*17 ਕੌਂਸਲਰਾ ਨੇ ਸਫਾਈ ਕਮਰਚਾਰੀ ਯੂਨੀਅਨ ਲਈ ਦਿੱਤਾ ਆਪਣਾ ਪੱਖ*

0
248

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ): ਮਾਨਸਾ ਨਗਰ ਕੌਂਸਲ ਵਿਖੇ ਚੱਲ ਰਹੇ ਸਫਾਈ ਕਮਰਚਾਰੀ ਯੂਨੀਅਨ ਅਤੇ ਛੇ ਕੌਂਸਲਰਾ ਦੇ ਚੱਲ ਰਹੇ ਵਿਵਾਦ ਦੇ ਵਿੱਚ ਅੱਜ ਕੌਂਸਲਰ ਵਾਰਡ ਨੰਬਰ 13 ਦੇ ਨਿਵਾਸ ਸਥਾਨ ਅਤੇ ਸ਼ੋਰੂਮ ਦੇ ਬਾਹਰ ਪ੍ਰਦਰਸ਼ਨ ਕਰਕੇ ਨਾਅਰੇਬਾਜੀ ਕਰਨ ਦੇ ਲਈ ਨਗਰ ਕੌਂਸਲ ਮਾਨਸਾ ਦੇ 17 ਕੌਂਸਲਰ ਜਾਂ ਉਹਨਾ ਦੇ ਪਰਿਵਾਰਕ ਮੈਂਬਰ ਸ਼ਾਮਲ ਹੋ ਕੇ ਪ੍ਰੈਸ ਕਾਨਫਰੰਸ ਰਾਹੀ ਕੌਂਸਲਰਾ ਨੇ ਆਪਣਾ ਪੱਖ ਰੱਖਿਆ। ਕੌਂਸਲਰਾ ਨੇ ਇਕ ਵਾਰ ਫੇਰ ਸਫਾਈ ਕਮਰਚਾਰੀ ਯੂਨੀਅਨ ਦਾ ਰੋਸ ਪ੍ਰਦਰਸ਼ਨ ਅਤੇ ਧਰਨਿਆ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਇਹ ਧਰਨੇ ਕੌਂਸਲਰਾ ਦੀ ਸ਼ਵੀ ਖਰਾਬ ਕਰਨ ਲਈ ਸੀਨੀਅਰ ਵਾਈਸ ਪ੍ਰਧਾਨ ਸੁਨੀਲ ਕੁਮਾਰ ਨੀਨੂ ਦੁਆਰਾ ਸ਼ਹਿ ਦੇ ਕੇ ਲਗਵਾਏ ਜਾ ਰਹੇ ਹਨ। ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਦੱਸਿਆ ਕਿ ਸੀਨੀਅਰ ਪ੍ਰਧਾਨ ਨੀਨੂ ਨੇ ਉਹਨਾ ਨੂੰ ਜਾਨ ਤੋਂ ਮਾਰਨ ਦੀਆ ਧਮਕੀਆ ਦੇ ਕੇ ਗੰਦੀਆ ਗਾਲਾ ਕੱਢੀਆ ਹਨ, ਜਿਸ ਲਈ ਉਹਨਾ ਨੇ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ। ਕੌਂਸਲਰ ਪ੍ਰਵੀਨ ਗਰਗ ਟੋਨੀ, ਅਮਨਦੀਪ ਢੂੰਡਾ, ਸੰਦੀਪ ਮਹੰਤ, ਕ੍ਰਿਸ਼ਨਾ ਦੇਵੀ ਦੇ ਬੇਟੇ ਸੰਦੀਪ ਸ਼ਰਮਾ ਨੇ ਕਿਹਾ ਕਿ ਯੂਨੀਅਨ ਦਾ ਧਰਨਾ ਗਲਤ ਹੈ ਕੌਂਸਲਰਾ ਨੇ ਆਪਣੀ ਸਹਿਮਤੀ ਸੰਵਿਧਾਨ ਅਨੁਸਾਰ ਲਿਖਾਈ ਹੈ ਅਤੇ ਬਹੁਸੰਮਤੀ ਅਤੇ ਸਰਬਸੰਮਤੀ ਨਾਲ ਸਾਰੇ ਮਤੇ ਪਾਸ ਕੀਤੇ ਹਨ। ਕੌਂਸਲਰ ਰੰਜਨਾ ਮਿੱਤਲ ਦੇ ਪਤੀ ਐਡਵੋਕੇਟ ਅਮਨ ਮਿੱਤਲ ਨੇ ਕਿਹਾ ਕਿ ਉਹਨਾ ਦੇ ਘਰ ਅਤੇ ਸ਼ੋਰੂਮ ਅੱਗੇ ਅੱਜ ਧਰਨਾ ਲਗਾਉਣਾ ਗੈਰਕਾਨੂੰਨੀ ਸੀ, ਉਹ ਇਸ ਲਈ ਕਾਨੂੰਨੀ ਰਾਹ ਅਪਨਾਉਣਗੇ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਰਾਹੀ ਮਾਨਹਾਨੀ ਦਾ ਕੇਸ ਕਰਨਗੇ, ਨਾਲ ਹੀ ਐਡਵੋਕੇਟ ਨੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਗੇ ਤੋਂ ਕਿਸੇ ਵੀ ਕੌਂਸਲਰ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ ਹੋਇਆ ਤਾਂ ਇਸ ਲਈ ਪ੍ਰਸ਼ਾਸਨ ਖੁਦ ਜੁੰਮੇਵਾਰ ਹੋਵੇਗਾ।

ਇਧਰ ਜਦੋਂ ਸੁਨੀਲ ਕੁਮਾਰ ਨੀਨੂ ਨਾਲ ਗੱਲਬਾਤ ਕਰਕੇ ਉਸ ਦਾ ਪੱਖ ਸੁਣਿਆਂ ਉਹਨਾਂ ਨੇ ਕਿਹਾ ਕਿ ਹਰੇਕ ਮਹਿਕਮੇ ਦੀ ਤਰ੍ਹਾਂ ਨਗਰ ਪਾਲਿਕਾਵਾਂ ਵਿਚ ਤਰਸ ਦੇ ਆਧਾਰ ਤੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇਣੀ ਹੁੰਦੀ ਹੈ ਇਸ ਕਰਕੇ ਨਗਰ ਕੌਂਸਲਰਾਂ ਵੱਲੋਂ ਇਹਨਾਂ ਮੁਲਾਜ਼ਮਾਂ ਦੇ ਹੱਕ ਵਿੱਚ ਮਤਾ ਪਾਉਣਾ ਹੁੰਦਾ ਅਤੇ ਅਤੇ ਬਾਕੀ ਨਗਰ ਕੌਂਸਲਰਾਂ ਨੇ ਇਹਨਾਂ ਮੁਲਾਜ਼ਮਾਂ ਦੇ ਹੱਕ ਵਿੱਚ ਮਤਾ ਪਾ ਦਿੱਤਾ ਪਰ ਕੁਝ ਕੌਂਸਲਰ ਇਸ ਗੱਲ ਦਾ ਵਿਰੋਧ ਕਰ ਰਹੇ ਹਨ ਅਤੇ ਇਹ ਕੌਂਸਲਰ ਮੇਰੀ ਮੈਂਬਰਸ਼ਿਪ ਖਤਮ ਕਰਵਾਉਣਾ ਚਾਹੁੰਦੇ ਹਨ

LEAVE A REPLY

Please enter your comment!
Please enter your name here