗਮਾਂ ਨੂੰ ਉਤਸ਼ਾਹਿਤ ਕਰਨ ਨਾਲ ਨੌਜਵਾਨਾਂ ਵਿੱਚ ਸਰੀਰਕ ਤੰਦਰੁਸਤੀ, ਮਾਨਸਿਕ ਚੁਸਤੀ ਅਤੇ ਸਿਹਤਮੰਦ ਮੁਕਾਬਲੇ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਅਖੀਰ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਜੀ ਨੇ ਸਾਰੀਆਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆ ਭਵਿੱਖ ਵਿੱਚ ਵੀ ਖੇਡ ਭਾਵਨਾ ਨੂੰ ਬਰਕਰਾਰ ਰੱਖਣ ਅਤੇ ਖੇਡਾਂ ਵਿੱਚ ਵਧ ਚੜਕੇ ਹਿੱਸਾ ਲੈਣ ਲਈ ਪ੍ਰੇਰਿਤ  ਕੀਤਾ।

]]>
https://sarayaha.com/%e0%a8%9f%e0%a9%82%e0%a8%b0%e0%a8%a8%e0%a8%be%e0%a8%ae%e0%a9%88%e0%a8%82%e0%a8%9f-%e0%a8%b5%e0%a8%bf%e0%a8%9a-%e0%a8%85%e0%a9%b0%e0%a8%a1%e0%a8%b0-141719-%e0%a8%a6%e0%a9%87-%e0%a8%b8%e0%a8%ae/feed/ 0
*ਡੀਏਵੀ ਸਕੂਲ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਗਿਆ* https://sarayaha.com/%e0%a8%a1%e0%a9%80%e0%a8%8f%e0%a8%b5%e0%a9%80-%e0%a8%b8%e0%a8%95%e0%a9%82%e0%a8%b2-%e0%a8%b5%e0%a8%bf%e0%a9%b1%e0%a8%9a-%e0%a8%b0%e0%a8%be%e0%a8%b8%e0%a8%bc%e0%a8%9f%e0%a8%b0%e0%a9%80-%e0%a8%aa/ https://sarayaha.com/%e0%a8%a1%e0%a9%80%e0%a8%8f%e0%a8%b5%e0%a9%80-%e0%a8%b8%e0%a8%95%e0%a9%82%e0%a8%b2-%e0%a8%b5%e0%a8%bf%e0%a9%b1%e0%a8%9a-%e0%a8%b0%e0%a8%be%e0%a8%b8%e0%a8%bc%e0%a8%9f%e0%a8%b0%e0%a9%80-%e0%a8%aa/#respond Mon, 24 Apr 2023 14:21:30 +0000 https://sarayaha.com/?p=79285 ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ) : ਸਥਾਨਕ ਸ਼ਹਿਰ ਦੇ ਡੀ.ਏ.ਵੀ ਸਕੂਲ ਵਿੱਚ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਦੀ ਅਗਵਾਈ ਹੇਠ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਤਹਿਤ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ।ਜਿਸ ਵਿਚ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਸ੍ਰੀ ਸੂਰਜ ਪ੍ਰਕਾਸ਼ ਗੋਇਲ, ਸ੍ਰੀ ਅਸ਼ੋਕ ਕੁਮਾਰ ਗਰਗ, ਐਡਵੋਕੇਟ ਸ੍ਰੀ ਆਰਸੀ ਗੋਇਲ ਤੋਂ ਇਲਾਵਾ ਦੋ ਵੱਖ-ਵੱਖ ਪਿੰਡਾਂ ਦੇ ਸਰਪੰਚ ਪਰਮਜੀਤ ਸਿੰਘ ਵੱਡਾ ਨੰਗਲ, ਮੱਖਣ ਸਿੰਘ ਚਕੇਰੀਆਂ, ਤ੍ਰਿਲੋਚਨ ਸਿੰਘ ਜਵਾਹਰਕੇ, ਗੁਰਤੇਜ ਸਿੰਘ ਨੰਗਲ ਕਾਲਾ ਅਤੇ ਸ. ਜਸਵਿੰਦਰ ਸਿੰਘ ਲੱਲੂਆਣਾ ਆਦਿ ਸ਼ਾਮਲ ਸਨ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਪ੍ਰੋਗਰਾਮ ਵਿੱਚ ਪਿੰਡ ਦੇ ਵੱਖ-ਵੱਖ ਕੰਮਾਂ ਜਿਵੇਂ ਮੱਛੀ ਪਾਲਣ, ਪੋਲਟਰੀ ਫਾਰਮਿੰਗ, ਖੇਤੀਬਾੜੀ ਪ੍ਰਣਾਲੀ ਅਤੇ ਪਿੰਡਾਂ ਵਿੱਚ ਲੱਗਣ ਵਾਲੇ ਮੇਲੇ ਆਦਿ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ।ਬਾਹਰਵੀ ਜਮਾਤ ਦੀਆਂ ਵਿਦਿਆਰਥਣਾਂ ਮਨਸਵੀ ਅਤੇ ਸਿਮਰਤ ਨੇ ਸਟੇਜ ਦਾ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਸਕੂਲ ਅਧਿਆਪਕਾ ਸ੍ਰੀਮਤੀ ਪਦਮਾ ਮੋਰੀਆ ਨੇ ਵੀ ਆਪਣੇ ਭਾਸ਼ਣ ਵਿੱਚ ਪੰਚਾਇਤੀ ਪ੍ਰਣਾਲੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਨਾਟਕ ਪੇਸ਼ ਕੀਤੇ ਗਏ।  ਵੱਡਾ ਨੰਗਲ ਕਲਾ ਦੇ ਸਰਪੰਚ ਪਰਮਜੀਤ ਸਿੰਘ ਨੇ ਵੀ ਆਪਣੇ ਭਾਸ਼ਣ ਰਾਹੀਂ ਪੰਚਾਇਤੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ।ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਸ਼੍ਰੀ ਅਸ਼ੋਕ ਕੁਮਾਰ ਗਰਗ ਅਤੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਵੱਲੋਂ ਪੰਚਾਇਤੀ ਕਾਰਜ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਪ੍ਰੋਗਰਾਮ ਵਿੱਚ ਸ਼ਾਮਲ ਸਰਪੰਚਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

]]>
https://sarayaha.com/%e0%a8%a1%e0%a9%80%e0%a8%8f%e0%a8%b5%e0%a9%80-%e0%a8%b8%e0%a8%95%e0%a9%82%e0%a8%b2-%e0%a8%b5%e0%a8%bf%e0%a9%b1%e0%a8%9a-%e0%a8%b0%e0%a8%be%e0%a8%b8%e0%a8%bc%e0%a8%9f%e0%a8%b0%e0%a9%80-%e0%a8%aa/feed/ 0
ਵਾਰਡ ਨੰਬਰ 20 ਤੋਂ ਵਿਸ਼ਾਲ ਜੈਨ ਗੋਲਡੀ ਨਿਰਵਿਰੋਧ ਐਮ ਸੀ ਬਣੇ https://sarayaha.com/%e0%a8%ae%e0%a8%be%e0%a8%a8%e0%a8%b8%e0%a8%be-%e0%a8%a6%e0%a9%80%e0%a8%86%e0%a8%82-%e0%a8%b8%e0%a8%be%e0%a8%b0%e0%a9%80%e0%a8%86%e0%a8%82-%e0%a8%a8%e0%a8%97%e0%a8%b0-%e0%a8%95%e0%a9%8c%e0%a8%82-2/ https://sarayaha.com/%e0%a8%ae%e0%a8%be%e0%a8%a8%e0%a8%b8%e0%a8%be-%e0%a8%a6%e0%a9%80%e0%a8%86%e0%a8%82-%e0%a8%b8%e0%a8%be%e0%a8%b0%e0%a9%80%e0%a8%86%e0%a8%82-%e0%a8%a8%e0%a8%97%e0%a8%b0-%e0%a8%95%e0%a9%8c%e0%a8%82-2/#respond Wed, 03 Feb 2021 11:12:33 +0000 https://sarayaha.com/?p=42904
ਮਾਨਸਾ 3ਫਰਵਰੀ ( ਸਾਰਾ ਯਹਾ/ਬੀਰਬਲ ਧਾਲੀਵਾਲ ) ਮਾਨਸਾ ਵਿਚ ਨਗਰ ਕੌਂਸਲ ਦੀਆਂ ਚੌਦਾਂ ਫਰਵਰੀ ਨੂੰ ਹੋ ਰਹੀਆਂ ਚੋਣਾਂ ਲਈ ਵਾਰਡ ਨੰਬਰ 20 ਤੋਂ ਵਿਸ਼ਾਲ ਜੈਨ ਗੋਲਡੀ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਰਵਿਰੋਧ ਐਮ ਸੀ ਚੁਣੇ ਗਏ! ਜਿਨ੍ਹਾਂ ਨੂੰ ਪੰਜ ਤਰੀਕ ਨੂੰ ਐਸਡੀਐਮ ਮਾਨਸਾ ਦੁਆਰਾ ਜੇਤੂ ਸਰਟੀਫਿਕੇਟ ਦਿੱਤਾ ਜਾਵੇਗਾ! ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿਚ ਉਨ੍ਹਾਂ ਖ਼ਿਲਾਫ਼ ਕਿਸੇ ਵੀ ਪਾਰਟੀ ਜਾਂ ਆਜ਼ਾਦ ਉਮੀਦਵਾਰ ਨੇ ਕਾਰਨਰਜ਼ ਕਾਗਜ਼ ਦਾਖ਼ਲ ਨਹੀਂ ਕੀਤੇ ਇਸ ਲਈ ਉਨ੍ਹਾਂ ਨੂੰ ਨਿਰਵਿਰੋਧ ਵਾਰਡ ਦਾ ਐਮਸੀ ਚੁਣਿਆ ਗਿਆ! ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਾਨਸਾ ਜ਼ਿਲ੍ਹੇ ਦੀ ਸਮੁੱਚੀ ਕਾਂਗਰਸ ਦੀ ਟੀਮ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਮੈਨੂੰ ਇਸ ਵਾਰਡ ਤੋਂ ਕਾਂਗਰਸੀ ਉਮੀਦਵਾਰ ਵਜੋਂ ਟਿਕਟ ਮਿਲੀ ਸੀ ! ਵਾਰਡ ਵਾਸੀਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਅਤੇ ਜਿਹੜੀ ਉਮੀਦ ਨਾਲ ਉਨ੍ਹਾਂ ਨੇ ਮੈਨੂੰ ਆਪਣਾ ਐੱਮ ਸੀ ਚੁਣਿਆ ਹੈ ਮੈਂ ਉਨ੍ਹਾਂ ਦੀਆਂ ਉਮੀਦਾਂ ਤੇ ਖ਼ਰਾ ਉਤਰਦਾ ਹੋਇਆ ਵਾਰਡ ਦੇ ਰਹਿੰਦੇ ਸਾਰੇ ਵਿਕਾਸ ਕਾਰਜ ਪੂਰੇ ਕਰਵਾਉਣ ਲਈ ਜ਼ਿਲ੍ਹੇ ਦੀ ਕਾਂਗਰਸ ਦੀ ਸਮੁੱਚੀ ਟੀਮ ਨਾਲ ਮਿਲ ਕੇ ਵਾਰਡ ਨੂੰ ਹਰ ਤਰ੍ਹਾਂ ਤੋਂ ਸੋਹਣਾ ਹਰਿਆ ਭਰਿਆ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਵਧੀਆ ਵਾਰਡ ਬਣਾਇਆ ਜਾਵੇਗਾ। ਦਿਨ ਰਾਤ ਮਿਹਨਤ ਕਰ ਕੇ ਲੋਕਾਂ ਦੇ ਕੰਮ ਕਰਵਾਏ ਜਾਣਗੇ ਤਾਂ ਜੋ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਜੋ ਉਮੀਦਾਂ ਲਾਈਆਂ ਹਨ ਅਤੇ ਇਨ੍ਹਾਂ ਉਮੀਦਾਂ ਸਦਕਾ ਹੀ ਮੈਨੂੰ ਆਪਣਾ ਐਮਸੀ ਚੁਣਿਆ ਹੈ ਇਸ ਲਈ ਮੈਂ ਸਾਰੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਾ ਹਾਂ ।

ਜਿਨ੍ਹਾਂ ਨੇ ਮੇੇੈਨੁੰ ਐਮ ਸੀ ਦੀ ਚੋਣ ਨਿਰਵਿਰੋਧ ਜਿੱਤ ਸਕਿਆ। ਇਸ ਮੌਕੇ ਪ੍ਰਸ਼ੋਤਮ ਬਾਂਸਲ, ਮੋਨਾ ਦਾਨੇਵਾਲੀਆ, ਪੱਪੂ ਬਾਗੜੀ ,ਆਰਸੀ ਗੋਇਲ ,ਸ਼ੁਸ਼ੀਲ ਸ਼ੀਲਾ, ਰਮੇਸ ਕਾਲਾ ਮੱਤੀ ,ਬਲਜੀਤ ਸਰਮਾ,ਇਨ੍ਹਾਂ ਸਾਰਿਆਂ ਨੇ ਕਿਹਾ ਕਿ ਵਾਰਡ ਵਾਸੀਆਂ ਨੂੰ ਵਿਸ਼ਾਲ ਜੈਨ ਗੋਲਡੀ ਤੋਂ ਬਹੁਤ ਸਾਰੀਆਂ ਉਮੀਦਾਂ ਹਨ ਸਾਨੂੰ ਉਮੀਦ ਹੈ ਕਿ ਉਹ ਸਾਰੀਆਂ ਉਮੀਦਾਂ ਉਪਰ ਖਰੇ ਉੱਤਰਨਗੇ ਵਿਸ਼ਾਲ ਜੈਨ ਗੋਲਡੀ ਨੇ ਕਿਹਾ ਕਿ ਕਾਂਗਰਸ ਪਾਰਟੀ ਉੱਪਰ ਬਹੁਤ ਸਾਰੀਆਂ ਉਮੀਦਾਂ ਪ੍ਰਗਟ ਕਰਦੇ ਹੋਏ ਮੈਨੂੰ ਨਿਰ ਵਿਰੋਧ ਆਪਣੇ ਵਾਰਡ ਦਾ ਐਮ ਸੀ ਚੁਣ ਕੇ ਪੂਰੇ ਮਾਨਸਾ ਜ਼ਿਲ੍ਹੇ ਲਈ ਇਕ ਮਿਸਾਲ ਕਾਇਮ ਕੀਤੀ ਹੈ ਜਿਸ ਸਦਕਾ ਮੈਂ ਅੱਜ ਵਾਰਡ ਦਾ ਨਿਰਵਿਰੋਧ ਐਮ ਸੀ ਬਣ ਸਕਿਆ। ਇਸ ਆਦਿ ਨੇ ਵਿਸ਼ਾਲ ਜੈਨ ਗੋਲਡੀ ਨੂੰ ਐਮਸੀ ਬਣਨ ਤੇ ਮੁਬਾਰਕਬਾਦ ਦਿੰਦਿਆਂ ਸਮੁੱਚੀ ਕਾਂਗਰਸ ਪਾਰਟੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਨੌਜਵਾਨ ਬੇਦਾਗ਼ ਚਿਹਰੇ ਨੂੰ ਟਿਕਟ ਦੇਕੇ ਵਾਰਡ ਵਾਸੀਆਂ ਦਾ ਮਾਣ ਵਧਾਇਆ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਵਿਸ਼ਾਲ ਜੈਨ ਗੋਲਡੀ ਉਮੀਦਵਾਰਾਂ ਨਾਲ ਕੀਤੇ ਸਾਰੇ ਵਾਅਦਿਆਂ ਉਪਰ ਖਰਾ ਉਤਰਦਾ ਹੋਇਆ ਵਧੀਆ ਕੰਮ ਕਰੇਗਾ ।

]]>
https://sarayaha.com/%e0%a8%ae%e0%a8%be%e0%a8%a8%e0%a8%b8%e0%a8%be-%e0%a8%a6%e0%a9%80%e0%a8%86%e0%a8%82-%e0%a8%b8%e0%a8%be%e0%a8%b0%e0%a9%80%e0%a8%86%e0%a8%82-%e0%a8%a8%e0%a8%97%e0%a8%b0-%e0%a8%95%e0%a9%8c%e0%a8%82-2/feed/ 0
-ਡਿਪਟੀ ਕਮਿਸ਼ਨਰ ਵੱਲੋਂ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ https://sarayaha.com/%e0%a8%a1%e0%a8%bf%e0%a8%aa%e0%a8%9f%e0%a9%80-%e0%a8%95%e0%a8%ae%e0%a8%bf%e0%a8%b6%e0%a8%a8%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%97%e0%a8%a3%e0%a8%a4%e0%a9%b0%e0%a8%a4/ https://sarayaha.com/%e0%a8%a1%e0%a8%bf%e0%a8%aa%e0%a8%9f%e0%a9%80-%e0%a8%95%e0%a8%ae%e0%a8%bf%e0%a8%b6%e0%a8%a8%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%97%e0%a8%a3%e0%a8%a4%e0%a9%b0%e0%a8%a4/#respond Fri, 15 Jan 2021 14:34:30 +0000 https://sarayaha.com/?p=41710 ਮਾਨਸਾ, 15, ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) : ਗਣਤੰਤਰਤਾ ਦਿਵਸ ਹਰ ਵਾਰ ਦੀ ਤਰਾਂ ਬੜੇ ਉਤਸ਼ਾਹ ਨਾਲ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਅੱਜ ਵੱਖ-ਵੱਖ ਅਧਿਕਾਰੀਆਂ ਨਾਲ ਸਮਾਗਮ ਲਈ ਕੀਤੇ ਜਾਣ ਵਾਲੇ ਪ੍ਰਬਧਾਂ ਸਬੰਧੀ ਮੀਟਿੰਗ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਵਾਰ 26 ਜਨਵਰੀ ਦਾ ਦਿਹਾੜਾ ਕੋਵਿਡ-19 ਸਬੰਧੀ ਸਾਵਧਾਨੀਆਂ ਨੂੰ ਮੱਦੇਨਜ਼ਰ ਰੱਖ ਕੇ ਮਨਾਇਆ ਜਾਵੇਗਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਦੀਆਂ ਇਸ ਸਮਾਗਮ ਸਬੰਧੀ ਡਿਊਟੀਆਂ ਲਗਾਈਆਂ ਗਈਆਂ ਹਨ, ਉਹ ਆਪਣੀ ਡਿਊਟੀ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣ । ਉਨ੍ਹਾਂ ਦੱਸਿਆ ਕਿ ਗਣਤੰਤਰਤਾ ਦਿਵਸ ਸਬੰਧੀ ਫੁੱਲ ਡਰੈੱਸ ਰਿਹਰਸਲ 23 ਜਨਵਰੀ ਨੂੰ ਹੋਵੇਗੀ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਮੌਕੇ ਸ਼ਹਿਰ ਦੀਆਂ ਮੁੱਖ ਥਾਵਾਂ ਅਤੇ ਚੌਂਕਾਂ ਨੂੰ ਸਜਾਉਣ ਲਈ ਸੁਚੱਜੇ ਪ੍ਰਬੰਧਤ ਕੀਤੇ ਜਾਣ। ਉਨ੍ਹਾਂ ਪੁਲਿਸ ਵਿਭਾਗ ਨੂੰ ਸੁਰੱਖਿਆ ਅਤੇ ਪਾਰਕਿੰਗ ਦੀ ਸੁਵਿਧਾ ਦਾ ਪ੍ਰਬੰਧ ਕਰਨ ਲਈ ਵੀ ਹਦਾਇਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ, ਡੀ.ਐਸ.ਪੀ. ਸ੍ਰੀ ਮਨੋਜ ਗੋਰਸੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਮੌਜੂਦ ਸਨ। 

]]>
https://sarayaha.com/%e0%a8%a1%e0%a8%bf%e0%a8%aa%e0%a8%9f%e0%a9%80-%e0%a8%95%e0%a8%ae%e0%a8%bf%e0%a8%b6%e0%a8%a8%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%97%e0%a8%a3%e0%a8%a4%e0%a9%b0%e0%a8%a4/feed/ 0
ਚਾਈਨਾ ਡੋਰ ਦੀ ਵਰਤੋ ਨਾ ਕੀਤੀ ਜਾਵੇ’ ਇਸ ਨਾਲ ਹਾਦਸਿਆਂ ਵਿਚ ਹੁੰਦਾ ਹੈ ਵਾਧਾ https://sarayaha.com/%e0%a8%9a%e0%a8%be%e0%a8%88%e0%a8%a8%e0%a8%be-%e0%a8%a1%e0%a9%8b%e0%a8%b0-%e0%a8%a6%e0%a9%80-%e0%a8%b5%e0%a8%b0%e0%a8%a4%e0%a9%8b-%e0%a8%a8%e0%a8%be-%e0%a8%95%e0%a9%80%e0%a8%a4%e0%a9%80-%e0%a8%9c/ https://sarayaha.com/%e0%a8%9a%e0%a8%be%e0%a8%88%e0%a8%a8%e0%a8%be-%e0%a8%a1%e0%a9%8b%e0%a8%b0-%e0%a8%a6%e0%a9%80-%e0%a8%b5%e0%a8%b0%e0%a8%a4%e0%a9%8b-%e0%a8%a8%e0%a8%be-%e0%a8%95%e0%a9%80%e0%a8%a4%e0%a9%80-%e0%a8%9c/#respond Tue, 12 Jan 2021 14:09:41 +0000 https://sarayaha.com/?p=41600 ਬੁਢਲਾਡਾ 12, ਜਨਵਰੀ (ਸਾਰਾ ਯਹਾ /ਅਮਨ ਮਹਿਤਾ):ਬਹੁਤ ਸਾਲ ਪਹਿਲਾਂ ਡੋਰ ਘਰ ਵਿਚ ਹੀ ਤਿਆਰ ਕੀਤੀ ਜਾਂਦੀ ਸੀ । ਪਰ ਸਮੇਂ ਨਾਲ ਟਾਇਮ ਘਟ ਹੋਣ ਕਾਰਨ ਡੋਰ ਦੀ ਵਰਤੋ ਬਣੀ ਬਣਾਈ ਦੀ ਹੋਣ ਲਗ ਪਈ ਉਸ ਸਮੇਂ ਪਤੰਗ ਚੜ੍ਹਾਉਣ ਸਮੇਂ ਕੋਈ ਖਤਰਾ ਨਹੀਂ ਹੁੰਦਾ ਸੀ ਪਰ ਅੱਜ ਅਸੀਂ ਜੋ ਡੋਰ ਦੀ ਵਰਤੋ ਕਰਦੇ ਹਾ ਉਹ ਚਾਈਨਾ ਡੋਰ ਹੈ। ਇਹ ਸ਼ਬਦ ਵਨੀਤ ਕੁਮਾਰ ਸਿੰਗਲਾ ਸਟੇਟ ਐਵਾਰਡੀ ਅਧਿਆਪਕ ਨੇ ਕਹੇ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਹਦਸਿਆ ਵਿਚ ਵਾਧਾ ਹੋਣ ਲਗ ਪਿਆ ਇਹ ਸਸਤੀ ਹੋਣ ਕਾਰਨ ਬੱਚੇ ਬਜੁਰਗ ਪਤੰਗ ਚੜ੍ਹਾਉਣ ਵਾਲੇ ਇਸ ਦੀ ਵਰਤੋ ਕਰਦੇ ਹਨ ਡੋਰ ਉਪਰ ਪਾਬੰਦੀ ਹੋਣ ਦੇ ਬਾਵਜੂਦ ਵੀ ਇਹ ਡੋਰ ਬਜਾਰ ਵਿਚ ਖੁੱਲੇ ਆਮ ਵਿਕ ਰਹੀ ਹੈ ਇਸ ਡੋਰ ਨਾਲ ਜਿੱਥੇ ਮਾਲੀ ਨੁਕਸਾਨ ਹੁੰਦਾ ਹੈ ਉਥੇ ਪਸੂ ਪੰਛੀਆਂ ਮਰਦਾਂ ਔਰਤਾਂ ਬਚਿਆਂ ਨੂੰ ਵੀ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਵੇਂ ਜਿਵੇਂ ਤਿਉਹਾਰ ਬਸੰਤ ਨੇੜੇ ਆ ਰਿਹੇ ਹਨ ਉਸ ਤਰ੍ਹਾਂ ਡੋਰ ਦੀ ਵਿੱਕਰੀ ਵਧ ਰਹੀ ਹੈ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਚਾਈਨਾ ਡੋਰ ਨਹੀਂ ਖਰੀਦਣੀ ਨਾ ਹੀ ਵੇਚਣੀ ਹੈ ਸਰਕਾਰ ਨੂੰ ਵੀ ਚਾਹੀਦਾ ਹੈ ਇਸ ਉੱਪਰ ਪੂਰੀ ਤਰ੍ਹਾਂ ਪਾਬੰਦੀ ਲਗਾ ਦੇਵੇ ਵੇਚਣ ਅਤੇ ਖਰੀਦਣ ਵਾਲੇ ਨੂੰ ਸਖਤ ਸਜਾ ਹੋਵੇ ਇਸ ਨਾਲ ਚਾਈਨਾ ਡੋਰ ਦੀ ਵਰਤੋ ਨਾ ਹੋਵੇ ਤਾਂ ਕਿ ਭਾਰਤ ਦੇ ਵਿਚ ਹੋ ਰਹੇ ਨੁਕਸਾਨ ਨੂੰ ਬਚਾਇਆ ਜਾ ਸਕੇ।

]]>
https://sarayaha.com/%e0%a8%9a%e0%a8%be%e0%a8%88%e0%a8%a8%e0%a8%be-%e0%a8%a1%e0%a9%8b%e0%a8%b0-%e0%a8%a6%e0%a9%80-%e0%a8%b5%e0%a8%b0%e0%a8%a4%e0%a9%8b-%e0%a8%a8%e0%a8%be-%e0%a8%95%e0%a9%80%e0%a8%a4%e0%a9%80-%e0%a8%9c/feed/ 0
ਮਾਨਸਾ ਪੁਲਿਸ ਵਲੋਂ ਹਰਿਆਣਾ ਮਾਰਕਾ ਸ਼ਰਾਬ ਦੀ ਵੱਡੀ ਖੇਪ ਬਰਾਮਦ 635 ਬੋਤਲਾਂ ਸ਼ਰਾਬ ਸਮੇਤ ਕਾਰ..! https://sarayaha.com/%e0%a8%ae%e0%a8%be%e0%a8%a8%e0%a8%b8%e0%a8%be-%e0%a8%aa%e0%a9%81%e0%a8%b2%e0%a8%bf%e0%a8%b8-%e0%a8%b5%e0%a8%b2%e0%a9%8b%e0%a8%82-%e0%a8%b9%e0%a8%b0%e0%a8%bf%e0%a8%86%e0%a8%a3%e0%a8%be-%e0%a8%ae-2/ https://sarayaha.com/%e0%a8%ae%e0%a8%be%e0%a8%a8%e0%a8%b8%e0%a8%be-%e0%a8%aa%e0%a9%81%e0%a8%b2%e0%a8%bf%e0%a8%b8-%e0%a8%b5%e0%a8%b2%e0%a9%8b%e0%a8%82-%e0%a8%b9%e0%a8%b0%e0%a8%bf%e0%a8%86%e0%a8%a3%e0%a8%be-%e0%a8%ae-2/#respond Fri, 08 Jan 2021 14:54:57 +0000 https://sarayaha.com/?p=41392 ਮਾਨਸਾ, 08,ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ) ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ
ਵੱਖ ਥਾਵਾਂ ਤੋਂ ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ ਨਸਿ਼ਆਂ ਦੇ ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ
ਬਰਾਮਦਗੀ ਕਰਵਾਈ ਗਈ ਹੈ।
ਆਬਕਾਰੀ ਐਕਟ:

ਮਾਨਸਾ ਪੁਲਿਸ ਵੱਲੋਂ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਹਰਿਆਣਾ ਮਾਰਕਾ
ਸ਼ਰਾਬ ਦੀ ਵੱਡੀ ਖੇਪ ਬਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਥਾਣਾ ਸਦਰ ਬੁਢਲਾਡਾ ਦੀ
ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਲਵਪਰੀਤ ਸਿੰਘ ਉਰਫ ਲਵੀ ਪੁੱਤਰ ਬਖਤੌਰ ਸਿੰਘ, ਕੁਲਵੰਤ
ਸਿੰਘ ਉਰਫ ਕੰਤੀ ਪੁੱਤਰ ਭੋਲਾ ਸਿੰਘ ਵਾਸੀਆਨ ਤਾਜੋਕੇ ਅਤੇ ਹਰਦੀਪ ਸਿੰਘ ਉਰਫ ਦੀਪ ਵਾਸੀ ਭੈਣੀ
ਫੱਤਾ, ਜਿਲਾ ਬਰਨਾਲਾ ਵਿਰੁੱਧ ਥਾਣਾ ਸਦਰ ਬੁਢਲਾਡਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼
ਕਰਾਇਆ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਾਹੱਦ ਪਿੰਡ ਫੁੱਲੂਵਾਲਾ ਡੋਡ ਨਾਕਾਬੰਦੀ
ਕਰਕੇ ਲਵਪਰੀਤ ਸਿੰਘ ਉਰਫ ਲਵੀ ਉਕਤ ਨੂੰ ਕਾਰ ਹੌਡਾ ਸਿਟੀ ਨੰ:ਡੀਐਲ.8ਸੀਜੇ—2376 ਸਮੇਤ ਕਾਬੂ
ਕੀਤਾ। ਕਾਰ ਦੀ ਕਾਇਦੇ ਅਨੁਸਾਰ ਤਲਾਸ਼ੀ ਕਰਨ ਤੇ ਉਸ ਵਿੱਚੋ ਹਰਿਆਣਾ ਮਾਰਕਾ ਸ਼ਰਾਬ ਦੀਆ 540
ਬੋਤਲਾਂ (372 ਬੋਤਲਾ ਸ਼ਾਹੀO156 ਬੋਤਲਾਂ ਸ਼ਹਿਨਾਈO12 ਬੋਤਲਾਂ ਮਾਲਟਾ) ਬਰਾਮਦ ਹੋਣ ਤੇ ਕਾਰ ਅਤੇ
ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਗ੍ਰਿਫਤਾਰ ਮੁਲਜਿਮ ਨਸਿ਼ਆ ਦਾ ਧੰਦਾ ਕਰਦਾ ਹੈ,
ਜਿਸ ਵਿਰੁੱਧ ਪਹਿਲਾਂ ਵੀ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਹੋਣ ਬਾਰੇ ਪਤਾ ਲੱਗਾ ਹੈ, ਜਿਸਨੇ ਮੁਢਲੀ
ਪੁੱਛਗਿੱਛ ਤੇ ਦੱਸਿਆ ਕਿ ਇਹ ਸ਼ਰਾਬ ਹਰਿਆਣਾ ਪ੍ਰਾਂਤ ਵਿੱਚ ਸਸਤੇ ਭਾਅ 1000/—ਰੁਪਏ ਪ੍ਰਤੀ ਡੱਬਾ ਦੇ
ਹਿਸਾਬ ਨਾਲ ਮੁੱਲ ਲਿਆਂਦੀ ਸੀ, ਜਿਸਨੂੰ ਅੱਗੇ ਮਹਿੰਗੇ ਭਾਅ 1500/—ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ
ਵੇਚਣੀ ਸੀ। ਮੁਕੱਦਮਾ ਵਿੱਚ ਬਾਕੀ ਰਹਿੰਦੇ ਦੋ ਮੁਲਜਿਮਾਂ ਕੁਲਵੰਤ ਸਿੰਘ ਉਰਫ ਕੰਤੀ ਅਤੇ ਹਰਦੀਪ ਸਿੰਘ
ਉਰਫ ਦੀਪ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ
ਨਾਲ ਪੁੱਛਗਿੱਛ ਕੀਤੀ ਜਾਵ ੇਗੀ।

ਆਬਕਾਰੀ ਐਕਟ ਤਹਿਤ ਹੀ ਕਾਰਵਾਈ ਕਰਦੇ ਹੋਏ ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ
ਨੇ ਮੁਖਬਰੀ ਦੇ ਆਧਾਰ ਤੇ ਗੁਰਜੀਤ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਝੰਡਾ ਕਲਾਂ ਨੂੰ ਕਾਬੂ ਕਰਕੇ 150 ਲੀਟਰ
ਲਾਹਣ ਬਰਾਮਦ ਕੀਤੀ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਪ੍ਰਦੀਪ ਕੁਮਾਰ
ਉਰਫ ਨਿੱਕਾ ਪੁੱਤਰ ਸੁਖਦੇਵ ਸਿੰਘ ਵਾਸੀ ਤਾਮਕੋਟ ਪਾਸੋ 100 ਲੀਟਰ ਲਾਹਣ ਬਰਾਮਦ ਕੀਤੀ, ਜਿਸਦੀ
ਗ੍ਰਿਫਤਾਰੀ ਬਾਕੀ ਹੈ। ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਕਰਨ

ਤੁਰਕੀਆ ਪੁੱਤਰ ਰਾਜਕੁਮਾਰ ਅਤੇ ਪਾਲੋ ਦੇਵੀ ਪਤਨੀ ਰਾਜਕੁਮਾਰ ਵਾਸੀਅਨ ਮਾਨਸਾ ਪਾਸੋਂ 60 ਬੋਤਲਾਂ
ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ, ਦੋਨਾਂ ਮੁਲਜਿਮਾਂ ਦੀ ਗ੍ਰਿਫਤਾਰੀ ਬਾਕੀ
ਹੈ। ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਲਛਮਣ ਸਿੰਘ ਪੁੱਤਰ ਬੰਤ ਸਿੰਘ ਵਾਸੀ ਅਕਬਰਪੁਰ ਖੁਡਾਲ ਨੂੰ
ਕਾਬੂ ਕਰਕੇ 11 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਕਾਲਾ ਸਿੰਘ
ਪੁੱਤਰ ਸੁਖਦੇਵ ਸਿੰਘ ਵਾਸੀ ਸੇਰਖਾਂ ਵਾਲਾ ਨੂੰ ਕਾਬੂ ਕਰਕੇ 10 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ
(ਹਰਿਆਣਾ) ਬਰਾਮਦ ਕੀਤੀ। ਥਾਣਾ ਝੁਨੀਰ ਦੀ ਪੁਲਿਸ ਪਾਰਟੀ ਨੇ ਕਰਨੈਲ ਸਿੰਘ ਪੁੱਤਰ ਟੇਕ ਸਿੰਘ ਵਾਸੀ
ਦਾਨੇਵਾਲਾ ਨੂੰ ਕਾਬੂ ਕਰਕੇ 8 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ ਸਿਟੀ ਬੁਢਲਾਡਾ ਦੀ ਪੁਲਿਸ
ਪਾਰਟੀ ਨੇ ਸੋਨੂੰ ਪੁੱਤਰ ਨੱਥੂ ਰਾਮ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ 6 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ
ਸ਼ਾਹੀ (ਹਰਿਆਣਾ) ਬਰਾਮਦ ਕੀਤੀ ਹੈ। ਜਿਹਨਾਂ ਦ ੇ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮੇ ਦਰਜ਼ ਕੀਤੇ
ਗਏ ਹਨ।

ਐਨ.ਡੀ.ਪੀ.ਐਸ. ਐਕਟ:

ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਸੰਮੋ ਬਾਈ ਉਰਫ ਸੋਮਾ ਪਤਨੀ ਹੇਮ ਸਿੰਘ ਵਾਸੀ
ਸਿੰਧੀ ਕੈਂਪ ਥਾਣਾ ਬਾੜੀ ਜਿਲਾ ਰਾਏਸ਼ਨ (ਮੱਧ ਪ੍ਰਦੇਸ਼) ਨੂੰ ਕਾਬੂ ਕਰਕੇ ਉਸ ਪਾਸੋਂ 15 ਕਿਲੋਗ੍ਰਾਮ ਭੁੱਕੀ
ਚੂਰਾਪੋਸਤ ਅਤੇ 50 ਗ੍ਰਾਮ ਅਫੀਮ ਬਰਾਮਦ ਕੀਤੀ। ਜਿਸਦੇ ਵਿਰੁੱਧ ਥਾਣਾ ਸਰਦੂਲਗੜ ਵਿਖੇ
ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ
ਗਿਆ ਹੈ।ਇਹ ਮੁਲਜਿਮ ਨਸਿ਼ਆਂ ਦਾ ਧੰਦਾ ਕਰਦੀ ਹੈ, ਜਿਸਦੇ ਵਿਰੁੱਧ ਪਹਿਲਾਂ ਵੀ ਐਨ.ਡੀ.ਪੀ.ਐਸ.
ਐਕਟ ਦੇ ਜਿਲਾ ਮਾਨਸਾ ਅਤੇ ਬਠਿੰਡਾ ਵਿਖੇ 4 ਮੁਕੱਦਮੇ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਿਆ ਹੈ।
ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ
ਕੀਤੀ ਜਾਵ ੇਗੀ।

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਦੱਸਿਆ ਕਿ ਨਸਿ਼ਆਂ ਅਤੇ
ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

]]>
https://sarayaha.com/%e0%a8%ae%e0%a8%be%e0%a8%a8%e0%a8%b8%e0%a8%be-%e0%a8%aa%e0%a9%81%e0%a8%b2%e0%a8%bf%e0%a8%b8-%e0%a8%b5%e0%a8%b2%e0%a9%8b%e0%a8%82-%e0%a8%b9%e0%a8%b0%e0%a8%bf%e0%a8%86%e0%a8%a3%e0%a8%be-%e0%a8%ae-2/feed/ 0
ਸੰਮਤੀ ਵੱਲੋਂ ਸ਼੍ਰੀ ਮਹਾਂ ਸ਼ਿਵਰਾਤਰੀ ਸ਼ਰਧਾ ਪੂਰਵਕ ਮਨਾਉਣ ਦਾ ਫ਼ੈਸਲਾ https://sarayaha.com/%e0%a8%b8%e0%a9%b0%e0%a8%ae%e0%a8%a4%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%b8%e0%a8%bc%e0%a9%8d%e0%a8%b0%e0%a9%80-%e0%a8%ae%e0%a8%b9%e0%a8%be%e0%a8%82-%e0%a8%b8%e0%a8%bc/ https://sarayaha.com/%e0%a8%b8%e0%a9%b0%e0%a8%ae%e0%a8%a4%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%b8%e0%a8%bc%e0%a9%8d%e0%a8%b0%e0%a9%80-%e0%a8%ae%e0%a8%b9%e0%a8%be%e0%a8%82-%e0%a8%b8%e0%a8%bc/#respond Tue, 05 Jan 2021 04:03:45 +0000 https://sarayaha.com/?p=41221 ਮਾਨਸਾ 5 ਦਸੰਬਰ (ਸਾਰਾ ਯਹਾ/ਬਿਊਰੋ ਰਿਪੋਰਟ ) : ਸ੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਦੇ ਇੱਕ ਜ਼ਰੂਰੀ ਬੈਠਕ ਸ਼੍ਰੀ ਰਾਮ ਮੰਦਰ ਵੀਰ ਨਗਰ ਮਾਨਸਾ ਵਿਖੇ ਹੋਈ ਜਿਸ ਵਿਚ ਸ਼੍ਰੀ ਮਹਾਂਸ਼ਿਵ ਰਾਤਰੀ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ ਅਤੇ ਜਰਨਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਮਹਾਂ ਸ਼ਿਵਰਾਤਰੀ ਦਾ ਤਿਉਹਾਰ 11 ਮਾਰਚ 2021 ਨੂੰ ਸ਼ਰਧਾ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਲਈ ਸਮੁੱਚੇ ਸ਼ਹਿਰ ਨਿਵਾਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ 20ਦਿਨ ਦੀ ਪ੍ਰਭਾਤ ਫੇਰੀ ਸਾਰੇ ਸ਼ਹਿਰ ਵਿੱਚ ਕੀਤੀ ਜਾਵੇਗੀ। ਸ਼੍ਰੀ ਮਹਾਂ ਸ਼ਿਵਰਾਤਰੀ ਵਾਲੇ ਦਿਨ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਇਸ ਲਈ ਸੰਮਤੀ ਵੱਲੋਂ ਸਿਲਸਿਲੇ ਵਾਰ ਮੀਟਿੰਗਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਸੰਮਤੀ ਵੱਲੋਂ 10 ਜਨਵਰੀ 2021 ਐਤਵਾਰ ਨੂੰ ਉਪਰੋਕਤ ਮੰਦਰ ਵਿਖੇ ਰਾਤ 8 ਵਜੇ ਮੀਟਿੰਗ ਕੀਤੀ ਜਾਵੇਗੀ ਤੇ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ।
ਮੀਟਿੰਗ ਦੇ ਅੰਤ ਵਿੱਚ ਸੰਮਤੀ ਦੇ ਮੈਂਬਰਾਂ ਦੇ ਸਦਾ ਲਈ ਵਿੱਛੜੇ
ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਇਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਜ਼ਲੀ ਦਿੱਤੀ ਗਈ।

]]>
https://sarayaha.com/%e0%a8%b8%e0%a9%b0%e0%a8%ae%e0%a8%a4%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%b8%e0%a8%bc%e0%a9%8d%e0%a8%b0%e0%a9%80-%e0%a8%ae%e0%a8%b9%e0%a8%be%e0%a8%82-%e0%a8%b8%e0%a8%bc/feed/ 0
ਸ਼ਵੱਛਤਾ ਮੁਹਿੰਮ ਨੂੰ ਸਾਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਡਿਪਟੀ ਕਮਿਸ਼ਨਰ ਮਾਨਸਾ https://sarayaha.com/%e0%a8%b6%e0%a8%b5%e0%a9%b1%e0%a8%9b%e0%a8%a4%e0%a8%be-%e0%a8%ae%e0%a9%81%e0%a8%b9%e0%a8%bf%e0%a9%b0%e0%a8%ae-%e0%a8%a8%e0%a9%82%e0%a9%b0-%e0%a8%b8%e0%a8%be%e0%a8%a8%e0%a9%82%e0%a9%b0-%e0%a8%86/ https://sarayaha.com/%e0%a8%b6%e0%a8%b5%e0%a9%b1%e0%a8%9b%e0%a8%a4%e0%a8%be-%e0%a8%ae%e0%a9%81%e0%a8%b9%e0%a8%bf%e0%a9%b0%e0%a8%ae-%e0%a8%a8%e0%a9%82%e0%a9%b0-%e0%a8%b8%e0%a8%be%e0%a8%a8%e0%a9%82%e0%a9%b0-%e0%a8%86/#respond Mon, 04 Jan 2021 13:44:46 +0000 https://sarayaha.com/?p=41178 ਮਾਨਸਾ 04 ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) : ਸਵੱਛਤਾ ਇਕ ਦਿਨ ਦਾ ਕੰਮ ਜਾਂ ਪ੍ਰੋਗਰਾਮ ਨਹੀ ਬਲਕਿ ਇੱਕ ਸਕੰਲਪ ਹੈ ਅਤੇ iੱੲਸ ਨੂੰ ਹਰ ਵਿਅਕਤੀ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰਪਾਲ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਸਾਲ 2019-2020 ਦੇ ਸਵੱਛਤਾ ਸਬੰਧੀ ਕਰਵਾਏ ਮੁਕਾਬਿਲਆਂ ਦੇ ਜੈਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਕੀਤਾ।ਉਹਨਾਂ ਜੇਤੂ ਕਲੱਬਾਂ ਨੂੰ ਵਧਾਈ ਦਿਦਿੰਆਂ ਆਸ ਪ੍ਰਗਟ ਕੀਤੀ ਕਿ ਕਲੱਬਾਂ ਸਵੱਛਤਾ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮ ਨਿਰੰਤਰ ਜਾਰੀ ਰੱਖਣਗੀਆਂ।
ਡਿਪਟੀ ਕਮਿਸ਼ਨਰ ਮਾਨਸਾ ਨੇ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਦਾ ਕੰਮ ਨਿਰੰਤਰ ਜਾਰੀ ਰੱਖਣ।ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਵੀ ਕੋਰੋਨਾ ਵੈਕਸੀਨ (ਟੀਕਾਕਰਣ) ਸਮੇ ਵੀ ਕਲੱਬਾਂ ਦੀ ਮਦਦ ਲਈ ਜਾਵੇਗੀ।ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚਲ ਰਹੀ ਘਰ ਘਰ ਰੋਜਗਾਰ ਮੁਹਿੰਮ ਵਿੱਚ ਵੀ ਯੂਥ ਕਲੱਬਾਂ ਦੇ ਨੋਜਵਾਨਾਂ ਨੂੰ ਸ਼ਾਮਲ ਕਰਕੇ ਉਹਨਾਂ ਨੂੰ ਰੌਜਗਾਰ ਦਿੱਤਾ ਜਾ ਰਿਹਾ ਹੈ।
ਸ਼ਵੱਛਤਾ ਇੰਟਰਨਸ਼ਿਪ ਅਵਾਰਡ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਸਾਲ 2019-2020 ਵਿੱਚ ਜਿਲ੍ਹੇ ਦੀਆਂ ਯੂਥ ਕਲੱਬਾਂ ਵੱਲੋ ਸਵੱਛਤਾ ਇਟੰਰਨਸ਼ਿਪ ਮੁਹਿੰਮ  ਭਾਰਤ ਸਰਕਾਰ ਦੇ ਜਲ ਸ਼ਕਤੀ ਵਿਭਾਗ ਵੱਲੋ ਚਲਾਈ ਗਈ ਸੀ ਜਿਸ ਵਿੱਚ ਪਹਿਲੇ ਨੰਬਰ ਤੇ ਨੈਕੀ ਫਾਊਡੇਸ਼ਨ ਬੁਡਲਾਡਾ ਵੱਲੋ ਦੀ ਟੀਮ ਵੱਲੋ ਪਿੰਡ ਰੰਘਿੜਆਲ ਵਿੱਚ ਸਕੂਲ਼ ਦੀ ਸਾਫ ਸਫਾਈ ਪਿੰਡ ਵਿੱਚ ਪੌਦੇ ਲਾਉਣ ਦੀ ਮੁਹਿੰਮ ਚਲਾਈ ਗਈ ਸੀ ਜਿਸ ਨੂੰ ਪਹਿਲੇ ਨਂਬਰ ਤੇ ਰਹਿਣ ਲਈ ਤੀਹ ਹਜਾਰ ਦੀ ਰਾਸ਼ੀ ਅਤੇ ਪ੍ਰਸੰਸ਼ਾਂ ਪੱਤਰ ਦਿੱਤਾ ਗਿਆ।ਇਸੇ ਤਰਾਂ ਉਮੀਦ ਸੋਸ਼ਲ ਵੈਲਫੇਅਰ ਕਲੱਬ ਬੋੜਾਵਾਲ ਦੀ ਟੀਮ ਵੱਲ ਪਿੰਡ ਵਿੱਚ ਪਾਰਕ ਦੀ ਸਥਾਪਨਾ ਪਿੰਡ ਵਿੱਚ ਵਾਤਾਵਰਣ ਨੂੰ ਹਰਿਆਂ ਭਰਿਆ ਰੱਖਣ ਹਿੱਤ ਪਿੰਡ ਦੀ ਸਾਰੀ ਫਿਰਨੀ ਤੇ ਪੌਦੇ ਲਾਉਣ ਤੋ ਇਲਾਵਾ ਪਿੰਂਡ ਦੇ ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰ ਕੇ ਸ਼ਲਾਘਾਯੋਗ ਕੰਮ ਕੀਤਾ ਗਿਆ ਜਿਸ ਨੇ ਦੂਸ਼ਰਾ ਸਥਾਨ ਪ੍ਰਾਪਤ ਕੀਤਾ ਜਿਸ ਨੂੰ ਵੀਹ ਹਜਾਰ ਦੀ ਰਾਸ਼ੀ ਅਤੇ ਪ੍ਰਸੰਸ਼ਾ ਪੱਤਰ ਨਾਲ ਡਿਪਟੀ ਕਮਿਸ਼ਨਰ ਮਾਨਸਾ ਵੱਲੋ ਸਨਮਾਨਤਿ ਕੀਤਾ ਗਿਆ।
ਦੀ ਗ੍ਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ ਵੱਲੋ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਿੱਚ ਲੋਕਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਦੇ ਨਾਲ ਨਾਲ ਪਿੰਡ ਦੀ ਸਾਫ ਸਫਾਈ ਅਤੇ ਵਾਤਾਵਰਣ ਨੂੰ ਹਰਿਆ ਰੱਖਣ ਹਿੱਤ ਪੋਦੇ ਲਾਏ ਗਏ।ਜਿਸ ਨੂੰ ਦਸ ਹਜਾਰ ਦਾ ਨਗਦ ਇਨਾਮ ਦੇ ਨਾਲ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਤਿ ਕੀਤਾ ਗਿਆ।
ਯੁਵਕ ਸੇਵਾਵਾਂ ਵਿਭਗਾ ਦੇ ਸਹਾਇਕ ਡਾਇਰੈਕਟਰ ਸ਼੍ਰੀ ਰਘਵੀਰ ਸਿੰਘ ਮਾਨ ਨੇ ਜੇਤੂ ਕਲੱਬਾਂ ਨੂੰ ਵਧਾਈੌ ਦਿੱਤੀ ਅਤੇ ਕਲੱਬਾਂ ਵੱਲੋ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਮਾਜ ਸੇਵਾ ਅਤੇ ਲੋਕਾਂ ਨੂੰ ਜਾਗਰੁਕ ਕਰਨ ਦਾ ਕੰਮ ਜਾਰੀ ਰੱਖਣਗੀਆਂ।ਇਸ ਮੋਕੇ ਹਰੋਨਾ ਤੋ ਇਲਾਵਾ ਸ਼੍ਰੀ ਸੁਖਚੇਨ ਸਿੰਘ ਰੰਘੜਿਆਲ,ਬਲਜੀਤ ਸਿੰਘ,ਅਮਨਦੀਪ ਸਿੰਘ ਬੌੜਾਵਾਲ,ਨਿੰਤਨ ਬਾਸਂਕ,ਸਮਾਈਲ ਮਿੱਤਲ,ਜਸਪਾਲ ਸਿੰਘ ਨੈਕੀ ਫਾਊਡੇਸ਼ਨ ਬੁਢਲਾਡਾ ਪਰਵਿੰਦਰ ਸਿੰਘ,ਹਰਪ੍ਰੀਤ ਸਿੰਘ,ਇੰਦਰਜੀਤ ਸਿੰਘ ਬੁਰਜ ਢਿਲਵਾਂ ਅਤੇ ਮਨੋਜ ਕੁਮਾਰ ਵੀ ਹਾਜਰ ਸਨ।

]]>
https://sarayaha.com/%e0%a8%b6%e0%a8%b5%e0%a9%b1%e0%a8%9b%e0%a8%a4%e0%a8%be-%e0%a8%ae%e0%a9%81%e0%a8%b9%e0%a8%bf%e0%a9%b0%e0%a8%ae-%e0%a8%a8%e0%a9%82%e0%a9%b0-%e0%a8%b8%e0%a8%be%e0%a8%a8%e0%a9%82%e0%a9%b0-%e0%a8%86/feed/ 0