*BMW ਕੰਪਨੀ ਨੇ ਸਾਫ ਕੀਤਾ ਕਿ ਉਹ ਪੰਜਾਬ ਵਿੱਚ ਕੋਈ ਪਲਾਂਟ ਨਹੀਂ ਲਗਾ ਰਹੇ , ਕੱਲ ਭਗਵੰਤ ਮਾਨ ਨੇ ਕੀਤਾ ਸੀ ਦਾਅਵਾ : ਪਰਗਟ ਸਿੰਘ*

0
33

ਚੰਡੀਗੜ੍ਹ(ਸਾਰਾ ਯਹਾਂ/ਬਿਊਰੋ ਨਿਊਜ਼ ) : ਜਲੰਧਰ ਦੇ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਜਿਵੇਂ ਕਿ ਕੱਲ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ , BMW ਕੰਪਨੀ ਨੇ ਸਾਫ ਕੀਤਾ ਹੈ ਕਿ ਉਹ ਪੰਜਾਬ ਵਿੱਚ ਕੋਈ ਪਲਾਂਟ ਨਹੀਂ ਲਗਾ ਰਹੇ। ਭਗਵੰਤ ਮਾਨ ਜੀ, ਇਹੋਜੀਆਂ ਗੱਲਾਂ ‘ਤੇ ਝੂਠ ਬੋਲਦੇ ਤੁਸੀਂ ਸੋਹਣੇ ਲਗਦੇ ਹੋ ? ਕਿਉ ਨਿੱਕੀ ਨਿੱਕੀ ਗੱਲ ‘ਤੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਗੁਮਰਾਹ ਕਰ ਰਹੇ ਹੋ ?

NO COMMENTS