ਮਾਨਸਾ 22 ਨਵੰਬਰ(ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ਸ਼ਹਿਰ ਦੀ ਸੀਵਰੇਜ਼ ਸਿਸਟਮ ਦੀ ਬਦ ਤੋਂ ਬਦਤਰ ਹੋੲੀ ਹਾਲਤ ਦਾ ਹੱਲ ਕਰਵਾੳੁਣ ਲੲੀ ਕਾਂਗਰਸ ਪਾਰਟੀ ਵੱਲੋਂ ਜਿਲਾ ਪ੍ਰਧਾਨ ਅਰਸ਼ਦੀਪ ਸਿੰਘ ਮਾੲੀਕਲ ਗਾਗੋਵਾਲ ਦੀ ਅਗਵਾੲੀ ਵਿਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਅਾ।
ਮੰਗ ਪੱਤਰ ਵਿਚ ਮੰਗ ਕੀਤੀ ਗੲੀ ਕਿ ਸ਼ਹਿਰ ਦੀ ਸੀਵਰੇਜ਼ ਸਮੱਸਿਅਾ ਨੂੰ ਤੁਰੰਤ ਹੱਲ ਕੀਤਾ ਜਾਵੇ। ਜਿਲਾ ਪ੍ਰਧਾਨ ਮਾੲੀਕਲ ਗਾਗੋਵਾਲ ਨੇ ਕਿਹਾ ਕਿ ਸੀਵਰੇਜ਼ ਬੰਦ ਕਾਰਨ ਪੂਰੇ ਸ਼ਹਿਰ ਵਿਚ ਸੀਵਰੇਜ਼ ਦਾ ਪਾਣੀ ਸ਼ੜਕਾਂ ਅਤੇ ਗਲੀਅਾਂ ਵਿਚ ਭਰ ਗਿਅਾ ਹੈ ਜਿਸ ਨਾਲ ਸ਼ਹਿਰ ਵਿਚ ਭਿਅਾਨਕ ਬਿਮਾਰੀਅਾਂ ਫੈਲਣ ਦਾ ਖਤਰਾ ਬਣਿਅਾ ਹੋੲਿਅਾ ਹੈ। ਸ਼ਹਿਰ ਅੰਦਰ ਡੇਂਗੂ ਵਰਗੀ ਭਿਅਾਨਕ ਬਿਮਾਰੀ ਫੈਲ ਚੁੱਕੀ ਹੈ ਅਤੇ ਸ਼ਹਿਰ ਦੇ ਹਰ ਵਾਰਡ ਵਿਚ ਡੇਂਗੂ ਦੇ ਮਰੀਜ ਪਾੲੇ ਜਾ ਰਹੇ ਹਨ। ੳੁਹਨਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲੲੀ ਸ਼ਹਿਰ ਵਿਚ ਫੌਗਿੰਗ ਕਰਵਾੲੀ ਜਾਵੇ। ੳੁਹਨਾਂ ਕਿਹਾ ਕਿ ਜੇਕਰ ਸ਼ਹਿਰ ਦੀਅਾਂ ੳੁਕਤ ਸਮੱਸਿਅਾਵਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਕਾਂਗਰਸ ਪਾਰਟੀ ਸੰਘਰਸ਼ ਕਰਨ ਲੲੀ ਮਜ਼ਬੂਰ ਹੋਵੇਗੀ। ੲਿਸ ਮੌਕੇ ਵਫਦ ਨੇ ਸ਼ਹਿਰ ਦੀ ਸੀਵਰੇਜ਼ ਅਤੇ ਡੇਂਗੂ ਦੀ ਰੋਕਥਾਮ ਲੲੀ ਸੁਝਾਅ ਦਿੱਤੇ ਗੲੇ। ਵਫਦ ਵਿਚ ਅੈਮ ਸੀ ਨੇਮ ਚੰਦ ਚੌਧਰੀ, ਸਤੀਸ਼ ਮਹਿਤਾ, ਪਵਨ ਕੁਮਾਰ ਅੈਮ ਸੀ, ਅੰਮ੍ਰਿਤਪਾਲ ਗੋਗਾ, ਸੰਦੀਪ ਸ਼ਰਮਾ, ਹੰਸਾ ਸਿੰਘ ਕਾਲਾ ਭਗਵਾਨ, ਅੰਮ੍ਰਿਤਪਾਲ ਸਿੰਘ ਕੂਕਾ, ਅੈਡਵੋਕੇਟ ਬਲਕਰਨ ਸਿੰਘ ਬੱਲੀ , ਅੈਡਵੋਕੇਟ ਲੱਖਣਪਾਲ , ਕਮਲ ਚੂਨੀਅਾ, ਭੀਮ ਸਿੰਘ ਸੁਖਦਰਸ਼ਨ ਖਾਰਾ ਅਾਦਿ ਹਾਜਰ ਸਨ ।