*ਪਨਬਸ ਅਤੇ ਪੀ ਆਰ ਟੀ ਸੀ ਮੁਲਾਜਮਾ ਵੱਲੋਂ ਬੱਸ ਸਟੈਡ ਬੰਦ ਕਰਕੇ ਰੋਸ ਪ੍ਰਦਰਸਨ ਦੂਸਰੇ ਦਿਨ ਵੀ ਜਾਰੀ*

0
62

  ਬੁਢਲਾਡਾ 4 ਅਗਸਤ(ਸਾਰਾ ਯਹਾਂ/ਅਮਨ ਮੇਹਤਾ): ਪੀ ਆਰ ਟੀ ਸੀ ਅਤੇ ਪਨਬਸ ਪੰਜਾਬ ਰੋਡਵੇਜ਼ ਵੱਲੋ ਸਰਕਾਰ ਖ਼ਿਲਾਫ਼ ਆਪਣੀ ਹੱਕੀ ਮੰਗਾਂ ਲਈ ਬੱਸ ਸਟੈਂਡ ਬੰਦ ਕਰ ਕੇ ਰੋਸ ਪ੍ਰਦਰਸ਼ਨ ਦੂਸਰੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸੂਬਾ ਆਗੂ ਰਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ।  ਉਨ੍ਹਾਂ ਕਿਹਾ ਕਿ ਠੇਕਾ ਮੁਲਾਜਮ ਪਿਛਲੇ ਲੰਮੇ ਸਮੇ ਤੋਂ ਸੰਘਰਸ ਕਰ ਰਹੇ ਮੁਲਾਜਮਾ ਦੀਆਂ ਮੰਗਾਂ ਨੂੰ ਅਣਗੋਹਿਲੀਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਾਅਦੇ ਪੂਰੇ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਜਿਸ ਕਰਕੇ ਅਸੀ ਆਪਣੀਆਂ ਮੰਗਾ ਮਨਵਾਉਣ ਲਈ ਹੜਤਾਲ ਨੂੰ ਅਣਮਿੱਥੇ ਸਮੇਂ ਦੀ ਹੜਤਾਲ ਵਿੱਚ ਵੀ ਲੈ ਕੇ ਜਾ ਸਕਦੇ ਹਾਂ। ਇਸ ਮੌਕੇ ਡੀਪੂ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਅੱਜ ਬੱਸ ਸਟੈਂਡ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੰਗਾਂ ਨਹੀ ਮੰਨਦੀ ਤਾ 9.10.11.ਅਗਸਤ ਨੂੰ ਤਿੰਨ ਰੋਜ਼ਾ ਮੁੰਕਮਲ ਬੱਸਾਂ ਦੀ ਹੜਤਾਲ ਕਰ ਕੇ ਕੈਪਟਨ ਅਮਰਿੰਦਰ ਸਿੰਘ ਜਾ ਨਵਜੋਤ ਸਿੰਘ ਸਿੱਧੂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਜੇਕਰ ਫਿਰ ਵੀ ਹੱਲ ਨਾ ਕੀਤਾ ਗਿਆ ਤਾਂ ਅਗਲਾ ਐਕਸ਼ਨ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਤਿੱਖਾ ਸੰਘਰਸ਼ ਹੋਵੇਗਾ। ਇਸ ਮੌਕੇ  ਸੈਕਟਰੀ ਜਸਵਿੰਦਰ ਸਿੰਘ,   ਮੀਤ ਪ੍ਰਧਾਨ ਗੁਰਪਿਆਰ ਸਿੰਘ, ਗੁਰਵਿੰਦਰ ਸਿੰਘ, ਦੀਪਕ ਪਾਲ, ਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

NO COMMENTS