*ਜ਼ਿਲ੍ਹੇ ਦੇ ਸੇਵਾ ਕੇਂਦਰਾਂ ਤੋਂ ਲੋਕਾਂ ਨੇ ਅਕਤੂਬਰ 2022 ਤੋਂ ਹੁਣ ਤੱਕ 1 ਲੱਖ 31 ਹਜ਼ਾਰ 844 ਅਰਜ਼ੀਆਂ ਰਾਹੀਂ ਵੱਖ-ਵੱਖ ਸੇਵਾਵਾਂ ਦਾ ਲਿਆ ਲਾਭ*

0
7

ਮਾਨਸਾ, 12 ਅਕਤੂਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ, ਸਮਾਂਬੱਧ ਅਤੇ ਸਾਫ਼ ਸੁਥਰੀਆਂ ਪ੍ਰਸ਼ਾਸ਼ਨਿਕ ਸੇਵਾਵਾਂ ਲਈ ਸਥਾਪਤ ਕੀਤੇ ਗਏ ਸੇਵਾ ਕੇਂਦਰ ਜ਼ਿਲ੍ਹਾ ਮਾਨਸਾ ਦੇ ਲੋਕਾਂ ਨੂੰ ਸਰਕਾਰੀ ਵਿਭਾਗਾਂ ਨਾਲ ਸਬੰਧਤ 435 ਸੇਵਾਵਾਂ ਬਿਨ੍ਹਾਂ ਕਿਸੇ ਖੱਜਲ ਖੁਆਰੀ ਤੋਂ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸੇਵਾ ਕੇਂਦਰਾਂ ਤੋਂ ਮਹੀਨਾ ਅਕਤੂਬਰ 2022 ਤੋਂ ਹੁਣ ਤੱਕ 1 ਲੱਖ 31 ਹਜ਼ਾਰ 844 ਬਿਨੈਕਾਰਾਂ ਨੇ ਲਾਭ ਲਿਆ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ’ਤੇ ਤਾਇਨਾਤ ਸਟਾਫ਼ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਕਤੂਬਰ 2022 ਤੋਂ ਹੁਣ ਤੱਕ ਕਰੀਬ 1 ਲੱਖ 44 ਹਜ਼ਾਰ 319 ਅਰਜ਼ੀਆਂ ਵੱਖ-ਵੱਖ ਸੇਵਾਵਾਂ ਲਈ ਸੇਵਾ ਕੇਂਦਰਾਂ ’ਤੇ ਪ੍ਰਾਪਤ ਹੋਈਆਂ, ਜਿਸਦੇ ਵਿੱਚੋਂ 1 ਲੱਖ 31 ਹਜ਼ਾਰ 844 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। 5715 ਦਰਖਾਸਤਾਂ ਦਰੁਸਤ ਨਹੀ ਪਾਈਆ ਗਈਆਂ ਅਤੇ 5974 ਦਰਖਾਸਤਾਂ ਪ੍ਰਗਤੀ ਅਧੀਨ ਹਨ, ਜਿਨ੍ਹਾਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿਚ ਕੁੱਲ 16 ਸੇਵਾ ਕੇਂਦਰ ਚੱਲ ਰਹੇ ਹਨ, ਜਿੰਨ੍ਹਾਂ ਵਿਚ ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ, ਵਾਟਰ ਵਰਕਸ ਮਾਨਸਾ, ਵਾਟਰ ਵਰਕਸ ਬਰੇਟਾ, ਵਾਰਡ ਨੰਬਰ 1 ਸਾਹਮਣੇ ਸ਼ਨੀ ਮੰਦਿਰ ਨੇੜੇ ਵਾਟਰ ਵਰਕਸ ਭੀਖੀ, ਐਸ.ਡੀ.ਐਮ. ਦਫ਼ਤਰ ਬੁਢਲਾਡਾ, ਐਸ.ਡੀ.ਐਮ. ਦਫ਼ਤਰ ਸਰਦੂਲਗੜ੍ਹ, ਬੀ.ਡੀ.ਪੀ.ਓ ਦਫ਼ਤਰ ਬਸ ਸਟੈਂਡ ਬੁਢਲਾਡਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਸਰਦੂਲਗੜ੍ਹ, ਬਿਜਲੀ ਬੋਰਡ ਦਫ਼ਤਰ ਜੋਗਾ, ਰਾਏਪੁਰ, ਫਤਹਿਗੜ੍ਹ ਸਾਹਨੇਵਾਲੀ, ਛਿੰਦਾ ਮੈਂਬਰ ਵਾਲੀ ਗਲੀ ਬੋਹਾ, ਦੋਦੜਾ, ਦੂਲੋਵਾਲ, ਮੱਤੀ, ਕੁਲਰੀਆਂ, ਸ਼ਾਮਲ ਹਨ।

LEAVE A REPLY

Please enter your comment!
Please enter your name here